ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਲਈ ਪ੍ਰਚਾਰ ਸਮਾਪਤ, ਵੋਟਾਂ 26 ਨੂੰ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਪ੍ਰਚਾਰ ਦਾ ਅੱਜ ਆਖਰੀ ਦਿਨ ਸੀ| 26 ਫਰਵਰੀ ਨੂੰ ਹੋਣ ਵਾਲੀਆਂ ਇਨ੍ਹਾਂ ਚੋਣਾਂ ਲਈ ਵੱਖ-ਵੱਖ ਉਮੀਦਵਾਰਾਂ ਨੇ ਪਿਛਲੇ ਦਿਨਾਂ ਦੌਰਾਨ ਖੂਬ ਚੋਣ ਪ੍ਰਚਾਰ ਕੀਤਾ| ਵੋਟਾਂ ਦੀ ਗਿਣਤੀ 1 ਮਾਰਚ ਨੂੰ ਹੋਵੇਗੀ|
ਪਿਛਲੀ ਵਾਰੀ ਸਾਲ 2013 ਵਿਚ ਹੋਈਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੀ ਜਿੱਤ ਤੋਂ ਬਾਅਦ ਮਨਜੀਤ ਸਿੰਘ ਜੀ.ਕੇ ਪ੍ਰਧਾਨ ਚੁਣੇ ਗਏ ਸਨ|
ਦਿੱਲੀ ਗੁਰਦੁਆਰਾ ਐਕਟ 1971 ਦੇ ਹੋਂਦ ਵਿਚ ਆਉਣ ਤੋਂ ਬਾਅਦ ਹੁਣ ਤੱਕ ਦਿੱਲੀ ਕਮੇਟੀ ਦੀਆਂ 6 ਵਾਰ ਆਮ ਚੋਣਾਂ ਹੋ ਚੁੱਕੀਆਂ ਹਨ ਅਤੇ ਹੁਣ 7ਵੀਂ ਵਾਰ 26 ਫਰਵਰੀ ਨੂੰ ਵੋਟਾਂ ਪੈਣਗੀਆਂ| ਦਿੱਲੀ ਗੁਰਦੁਆਰਾ ਚੋਣ ਵਿਭਾਗ ਦੀ ਸੂਚੀ ਅਨੁਸਾਰ ਇਸ ਵਾਰ 3 ਲੱਖ 80 ਹਜ਼ਾਰ ਵੋਟਰ 46 ਹਲਕਿਆਂ ਦੇ ਨੁਮਾਇੰਦੇ ਚੁਣਨਗੇ|  ਕਮੇਟੀ ਦੀ ਚੋਣ ਹਰ ਚਾਰ ਸਾਲ ਬਾਅਦ ਹੁੰਦੀ ਹੈ|

LEAVE A REPLY