ਪਾਵਰਕਾਮ ਨੇ ਫਿਰੋਜ਼ਪੁਰ ਤੋਂ ਅਕਾਲੀ ਸਾਂਸਦ ਸ਼ੇਰ ਸਿੰਘ ਘੁਬਾਇਆ ਦੇ ਇੰਜਨੀਅਰਿੰਗ ਕਾਲਜ ਦਾ ਕੱਟਿਆ ਕੁਨੈਕਸ਼ਨ

ਚੰਡੀਗਡ਼੍ਹ  : ਫਿਰੋਜ਼ਪੁਰ ਤੋਂ ਅਕਾਲੀ ਸਾਂਸਦ ਸ਼ੇਰ ਸਿੰਘ ਘੁਬਾਇਆ ਦੇ ਇੰਜਨੀਅਰਿੰਗ ਕਾਲਜ ਦਾ ਕੁਨੈਕਸ਼ਨ ਕੱਟ ਦਿੱਤਾ ਹੈ। ਹਾਸਲ ਜਾਣਕਾਰੀ ਅਨੁਸਾਰ ਪਾਵਰਕੌਮ ਨੇ ਘੁਬਾਇਆ ਕਾਲਜ ਤੋਂ 24 ਲੱਖ 61 ਹਜ਼ਾਰ ਰੁਪਏ ਦਾ ਬਕਾਇਆ ਬਿੱਲ ਲੈਣ ਲਈ ਕਾਰਵਾਈ ਨੂੰ ਅੰਜਾਮ ਦਿੱਤਾ । ਐਸ.ਡੀ.ਓ. ਹਰਭਜਨ ਦਾਸ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਕਾਲਜ ਵੱਲੋਂ ਬਿੱਲ ਨਹੀਂ ਭਰਿਆ ਗਿਆ ਸੀ। ਇਸ ਕਾਰਨ ਪਾਵਰਕੌਮ ਨੇ ਕਾਲਜ ਦਾ ਕੁਨੈਕਸ਼ਨ ਕੱਟਣ ਦਾ ਫੈਸਲਾ ਲਿਆ ਹੈ।
ਬਿਜਲੀ ਕੁਨੈਕਸ਼ਨ ਕੱਟਣ ਸਬੰਧੀ ਐਮ.ਪੀ. ਸ਼ੇਰ ਸਿੰਘ ਘੁਬਾਇਆ ਨੇ ਦੱਸਿਆ ਕਿ ਉਨ੍ਹਾਂ ਨੇ ਸਰਕਾਰ ਤੋਂ 4 ਕਰੋਡ਼ ਰੁਪਏ ਲੈਣੇ ਹਨ ਜੋ ਪਿਛਲੇ 3 ਸਾਲਾਂ ਤੋਂ ਬਕਾਇਆ ਹਨ।।