ਆਗਰਾ ‘ਚ ਸੰਜੇ ਦੱਤ ਦੇ ਬਾਊਂਸਰਾਂ ਨੇ ਪੱਤਰਕਾਰਾਂ ਨਾਲ ਕੀਤੀ ਕੁੱਟਮਾਰ

ਆਗਰਾ  : ਅਭਿਨੇਤਾ ਸੰਜੇ ਦੱਤ ਦੇ ਬਾਊਂਸਰਾਂ ਨੇ ਆਗਰਾ ਵਿਚ ਫਿਲਮ ਦੀ ਸ਼ੂਟਿੰਗ ਦੌਰਾਨ ਸਥਾਪਨ ਮੀਡੀਆ ਕਰਮੀਆ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ| ਦੱਸਣਯੋਗ ਹੈ ਕਿ ਆਗਰਾ ਦੇ ਤਾਜ ਮਹਿਲ ਦੇ ਨੇੜੇ ਫਿਲਮ ‘ਭੂਮੀ’ ਦੀ ਸ਼ੂਟਿੰਗ ਚੱਲ ਰਹੀ ਸੀ, ਇਸ ਦੌਰਾਨ ਬਾਊਂਸਰਾਂ ਨੇ ਮੀਡੀਆ ਕਰਮੀਆਂ ਉਤੇ ਹਮਲਾ ਕਰ ਦਿੱਤਾ, ਜਿਸ ਵਿਚ 5 ਮੀਡੀਆ ਕਰਮੀ ਜਖਮੀ ਹੋ ਗਏ| ਹਾਲਾਂਕਿ ਸੰਜੇ ਦੱਤ ਨੇ ਇਸ ਪੂਰੀ ਘਟਨਾ ਤੋਂ ਬਾਅਦ ਪੱਤਰਕਾਰਾਂ ਤੋਂ ਮੁਆਫੀ ਮੰਗੀ ਹੈ|
ਸਥਾਨਕ ਮੀਡੀਆ ਅਨੁਸਾਰ ਇਥੇ ਸੰਜੇ ਦੱਤ ਦੀ ਫਿਲਮ ਦੀ ਸ਼ੂਟਿੰਗ ਹੋ ਰਹੀ ਹੈ| ਤਾਜ ਮਹਿਲ ਨੂੰ ਜਾ ਰਹੀ ਸੜਕ ਉਤੇ ਹੋ ਰਹੀ ਸ਼ੂਟਿੰਗ ਕਾਰਨ ਟ੍ਰੈਫਿਕ ਜਾਮ ਰਹਿੰਦਾ ਹੈ, ਜਿਸ ਕਾਰਨ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਇਸ ਦੌਰਾਨ ਜਦੋਂ ਮੀਡੀਆ ਕਰਮੀ ਉਥੇ ਰਿਪੋਰਟਿੰਗ ਕਰਨ ਗਏ ਤਾਂ ਸੰਜੇ ਦੱਤ ਦੇ ਬਾਊਂਸਰਾਂ ਨੇ ਉਤੇ ਹਮਲਾ ਕਰ ਦਿੱਤਾ| ਪੱਤਰਕਾਰਾਂ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਹੈ|