ਮੱਧ ਪ੍ਰਦੇਸ਼ ‘ਚ ਭੋਪਾਲ-ਉਜੈਨ ਪੈਸੰਜਰ ਟ੍ਰੇਨ ਵਿਚ ਧਮਾਕਾ, 6 ਤੋਂ ਵੱਧ ਜ਼ਖਮੀ

ਭੋਪਾਲ : ਮੱਧ ਪ੍ਰਦੇਸ਼ ਵਿਚ ਅੱਜ ਭੋਪਾਲ-ਉਜੈਨ ਪੈਸੰਜਰ ਟ੍ਰੇਨ ਵਿਚ ਹੋਏ ਧਮਾਕੇ ਕਾਰਨ 6 ਯਾਤਰੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ| ਧਮਾਕੇ ਤੋਂ ਬਾਅਦ ਰੇਲ ਦੇ ਯਾਤਰੀਆਂ ਵਿਚ ਹਫੜਾ-ਤਫੜੀ ਮਚ ਗਈ| ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ| ਅਧਿਕਾਰੀਆਂ ਵਲੋਂ ਇਸ ਧਮਾਕੇ ਦੀ ਜਾਂਚ ਕੀਤੀ ਜਾ ਰਹੀ ਹੈ| ਇਸ ਦੌਰਾਨ ਰੇਲਵੇ ਟਰੈਕ ਤੇ ਕਈ ਘੰਟੇ ਤੱਕ ਆਵਾਜਾਈ ਪ੍ਰਭਾਵਿਤ ਰਹੀ|