ਆਈ.ਪੀ.ਐਲ 10 ਦੀ ਨਿਲਾਮੀ ‘ਚ ਬੇਨ ਸਟੋਕਸ ਵਿਕਿਆ ਸਭ ਤੋਂ ਮਹਿੰਗਾ

ਮੁੰਬਈ : ਇੰਡੀਅਨ ਪ੍ਰੀਮੀਅਰ ਲੀਗ-10 (ਆਈ.ਪੀ.ਐਲ) ਲਈ ਅੱਜ ਦੇਸ਼-ਵਿਦੇਸ਼ ਦੇ ਖਿਡਾਰੀਆਂ ਦੀ ਨਿਲਾਮੀ ਹੋਈ| ਇਸ ਨਿਲਾਮੀ ਵਿਚ ਸਭ ਤੋਂ ਜ਼ਿਆਦਾ ਕੀਮਤ ਇੰਗਲੈਂਡ ਦੇ ਆਲ ਰਾਊਂਡਰ ਬੇਨ ਸਟੋਕਸ ਦੀ ਲੱਗੀ, ਜਿਸ ਨੂੰ ਰਾਈਜ਼ਿੰਗ ਪੁਣੇ ਸੁਪਰਜਾਈਂਟਸ ਦੀ ਟੀਮ ਨੇ 14.5 ਕਰੋੜ ਰੁਪਏ ਵਿਚ ਖਰੀਦਿਆ| ਬੇਨ ਸਟੋਕਸ ਦੀ ਬੇਸ ਪ੍ਰਾਈਸ ਮਨੀ 2 ਕਰੋੜ ਰੁਪਏ ਸੀ, ਪਰ ਰਾਈਜ਼ਿੰਗ ਪੁਣੇ ਸੁਪਰਜਾਈਂਟਸ ਦੀ ਟੀਮ ਨੇ ਉਸ ਨੂੰ ਸਭ ਤੋਂ ਉਚੀ ਬੋਲੀ ਲਾ ਕੇ ਆਪਣੀ ਟੀਮ ਵਿਚ ਸ਼ਾਮਿਲ ਕਰ ਲਿਆ| ਦੂਸਰੇ ਨੰਬਰ ਉਤੇ ਇੰਗਲੈਂਡ ਦਾ ਗੇਂਦਬਾਜ ਟੈਮਲ ਮਿਲਸ ਰਿਹਾ, ਜਿਸ ਨੂੰ ਬੰਗਲੌਰ ਦੀ ਟੀਮ ਨੇ 12 ਕਰੋੜ ਵਿਚ ਖਰੀਦਿਆ|

LEAVE A REPLY