ਪਾਕਿਸਤਾਨੀ ਸਿੱਖ ਦਲ ਐੱਸ. ਜੀ. ਪੀ. ਸੀ. ਨੂੰ ਮਿਲਿਆ

ਅਮ੍ਰਿਤਸਰ — ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਐਤਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬੰਡੂਗਰ ਨੂੰ ਮਿਲੇ। ਬਿਸ਼ਨ ਸਿੰਘ ਨੇ ਜਿੱਥੇ 2018 ‘ਚ ਮਨਾਏ ਜਾਣ ਵਾਲੇ ਗੁਰਪੁਰਬ ਦਿਹਾੜੇ ਦੇ ਮੌਕੇ ‘ਤੇ ਐੱਸ. ਜੀ. ਪੀ. ਸੀ ਨੂੰ ਸੱਦਾ ਦਿੱਤਾ ਉੱਥੇ ਹੀ ਐੱਸ. ਜੀ. ਪੀ. ਸੀ ਨੇ ਇਸ ਸੱਦੇ ਨੂੰ ਸਵੀਕਾਰ ਕਰਦੇ ਹੋਏ ਪਾਕਿਸਤਾਨ ਗੁਰਦੁਆਰੇ ਦੀ ਸਾਭ-ਸੰਭਾਲ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਗੱਲ ਕਹੀ ਹੈ।
ਖਾਸ ਗੱਲਬਾਤ ‘ਚ ਕਿਰਪਾਲ ਸਿੰਘ ਅਤੇ ਬਿਸ਼ਨ ਸਿੰਘ ਨੇ ਕਿਹਾ ਕਿ ਭਾਰਤ-ਪਾਕਿਸਤਾਨ ਦੇ ਵਿਚਕਾਰ ਰਿਸ਼ਤਿਆਂ ਦੀ ਮਿਠਾਸ ਅਤੇ ਅੱਤਵਾਦ ਦੇ ਖਿਲਾਫ ਲੜਿਆ ਜਾਵੇਗਾ। ਬਿਸ਼ਨ ਸਿੰਘ ਨੇ ਕਿਹਾ ਕਿ ਪਾਕਿਸਤਾਨ ‘ਚ ਹਿੰਦੂ ਮੈਰਿਜ ਐਕਟ ਲਈ ਮਨਜੂਰੀ ਮਿਲਣਾ ਖੁਸ਼ੀ ਦੀ ਗੱਲ ਹੈ ਪਰ ਸਿੱਖ ਮੈਰਿਜ ਐਕਟ ਨੂੰ ਵੀ ਭਾਰਤ ਅਤੇ ਪਾਕਿਸਤਾਨ ਦੋਹਾਂ ਦੇਸ਼ਾਂ ‘ਚ ਸਹਿਮਤੀ ਮਿਲਣੀ ਚਾਹੀਦੀ ਹੈ। ਪਕਿਸਤਾਨ ‘ਚ ਕਰੀਬ 25 ਹਜ਼ਾਰ ਸਿਖਾਂ ਨੂੰ ਮੈਰਿਜ ਐਕਟ ਮਿਲਣਾ ਹੀ ਚਾਹੀਦਾ ਹੈ।
ਪਾਕਿਸਤਾਨ ‘ਚ ਸਿੱਖ ਕੌਮ ਦੀ ਰਹਿਨੁਮਾਈ ਕਰਨ ਵਾਲੇ ਬਿਸ਼ਨ ਸਿੰਘ ਦਾ ਕਹਿਣਾ ਹੈ ਕਿ ਪਕਿਸਤਾਨ ‘ਚ ਦਿਖਾਵਾ ਬਹੁਤ ਹੈ। ਪਾਕਿਸਤਾਨ ‘ਚ ਗੁਰਦੁਆਰਿਆਂ ਦੀ ਹਾਲਤ ਵੀ ਬਹੁਤੀ ਚੰਗੀ ਨਹੀਂ ਹੈ। ਲੰਗਰ ਚੱਲ ਰਹੇ ਹਨ ਪਰ ਸਾਰੇ ਗੁਰਦੁਆਰਿਆਂ ‘ਚ ਨਹੀਂ । ਪਾਕਿਸਤਾਨ ਇਕ ਮੌਕਾਪ੍ਰਸਤ ਦੇਸ਼ ਹੈ। ਮਜ਼ਬੂਰੀ ਹੈ ਪਾਕਿਸਤਾਨ ‘ਚ ਰਹਿਣ ਦੀ, ਨਹੀਂ ਤਾਂ ਕਦੋਂ ਦੇ ਹਿੰਦੂਸਤਾਨ ਆ ਜਾਂਦੇ। ਪਾਕਿਸਤਾਨ ਅੱਜ ਵੀ ਉਸੇ ਤਰ੍ਹਾਂ ਦਾ ਦੇਸ਼ ਹੈ ਜਿਸ ਤਰ੍ਹਾਂ ਬਟਵਾਰੇ ਤੋਂ ਬਾਅਦ ਸੀ।
ਐੱਸ. ਜੀ. ਪੀ. ਸੀ. ਪ੍ਰਧਾਨ ਕਿਰਪਾਲ ਸਿੰਘ ਬੰਡੂਗਰ ਨੇ ਕਿਹਾ ਪਾਕਿਸਤਾਨ ‘ਚ ਹਿੰਦੂ ਮੈਰਿਜ ਐਕਟ ਪਾਸ ਹੋਣਾ ਬਹੁਤ ਹੀ ਚੰਗੀ ਗੱਲ ਹੈ। ਪਾਕਿਸਤਾਨ ‘ਚ 2018 ‘ਚ ਹੋਣ ਵਾਲੇ ਗੁਰਪੁਰਬ ਮਨਾਉਣ ਦਾ ਸੱਦਾ ਮਿਲਿਆ ਹੈ ਕਿ ਐੱਸ. ਜੀ. ਪੀ. ਸੀ. ਇਸ ਸੱਦੇ ‘ਤੇ ਵਿਚਾਰ ਕਰਕੇ ਕਮੇਟੀ ਗਠਿਤ ਕਰੇਗੀ ਤਾਂਕਿ ਪਾਕਿਸਤਾਨ ਦੀ ਯਾਤਰਾ ਦੇ ਦੌਰਾਨ ਐੱਸ. ਜੀ. ਪੀ. ਸੀ. ਪਾਕਿਸਤਾਨੀ ਗੁਰਦੁਆਰੇ ਦੀ ਕਾਰ-ਸੇਵਾ ਕਰ ਸਕਣ।

LEAVE A REPLY