ਭਾਰਤ ਆਸਟ੍ਰੇਲੀਆ ਟੈਸਟ ਸੀਰੀਜ਼ ਦਾ ਦੂਸਰਾ ਮੈਚ ਕੱਲ੍ਹ ਤੋਂ

ਬੈਂਗਲੁਰੂ : ਭਾਰਤ ਤੇ ਆਸਟ੍ਰੇਲੀਆ ਵਿਚਾਲੇ ਚਾਰ ਟੈਸਟ ਮੈਚਾਂ ਦੀ ਲੜੀ ਦਾ ਦੂਸਰਾ ਮੈਚ ਭਲਕੇ ਬੈਂਗਲੁਰੂ ਵਿਖੇ ਖੇਡਿਆ ਜਾਵੇਗਾ| ਇਸ ਸੀਰੀਜ਼ ਵਿਚ ਮਹਿਮਾਨ ਟੀਮ ਆਸਟ੍ਰੇਲੀਆ 1-0 ਨਾਲ ਅੱਗੇ ਹੈ ਅਤੇ ਬੈਂਗਲੁਰੂ ਟੈਸਟ ਵਿਚ ਦੋਨੋਂ ਟੀਮਾਂ ਪੂਰੇ ਦਮਖਮ ਨਾਲ ਮੈਦਾਨ ਤੇ ਉਤਰਨਗੀਆਂ| ਪੁਣੇ ਟੈਸਟ ਵਿਚ ਬੇਸ਼ੱਕ ਟੀਮ ਇੰਡੀਆ ਨੂੰ ਹਾਰ ਦਾ ਮੂੰਹ ਦੇਖਣਾ ਪਿਆ, ਪਰ ਬੈਂਗਲੁਰੂ ਦੀ ਪਿੱਚ ਪੁਣੇ ਨਾਲ ਵੱਖਰੀ ਹੈ ਅਤੇ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਭਰੋਸਾ ਦਿਵਾਇਆ ਹੈ ਕਿ ਉਹ ਨਾ ਕੇਵਲ ਇਸ ਮੈਚ ਨੂੰ ਜਿੱਤਣਗੇ ਬਲਕਿ ਸੀਰੀਜ਼ ਵੀ ਆਪਣੇ ਨਾਮ ਕਰਨਗੇ|
ਦੂਸਰੇ ਪਾਸੇ ਪਹਿਲਾ ਟੈਸਟ ਜਿੱਤਣ ਮਗਰੋਂ ਆਸਟ੍ਰੇਲੀਆਈ ਖਿਡਾਰੀਆਂ ਦੇ ਹੌਸਲੇ ਬੁਲੰਦ ਹਨ ਅਤੇ ਉਹ ਬੈਂਗਲੁਰੂ ਟੈਸਟ ਵਿਚ ਵੀ ਨਵੀਂ ਰਣਨੀਤੀ ਨਾਲ ਮੈਦਾਨ ਉਤੇ ਉਤਰਨਗੇ|
ਇਸ ਦੌਰਾਨ ਟੀਮ ਇੰਡੀਆ ਵਿਚ ਕੁਝ ਬਦਲਾਅ ਵੀ ਕੀਤੇ ਜਾ ਸਕਦੇ ਹਨ| ਜੈਯੰਤ ਯਾਦਵ ਦੀ ਥਾਂ ਕਰੁਣ ਨਾਇਰ ਨੂੰ ਮੌਕਾ ਮਿਲ ਸਕਦਾ ਹੈ| ਪਰ ਸਾਰਾ ਦਾਰੋਮਦਾਰ ਸਲਾਮੀ ਜੋੜੀ ਅਤੇ ਵਿਰਾਟ ਕੋਹਲੀ ਉਤੇ ਹੋਵੇਗਾ| ਕਿਉਂਕਿ ਪਿਛਲੇ ਮੈਚ ਵਿਚ ਨਾ ਕੇਵਲ ਸਲਾਮੀ ਜੋੜੀ ਫਲੌਪ ਰਹੀ, ਬਲਕਿ ਵਿਰਾਟ ਕੋਹਲੀ ਵੀ ਦੋਨਾਂ ਪਾਰੀਆਂ ਵਿਚ ਰਨ ਨਹੀਂ ਬਣਾ ਸਕਿਆ|