ਅਖਿਲੇਸ਼ ਨੇ ਮੋਦੀ ਨੂੰ ਵਿਕਾਸ ਦੇ ਮੁੱਦੇ ‘ਤੇ ਦਿੱਤੀ ਬਹਿਸ ਦੀ ਚੁਣੌਤੀ

ਬਲਰਾਮਪੁਰ—ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਸਪਾ ਨੇਤਾ ਅਖਿਲੇਸ਼ ਯਾਦਵ ਨੇ ਵੀਰਵਾਰ ਨੂੰ ਤੁਲਸੀਪੁਰ ਸੀਟ ਤੋਂ ਸਪਾ ਉਮੀਦਵਾਰ ਮਸੂਦ ਖਾਨ ਦੇ ਹਮਾਇਤ ‘ਚ ਰੈਲੀ ਕੀਤੀ, ਜਿਸ ‘ਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੂਬੇ ਦੇ ਮੁੱਦੇ ‘ਤੇ ਸਿੱਧੀ ਬਹਿਸ ਦੀ ਚੁਣੌਤੀ ਦਿੱਤੀ। ਉਨ੍ਹਾਂ ਨੇ ਕਿਹਾ,”ਜੇਕਰ ਪ੍ਰਧਾਨ ਮੰਤਰੀ ਬਹਿਸ ਕਰਨੀ ਚਾਹੁੰਦੇ ਹਨ ਤਾਂ ਇਧਰ-ਓਧਰ ਦੀਆਂ ਗੱਲਾਂ ਨਾ ਕਰਨ। ਅਸੀਂ ਵਿਕਾਸ ਦੇ ਕੰਮਾਂ ‘ਤੇ ਬਹਿਸ ਕਰਨ ਲਈ ਤਿਆਰ ਹਾਂ। ਅਸੀਂ ਉਨ੍ਹਾਂ ਵੱਲੋਂ ਉੱਤਰ ਪ੍ਰਦੇਸ਼ ‘ਚ ਕੀਤੇ ਗਏ ਵਿਕਾਸ ਕੰਮਾਂ ਬਾਰੇ ਜਾਣਕਾਰੀ ਚਾਹੁੰਦੇ ਹਾਂ।” ਉਨ੍ਹਾਂ ਨੇ ਕਿਹਾ,” ਖਿੱਝਦਾ ਉਹੀ ਹੈ ਜੋ ਲੜਾਈ ‘ਚੋਂ ਹਾਰ ਜਾਂਦਾ ਹੈ। ਪੁਰਾਣੀਆਂ ਗੱਲਾਂ ਉਹੀ ਕਰਦਾ ਹੈ, ਜੋ ਪਿੱਛੇ ਰਹਿ ਜਾਂਦਾ ਹੈ। ਪ੍ਰਧਾਨ ਮੰਤਰੀ ਜੀ! ਸਾਡੇ ਉੱਤਰ ਪ੍ਰਦੇਸ਼ ਨੂੰ ਨਾ ਉਲਝਾਓ। ਜੇ ਤੁਸੀਂ
ਉੱਤਰ ਪ੍ਰਦੇਸ਼ ਦੇ ਗੋਦ ਲਏ ਪੁੱਤਰ ਹੋ ਤਾਂ ਅਸੀਂ ਵੀ ਇਥੋਂ ਦੇ ਹੀ ਜੰਮਪਲ ਹਾਂ, ਸਾਨੂੰ ਕੌਣ ਗੋਦ ਲਵੇਗਾ।” ਮੁੱਖ ਮੰਤਰੀ ਨੇ ਕਿਹਾ,” ਪ੍ਰਧਾਨ ਮੰਤਰੀ ਕਿੰਨੀ ਉੱਚੀ ਪਦਵੀ ‘ਤੇ ਹਨ ਅਤੇ ਉਹ ਲੜਾਈ ਸਾਡੇ ਨਾਲ ਕਰ ਰਹੇ ਹਨ। ਭਾਜਪਾ ਦੇ ਨੇਤਾ ਮੈਦਾਨ ‘ਚ ਹਾਰ ਚੁੱਕੇ ਹਨ। ਇਸ ਕਾਰਨ ਉਨ੍ਹਾਂ ਦੀ ਭਾਸ਼ਾ ਬਦਲ ਗਈ ਹੈ। ਪਤਾ ਨਹੀ ਲੱਗ ਰਿਹਾ ਕਿ ਉਹ ਵੋਟਾਂ ਨੂੰ ਕਿਹੜੀ ਰਾਹ ‘ਤੇ ਲਿਜਾਣਾ ਚਾਹੁੰਦੇ ਹਨ। ਅਸੀਂ ਤਾਂ ਸਿਰਫ ਤਰੱਕੀ ਦੀ ਰਾਹ ‘ਤੇ ਚੱਲਣਾ ਚਾਹੁੰਦੇ ਹਾਂ।” ਅਖਿਲੇਸ਼ ਨੇ ਕਿਹਾ, ”ਅਸੀਂ ਤਾਂ ‘ਕ’ ਤੋਂ ‘ਕਬੂਤਰ’ ਪੜਿਆ ਹੈ। ਤੁਸੀਂ ਸਾਨੂੰ ਕੀ ਪੜਾ ਰਹੇ ਹੋ। ਇਸ ਵਾਰ ਉੱਤਰ ਪ੍ਰਦੇਸ਼ ਦੀ ਜਨਤਾ ਤੁਹਾਡਾ ਕਬੂਤਰ ਉਡਾ ਦੇਵੇਗੀ।” ਉਨ੍ਹਾਂ ਨੇ ਭਾਜਪਾ ‘ਤੇ ਹਮਲਾ ਕਰਦੇ ਹੋਏ ਕਿਹਾ, ”ਭਾਜਪਾ ਨੇਤਾ ਇਹ ਦੱਸਣ ਕਿ ਪਹਿਲਾਂ ਉਹ ਲੈਪਟਾਪ ਨੂੰ ਆਵਾਜ ਕੱਢਣ ਵਾਲਾ ਖਿਡੌਣਾ ਕਹਿੰਦੇ ਸਨ, ਪਰ ਹੁਣ ਇਸ ਨੂੰ ਆਪਣੇ ਮੈਨੀਫੈਸਟੋ ‘ਚ ਕਿਉਂ ਸ਼ਾਮਿਲ ਕੀਤਾ। ਭਾਜਪਾ ਕਹਿੰਦੀ ਹੈ ਕਿ ਅਸੀਂ ਵਿਤਕਰੇ ਨਾਲ ਲੈਪਟਾਪ ਵੰਡੇ। ਜੇਕਰ ਤੁਸੀਂ ਕਿਸੇ ਨੂੰ ਪੁੱਛ ਲਵੋ ਕਿ ਕਾਬਲ ਬੱਚਿਆਂ ਨੂੰ ਲੈਪਟਾਪ ਮਿਲਿਆ ਕਿ ਨਹੀ ਤÎਾਂ ਭਾਜਪਾ ਤੋਂ ਵੱਧ ਕੁਰਾਹੇ ਪਾਉਣ ਵਾਲਾ ਕੋਈ ਨਹੀ।”

LEAVE A REPLY