ਭਾਰਤੀ ਇੰਜੀਨੀਅਰ ਦੀ ਹੱਤਿਆ ਦੀ ਜਾਂਚ ਕਰੇਗੀ ਐਫ਼ਬੀਆਈ !

ਵਾਸ਼ਿੰਗਟਨ: ਬੁੱਧਵਾਰ ਨੂੰ ਵਾਸ਼ਿੰਗਟਨ ਦੇ ਕੈਨਸਸ ਸ਼ਹਿਰ ਵਿੱਚ ਦੋ ਭਾਰਤੀ ਇੰਜੀਨੀਅਰਾਂ ‘ਤੇ ਸ਼ਰੇਆਮ ਗੋਲੀਬਾਰੀ ਕਰਨ ਦੇ ਮਾਮਲੇ ਦੀ ਜਾਂਚ ਅਮਰੀਕਾ ਦੀ ਸਭ ਤੋਂ ਵੱਡੀ ਜਾਂਚ ਕੰਪਨੀ ਫੈਡਰਲ ਬਿਊਰੋ ਆਫ ਇਨਵੇਸ਼ਟੀਗੇਸ਼ਨ ਯਾਨੀ ਐਫਬੀਆਈ ਕਰਨ ਜਾ ਰਹੀ ਹੈ। ਸੂਤਰਾਂ ਮੁਤਾਬਕ ਐਫਬੀਆਈ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਮਾਮਲਾ ਨਸਲੀ ਨਫ਼ਰਤ ਵਾਲਾ ਸੀ ਜਾਂ ਨਹੀਂ, ਹਾਲਾਂਕਿ ਪੁਲਿਸ ਨੇ ਪ੍ਰਤੱਖਦਰਸ਼ੀਆਂ ਦੇ ਬਿਆਨਾਂ ਦੇ ਆਧਾਰ ‘ਤੇ ਇਸ ਨੂੰ ਨਸਲੀ ਹਮਲਾ ਕਰਾਰ ਦਿੱਤਾ। ਹਮਲੇ ਦੀ ਭਾਰਤ ਸਮੇਤ ਦੁਨੀਆ ਭਰ ‘ਚ ਨਿੰਦਾ ਹੋ ਰਹੀ ਹੈ, ਸੋਸ਼ਲ ਮੀਡੀਆ ‘ਤੇ ਇਸ ਹਮਲੇ ਨੂੰ ਸਿੱਧਾ ਸਿੱਧਾ ਨਵੇਂ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਖ਼ਤ ਇਮੀਗ੍ਰੇਸ਼ਨ ਨਿਯਮਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਅਮਰੀਕਾ ਵਿੱਚ ਚਰਚਾ ਹੈ ਕਿ  ਟੰਰਪ ਦੇ ਨਵੇਂ ਆਦੇਸ਼ਾਂ ਤੋਂ ਬਾਅਦ ਦੇਸ਼ ਵਿੱਚ ਨੌਕਰੀਆਂ ਖੁੱਸਣ ਅਤੇ ਦੇਸ਼ ਨਿਕਾਲੇ ਦੇ ਡਰੋਂ ਲੋਕਾਂ ਵਿੱਚ ਅਸੰਤੋਖ ਵਾਲਾ ਮਾਹੌਲ ਵਧ ਰਿਹਾ ਹੈ।
ਅਮਰੀਕਾ ਵਿੱਚ ਭਾਰਤੀ ਅੰਬੈਸੀ ਅਧਿਕਾਰੀਆਂ ਨੇ ਕਿਹਾ ਕਿ ਇਸ ਮਾਮਲੇ ਦੀ ਤੇਜ਼ੀ ਨਾਲ ਜਾਂਚ ਲਈ ਅਮਰੀਕੀ ਸਰਕਾਰ ਨਾਲ ਉਹ ਲਗਾਤਾਰ ਸੰਪਰਕ ਵਿੱਚ ਹਨ। ਹਿਰਾਸਤ ਵਿੱਚ ਲਏ ਗਏ 51 ਸਾਲਾ ਐਡਮ ਪੁਰਿੰਟਨ ਤੋਂ ਪੁੱਛਗਿੱਛ ਲਗਾਤਾਰ ਜਾਰੀ ਹੈ।

LEAVE A REPLY