ਅਭੈ ਚੌਟਾਲਾ ਸਮਰਥਕਾਂ ਸਮੇਤ ਰਿਹਾਅ, ਕਿਹਾ-ਐਸ.ਵਾਈ.ਐਲ ‘ਤੇ ਸੰਸਦ ਦਾ ਕਰਾਂਗੇ ਘਿਰਾਓ

ਪਟਿਆਲਾ  : ਬੀਤੀ 23 ਫਰਵਰੀ ਨੂੰ ਸਤਲੁਜ ਯਮੁਨਾ ਲਿੰਕ ਨਹਿਰ ਪੁੱਟਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਨੇਤਾ ਅਭੈ ਚੌਟਾਲਾ ਸਮੇਤ ਉਨ੍ਹਾਂ ਸਮਰਥਕਾਂ ਨੂੰ ਅੱਜ ਰਾਜਪੁਰਾ ਦੀ ਅਦਾਲਤ ਨੇ ਰਿਹਾਅ ਕਰ ਦਿੱਤਾ ਹੈ| ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਭੈ ਚੌਟਾਲਾ ਨੇ ਕਿਹਾ ਕਿ ਐਸ.ਵਾਈ.ਐਲ ਮੁੱਦੇ ਤੇ ਉਹ ਹੁਣ ਸੰਸਦ ਦਾ ਘਿਰਾਉ ਕਰਨਗੇ|
ਵਰਣਨਯੋਗ ਹੈ ਕਿ ਅਭੈ ਚੌਟਾਲਾ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਉਸ ਸਮੇਂ ਗ੍ਰਿਫਤਾਰ ਕਰ ਲਿਆ ਗਿਆ ਸੀ, ਜਦੋਂ ਉਹ ਐਸ.ਵਾਈ.ਐਲ ਪੁੱਟਣ ਲਈ ਕਪੂਰੀ ਪਿੰਡ ਵੱਲ ਜਾ ਰਹੇ ਸਨ|