ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਹਦਾਇਤ ਜਾਰੀ

ਚੰਡੀਗਡ਼  : ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਹਦਾਇਤ ਜਾਰੀ ਕੀਤੀ ਗਈ  ਹੈ ਕਿ  ਸੂਬੇ ਵਿੱਚ ਚਲਾਈ ਜਾ ਰਹੀ ਕੇਂਦਰੀ ਪ੍ਰਾਯੋਜਿਤ “ ਬੇਟੀ ਬਚਾਓ ਬੇਟੀ ਪਡ਼ਾਓ ਸਕੀਮ ਨਾਲ ਸਬੰਧਤ ਫਰਜੀ ਫਾਰਮ ਵੇਚੇ ਅਤੇ ਭਰਵਾਏ ਜਾ ਰਹੇ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕਿਸੇ ਸੰਸਥਾ ਵਲੋਂ ਇਹ ਕਹਿ ਕੇ ਫਰਜ਼ੀ ਫਾਰਮ ਵੇਚੇ ਅਤੇ ਭਰਵਾਏ ਜਾ ਰਹੇ ਹਨ ਕਿ ਇਸ ਸਕੀਮ ਅਧੀਨ ਲਾਭਪਾਤਰੀ ਨੂੰ 2 ਲੱਖ ਰੁਪਏ ਮਿਲਣਗੇ ਜਦਕਿ ਇਸ ਸਕੀਮ ਅਧੀਨ ਕਿਸੇ ਵੀ ਲਾਭਪਾਤਰੀ ਨੂੰ ਵਿੱਤੀ ਲਾਭ ਦੇਣ ਦਾ ਕੋਈ ਉਪਬੰਧ ਨਹੀ ਹੈ।
ਬੁਲਾਰੇ ਨੇ ਦੱਸਿਆ ਕਿ ਵਿਭਾਗ ਵਲੋਂ ਆਮ ਜਨਤਾ ਨੂੰ ਜਾਗਰੂਕ ਕੀਤਾ ਗਿਆ ਹੈ ਕਿ ਜੇਕਰ ਅਜਿਹੀ ਗਤੀਵਿਧੀ ਕਿਸੇ ਦੇ ਧਿਆਨ ਵਿੱਚ ਆਉਂਦੀ ਹੈ ਤਾਂ ਤੁਰੰਤ ਜਿਲ•ਾ ਪ੍ਰਸ਼ਾਸਨ ਅਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੂੰ ਸੂਚਨਾ ਦਿੱਤੀ ਜਾਵੇ ਤਾਂ ਜੋ ਆਮ ਲੋਕ ਇਸ ਧੋਖਾਧਡ਼ੀ ਤੋਂ ਬਚ ਸਕਣ।

LEAVE A REPLY