ਉਤਰ ਪ੍ਰਦੇਸ਼ ਤੇ ਮਨੀਪੁਰ ‘ਚ ਵੋਟਾਂ ਭਲਕੇ

ਨਵੀਂ ਦਿੱਲੀ : ਉਤਰ ਪ੍ਰਦੇਸ਼ ਅਤੇ ਮਨੀਪੁਰ ਵਿਧਾਨ ਸਭਾ ਚੋਣਾਂ ਲਈ ਭਲਕੇ 4 ਮਾਰਚ ਨੂੰ ਵੋਟਾਂ ਪਾਈਆਂ ਜਾਣਗੀਆਂ| ਉਤਰ ਪ੍ਰਦੇਸ਼ ਵਿਚ ਛੇਵੇਂ ਗੇੜ ਦੀਆਂ ਵੋਟਾਂ ਲਈ ਭਲਕੇ 49 ਸੀਟਾਂ ਉਤੇ ਮਤਦਾਨ ਹੋਵੇਗਾ| ਇਨ੍ਹਾਂ ਚੋਣਾਂ ਲਈ ਕੁੱਲ 635 ਉਮੀਦਵਾਰ ਮੈਦਾਨ ਵਿਚ ਹਨ, ਜਿਨ੍ਹਾਂ ਵਿਚ 60 ਔਰਤ ਉਮੀਦਵਾਰ ਵੀ ਸ਼ਾਮਿਲ ਹਨ|
ਦੂਸਰੇ ਪਾਸੇ ਮਨੀਪੁਰ ‘ਚ 60 ਵਿਧਾਨ ਸਭਾ ਸੀਟਾਂ ਹਨ, ਜਿਥੇ ਪਹਿਲੇ ਪੜਾਅ ਅਧੀਨ 38 ਸੀਟਾਂ ਉਤੇ ਕੱਲ੍ਹ ਨੂੰ ਮਤਦਾਨ ਹੋਵੇਗਾ| ਜਦੋਂ ਕਿ ਦੂਸਰੀ ਪੜਾਅ ਅਧੀਨ 8 ਮਾਰਚ ਨੂੰ ਸੂਬੇ ਵਿਚ ਮਤਦਾਨ ਹੋਵੇਗਾ| ਵੋਟਾਂ ਦੀ ਗਿਣਤੀ 11 ਮਾਰਚ ਨੂੰ ਕੀਤੀ ਜਾਵੇਗੀ|