ਜੀਓ ਲਈ ਮੁਕੇਸ਼ ਅੰਬਾਨੇ ਨੇ ਕੀਤੇ ਵੱਡੇ ਐਲਾਨ

ਨਵੀਂ ਦਿੱਲੀ : ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਆਪਣੇ ਜੀਓ ਦੇ ਗ੍ਰਾਹਕਾਂ ਲਈ ਅੱਜ ਫਿਰ ਤੋਂ ਵੱਡੇ ਐਲਾਨ ਕੀਤੇ| ਉਨ੍ਹਾਂ ਨੇ 10 ਕਰੋੜ ਗ੍ਰਾਹਕ ਬਣਨ ਉਤੇ ਜੀਓ ਪ੍ਰਾਈਮ ਮੈਂਬਰਸ਼ਿਪ ਪਲਾਨ ਪੇਸ਼ ਕੀਤਾ ਹੈ| ਇਸ ਪਲਾਨ ਦੇ ਤਹਿਤ 303 ਰੁਪਏ ਪ੍ਰਤੀ ਮਹੀਨੇ ਵਿਚ ਅਨਲਿਮਟਡ ਕਾਲਿੰਗ ਅਤੇ ਅਨਲਿਮਟਿਡ ਡਾਟਾ ਮਿਲੇਗਾ| ਖਾਸ ਗੱਲ ਇਹ ਹੈ ਕਿ 99 ਰੁਪਏ ਦੀ ਇਹ ਮੈਂਬਰਸ਼ਿਪ ਮੌਜੂਦਾ 10 ਕਰੋੜ ਜੀਓ ਗ੍ਰਾਹਕ ਅਤੇ 31 ਮਾਰਚ ਤੱਕ ਜੀਓ ਨਾਲ ਜੁੜਣ ਵਾਲੇ ਨਵੇਂ ਗ੍ਰਾਹਕ ਲੈ ਸਕਣਗੇ|
ਇਸ ਤੋਂ ਇਲਾਵਾ ਜੀਓ ਨੇ ਹੋਰ ਵੀ ਐਲਾਨ ਕੀਤੇ ਹਨ, ਜੋ ਇਸ ਪ੍ਰਕਾਰ ਹਨ
– ਜੀਓ ਨੇ ਵਾਅਦਾ ਕੀਤਾ ਹੈ ਕਿ ਦੇਸ਼ ਵਿਚ ਕਿਸੇ ਵੀ ਨੈਟਵਰਕ ਉਤੇ ਵਾਈਸ ਕਾਲਿੰਗ ਫ੍ਰੀ ਰਹੇਗਾ ਅਤੇ ਰੋਮਿੰਗ ਦਾ ਚਾਰਜ ਵੀ ਨਹੀਂ ਵਸੂਲਿਆ ਜਾਵੇਗਾ|
– 31 ਮਾਰਚ ਤੱਕ ਜੀਓ ਦੇ ਹੈਪੀ ਨਿਊ ਯੀਅਰ ਆਫਰ ਤਹਿਤ ਡਾਟਾ ਅਨਲਿਮਟਿਡ ਮਿਲ ਰਿਹਾ ਹੈ, ਪਰ 1 ਅਪ੍ਰੈਲ ਤੋਂ ਕਸਟਮ ਟੈਰਿਫ ਪਲਾਨ ਆਫਰ ਕੀਤਾ ਜਾਵੇਗਾ|
– ਜੀਓ ਪ੍ਰਾਈਮ ਮੈਂਬਰ ਨੂੰ 31 ਮਾਰਚ 2018 ਤੱਕ ਜੀਓ ਦੇ ਹੈਪੀ ਨਿਊ ਯੀਅਰ ਅਨਲਿਮਟਿਡ ਪਲਾਨ ਵਾਲੇ ਲਾਭ ਮਿਲਦੇ ਰਹਿਣਗੇ, ਭਾਵ ਉਨ੍ਹਾਂ ਨੂੰ ਅਣਲਿਮਟਿਡ ਡਾਟਾ ਮਿਲਦਾ ਰਹੇਗਾ| ਇਸ ਲਈ ਉਨ੍ਹਾਂ ਨੂੰ ਹਰ ਮਹੀਨੇ ਸਿਰਫ 303 ਰੁਪਏ ਦੇਣੇ ਹੋਣਗੇ|
– ਜੀਓ ਪ੍ਰਾਈਮ ਮੈਂਬਰ ਨੂੰ 10 ਹਜਾਰ ਰੁਪਏ ਦੇ ਸਾਲਾਨਾ ਵੈਲਿਊ ਵਾਲੀ ਜੀਓ ਦੇ ਡਿਜੀਟਲ ਕਾਂਟੈਂਟ ਦੀ ਮੈਂਬਰਸਿਪ 31 ਮਾਰਚ 2018 ਤੱਕ ਮੁਫਤ ਮਿਲੇਗੀ|

LEAVE A REPLY