ਛੇਤੀ ਹੀ ਬਾਜ਼ਾਰ ‘ਚ ਆਏਗਾ 1000 ਦਾ ਨਵਾਂ ਨੋਟ

ਨਵੀਂ ਦਿੱਲੀ  : ਛੇਤੀ ਹੀ ਬਾਜ਼ਾਰ ਵਿਚ ਇਕ ਹਜ਼ਾਰ ਰੁਪਏ ਦੇ ਨਵੇਂ ਨੋਟ ਆ ਸਕਦੇ ਹਨ| ਇਸ ਸਬੰਧੀ ਭਾਰਤੀ ਰਿਜ਼ਰਵ ਬੈਂਕ ਤੇ ਕੇਂਦਰ ਸਰਕਾਰ ਵਲੋਂ ਕਦਮ ਚੁੱਕੇ ਗਏ ਹਨ| ਹਾਲਾਂਕਿ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਇਕ ਹਜ਼ਾਰ ਰੁਪਏ ਦਾ ਨੋਟ ਕਦੋਂ ਬਾਜ਼ਾਰ ਵਿਚ ਆਵੇਗਾ, ਪਰ ਸਰਕਾਰ ਇਸ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ|
ਦੱਸਣਯੋਗ ਹੈ ਕਿ 8 ਨਵੰਬਰ ਨੂੰ ਪੰਜ ਸੌ ਅਤੇ ਇਕ ਹਜਾਰ ਦੇ ਪੁਰਾਣੇ ਨੋਟ ਬੰਦ ਹੋਣ ਤੋਂ ਬਾਅਦ ਆਰ.ਬੀ.ਆਈ ਵੱਲੋਂ ਪੰਜ ਸੌ ਰੁਪਏ ਦੇ ਨਵੇਂ ਨੋਟ ਜਾਰੀ ਕਰ ਦਿੱਤੇ ਗਏ ਸਨ, ਪਰ ਇਕ ਹਜ਼ਾਰ ਰੁਪਏ ਦਾ ਨੋਟ ਹਾਲੇ ਤੱਕ ਜਾਰੀ ਨਹੀਂ ਹੋਇਆ| ਹਾਲਾਂਕਿ ਇਕ ਹਜ਼ਾਰ ਦੀ ਥਾਂ ਸਰਕਾਰ ਵੱਲੋਂ ਦੋ ਹਜ਼ਾਰ ਰੁਪਏ ਦਾ ਨੋਟ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ|

LEAVE A REPLY