ਅਜਮੇਰ ਬਲਾਸਟ ਮਾਮਲੇ ‘ਚ 3 ਦੋਸ਼ੀ ਕਰਾਰ, ਅਸੀਮਾਨੰਦ ਸਮੇਤ 6 ਬਰੀ

ਨਵੀਂ ਦਿੱਲੀ : ਸਾਲ 2007 ਵਿਚ ਅਜਮੇਰ ਸ਼ਰੀਫ ਨਜ਼ਦੀਕ ਹੋਏ ਬੰਬ ਧਮਾਕੇ ਵਿਚ ਅੱਜ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ| ਅਦਾਲਤ ਨੇ ਇਸ ਮਾਮਲੇ ਵਿਚ ਅਸੀਮਾਨੰਦ ਅਤੇ ਆਰ.ਐਸ.ਐਸ ਨੇਤਾ ਇੰਦ੍ਰੇਸ਼ ਨੂੰ ਬਰੀ ਕਰ ਦਿੱਤਾ ਹੈ, ਜਦੋਂ ਕਿ ਭਾਵੇਸ਼ ਅਤੇ ਦੇਵੇਂਦਰ ਗੁਪਤਾ ਅਤੇ ਮ੍ਰਿਤਕ ਸੁਨੀਲ ਜੋਸ਼ੀ ਨੂੰ ਦੋਸ਼ੀ ਕਰਾਰ ਦਿੱਤਾ ਹੈ|
ਵਰਣਨਯੋਗ ਹੈ ਕਿ ਇਹ ਧਮਾਕਾ 11 ਅਕਤੂਬਰ 2007 ਨੂੰ ਹੋਇਆ ਸੀ, ਜਿਸ ਵਿਚ 3 ਵਿਅਕਤੀਆਂ ਦੀ ਮੌਤ ਹੋ ਗਈ ਸੀ, ਜਦੋਂ ਕਿ 28 ਹੋਰ ਜ਼ਖਮੀ ਹੋ ਗਏ ਸਨ|