ਪੁਣੇ ਟੈਸਟ ‘ਚ ਪਹਿਲੇ ਦਿਨ ਆਸਟ੍ਰੇਲੀਆ ਨੇ 9 ਵਿਕਟਾਂ ‘ਤੇ ਬਣਾਈਆਂ 252 ਦੌੜਾਂ

ਪੁਣੇ : ਪੁਣੇ ਟੈਸਟ ਵਿਚ ਕੰਗਾਰੂ ਬੱਲੇਬਾਜ਼ ਭਾਰਤੀ ਗੇਂਦਬਾਜ਼ਾਂ ਅੱਗੇ ਪੂਰੀ ਤਰ੍ਹਾਂ ਲਾਚਾਰ ਨਜ਼ਰ ਆਏ| ਆਸਟ੍ਰੇਲੀਆ ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਸਮੇਂ ਤੱਕ ਆਸਟ੍ਰੇਲੀਆ ਨੇ 9 ਵਿਕਟਾਂ 252 ਦੌੜਾਂ ਬਣਾ ਲਈਆਂ ਸਨ| ਭਾਰਤ ਵੱਲੋਂ ਸਭ ਤੋਂ ਵੱਧ ਉਮੇਸ਼ ਯਾਦਵ ਨੇ 4, ਜਡੇਜਾ ਤੇ ਅਸ਼ਵਿਨ ਨੇ 2-2 ਤੇ ਜਯੰਤ ਯਾਦਵ ਨੇ 1 ਖਿਡਾਰੀ ਨੂੰ ਆਊਟ ਕੀਤਾ|
ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਰੇਨਸ਼ਾਹ ਨੇ ਸਭ ਤੋਂ ਵੱਧ 68 ਅਤੇ ਡੇਵਿਡ ਵਾਰਨਰ ਨੇ 38 ਦੌੜਾਂ ਦਾ ਯੋਗਦਾਨ ਪਾਇਆ| ਸਟੀਵ ਸਮਿਥ ਨੇ 27, ਸ਼ੌਨ ਮਾਰਸ਼ ਨੇ 16, ਹੈਂਡਸਕੌਂਬ ਨੇ 22, ਜਦੋਂ ਕਿ ਅਖੀਰ ਵਿਚ ਮਿਚਲ ਸਟਾਰਕ ਨੇ 54 ਦੌੜਾਂ ਦੀ ਧੂੰਆਂਧਾਰ ਬੈਟਿੰਗ ਕਰਦਿਆਂ ਆਪਣੀ ਟੀਮ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ| ਸਟਾਰਕ ਨੇ 45 ਨਾਬਾਦ ਦੌੜਾਂ ਬਣਾਈਆਂ|

LEAVE A REPLY