ਪਿੰਡ ਕਪੂਰੀ ਵੱਲ ਜਾ ਰਹੇ ਬੈਂਸ ਭਰਾਵਾਂ ਨੂੰ ਪੁਲਿਸ ਨੇ ਰਸਤੇ ‘ਚ ਰੋਕਿਆ

ਪਟਿਆਲਾ : ਸਤਲੁਜ ਯਮੁਨਾ ਲਿੰਕ ਨਹਿਰ ਮਾਮਲੇ ‘ਤੇ ਪਿੰਡ ਕਪੂਰੀ ਵੱਲ ਜਾ ਰਹੇ ਬੈਂਸ ਭਰਾਵਾਂ ਨੂੰ ਪੁਲਿਸ ਨੇ ਰਸਤੇ ਵਿਚ ਹੀ ਰੋਕ ਦਿੱਤਾ ਅਤੇ ਅੱਗੇ ਨਹੀਂ ਜਾਣ ਦਿੱਤਾ| ਇਨੈਲੋ ਵੱਲੋਂ ਕਪੂਰੀ ਵਿਖੇ ਐਸ.ਵਾਈ.ਐਲ ਦੀ ਖੁਦਾਈ ਦੇ ਕੀਤੇ ਗਏ ਐਲਾਨ ਤੋਂ ਬਾਅਦ ਅੱਜ ਬੈਂਸ ਭਰਾ ਆਪਣੇ ਸਮਰਥਕਾਂ ਨਾਲ ਕਪੂਰੀ ਪਿੰਡ ਵੱਲ ਰਵਾਨਾ ਹੋਏ ਪਰ ਪਟਿਆਲਾ ਪੁਲਿਸ ਨੇ ਉਨ੍ਹਾਂ ਨੂੰ ਅਨਾਜ ਮੰਡੀ ਕੋਲ ਹੀ ਰੋਕ ਲਿਆ|
ਇਸ ਮੌਕੇ ਸਿਮਰਜੀਤ ਸਿੰਘ ਮਾਨ ਨੇ ਕਿਹਾ ਕਿ ਕੋਈ ਵੀ ਪੰਜਾਬ ਦਾ ਪਾਣੀ ਨਹੀਂ ਲੈ ਕੇ ਜਾ ਸਕਦਾ| ਉਨ੍ਹਾਂ ਕਿਹਾ ਕਿ ਇਨੈਲੋ ਅਕਾਲੀ ਦਲ ਨਾਲ ਮਿਲੀ ਹੋਈ ਹੈ, ਪਰ ਉਹ ਕਿਸੇ ਵੀ ਕੀਮਤ ਤੇ ਪੰਜਾਬ ਦਾ ਪਾਣੀ ਹਰਿਆਣਾ ਵਿਚ ਨਹੀਂ ਲੈ ਕੇ ਜਾ ਸਕਣਗੇ|

LEAVE A REPLY