ਨਸ਼ੇ ਦੇ ਖਾਤਮੇ ਲਈ ਕਾਂਗਰਸ ਅਤੇ ਕੈਪਟਨ ਵਚਨਬੱਧ : ਪ੍ਰਨੀਤ ਕੌਰ

ਪਟਿਆਲਾ  -ਪਟਿਆਲਾ ਸ਼ਹਿਰੀ ਤੋਂ ਵਿਧਾਇਕਾ ਪ੍ਰਨੀਤ ਕੌਰ ਨੇ ਪਿਛਲੇ ਕਾਫੀ ਸਮੇਂ ਤੋਂ ਕਾਂਗਰਸ ਦੀ ਸੇਵਾ ਕਰ ਰਹੇ ਵਾਰਡ ਨੰ 41 ਦੇ ਮਿਹਨਤੀ ਅਤੇ ਇਮਾਦਾਰ ਆਗੂ ਗਗਨ ਗਰਗ ਨੂੰ ਜਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ।ਅੱਜ ਇਸ ਮੌਕੇ ਨਿਯੁਕਤੀ ਪੱਤਰ ਦੇਣ ਦੀ ਰਸਮ ਪ੍ਰਨੀਤ ਕੌਰ, ਕੇ. ਕੇ. ਸ਼ਰਮਾ, ਪੀ. ਕੇ. ਪੂਰੀ ਨੇ ਸਾਂਝੇ ਤੋਰ ਦੇ ਅਦਾ ਕੀਤੀ। ਇਸ ਮੌਕੇ ਪ੍ਰਨੀਤ ਕੌਰ ਨੇ ਬੋਲਦਿਆ ਕਿਹਾ ਕਿ ਮੌਜ਼ੂਦਾ ਅਕਾਲੀ ਭਾਜਪਾ ਰਾਜ ਵਿੱਚ ਨੌਜਵਾਨ ਵਰਗ ਨਸ਼ੇ ਦੀ ਦਲਦਲ ਵਿੱਚ ਫਸਿਆ ਹੋਇਆ ਹੈ, ਜਿਸ ਕਾਰਨ ਪੰਜਾਬ ਵਿੱਚ ਬੇਰੂਜਗਾਰੀ ਅਤੇ ਅਪਰਾਧ ਵੀ ਵਧੇ ਹਨ। ਉਹਨਾਂ ਨੇ ਅੱਗੇ ਕਿਹਾ ਕਿ ਨਸ਼ੇ ਦੇ ਖਾਤਮੇ ਲਈ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਪੂਰੀ ਤਰਾਂ ਵਚਨ ਬੱਧ ਹਨ ਅਤੇ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਥੌੜੇ ਸਮੇਂ ਵਿੱਚ ਹੀ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ ਜਾਵੇਗਾ। ਇਸ ਮੌਕੇ ਗਗਨ ਗਰਗ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਵਲੋਂ ਮਿਲੀ ਇਸ ਅਹਿਮ ਜਿੰਮੇਵਾਰੀ ਨੂੰ ਆਪਣੀ ਮਿਹਨਤ ਅਤੇ ਲਗਨ ਨਾਲ ਨਿਭਾਉਣਗੇ। ਇਸ ਮੌਕੇ ਰਾਜੇਸ਼ ਮੰਡੋਰਾ, ਅਵਿਨਾਸ਼ ਜੈਨ, ਮੁਨੀਸ਼ ਜਲੋਟਾ, ਗੋਪੀ ਰੰਗੀਲਾ, ਦਲੀਪ ਛੋਕਰ, ਸੁਮਿਤ, ਸੰਜੂ ਧੀਮਾਨ, ਵਿਨੈ, ਰਮਿਤ ਮਿੱਤਲ, ਪਰਮਜੀਤ ਸਿੰਘ, ਨਰੇਸ਼ ਵਰਮਾ, ਰਾਜੇਸ਼ ਅਗਰਵਾਲ, ਜ਼ਸਵਿੰਦਰ ਜੁਲਕਾ ਅਤੇ ਹੋਰ ਕਾਂਗਰਸ ਆਗੂ ਮੌਕੇ ਤੇ ਹਾਜਰ ਸਨ।