ਬਿਨਾਂ ਭੇਦ-ਭਾਵ ਜਾਰੀ ਰਹਿਣਗੇ ਸਮਾਜ ਸੇਵਾ ਦੇ ਕਾਰਜ : ਬਿਕਰਮਜੀਤਇੰਦਰ ਚਹਿਲ

ਪਿੰਡ ਜੱਸੜਵਾਲ ਤੇ ਮੋਹਰ ਸਿੰਘ ਵਾਲਾ ਵਿਖੇ ਵੰਡੀਆਂ 325 ਐਨਕਾਂ
ਮਾਨਸਾ -ਵਿਧਾਨ ਸਭਾ ਚੋਣਾਂ ਤੋਂ ਬਾਅਦ ਚਹਿਲ ਵੈਲਫ਼ੇਅਰ ਟਰੱਸਟ ਨੇ ਆਪਣੇ ਸਮਾਜ ਸੇਵਾ ਦੇ ਵਿੱਢੇ ਕਾਰਜਾਂ ਨੂੰ ਅੱਗੇ ਤੋਰਦਿਆਂ ਬੁੱਧਵਾਰ ਨੂੰ ਭੀਖੀ ਦੇ ਪਿੰਡ ਜੱਸੜਵਾਲ ਤੇ ਮੋਹਰ ਸਿੰਘ ਵਾਲਾ ਵਿਖੇ ਲੋੜਵੰਦਾਂ ਨੂੰ 325 ਨਜ਼ਰ ਦੀਆਂ ਐਨਕਾਂ ਵੰਡੀਆਂ। ਇਸ ਲਈ ਚੋਣਾਂ ਤੋਂ ਪਹਿਲਾਂ ਪਿੰਡਾਂ ਵਿਚ ਕੈਂਪ ਲਗਾਏ ਗਏ ਸਨ। ਟਰੱਸਟ ਦਾ ਕਹਿਣਾ ਹੈ ਕਿ ਇਸ ਤੋਂ ਇਲਾਵਾ ਹੋਰ ਪਿੰਡਾਂ ਵਿਚ ਵੀ ਇਹ ਐਨਕਾਂ ਵੰਡੀਆਂ ਜਾਣਗੀਆਂ।
ਪਿੰਡ ਜੱਸੜਵਾਲ ਵਿਖੇ ਐਨਕਾਂ ਵੰਡਣ ਮੌਕੇ ਬੋਲਦਿਆਂ ਚਹਿਲ ਵੈਲਫ਼ੇਅਰ ਟਰੱਸਟ ਦੇ ਚੇਅਰਮੈਨ ਬਿਕਰਮਜੀਤਇੰਦਰ ਸਿੰਘ ਚਹਿਲ ਨੇ ਕਿਹਾ ਕਿ ਸਮਾਜ ਸੇਵਾ ਦਾ ਇਹ ਕਾਰਜ ਬਿਨਾਂ ਭੇਦ-ਭਾਵ, ਬਿਨਾਂ ਪਾਰਟੀਬਾਜ਼ੀ ਦੇ ਨਿਰੰਤਰ ਰੂਪ ਵਿਚ ਜਾਰੀ ਰਹੇਗਾ ਅਤੇ ਇਸ ਵਿਚ ਕਦੇ ਵੀ ਖੜੋਤ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਮਾਨਸਾ ਦੇ ਲੋਕਾਂ ਨਾਲ ਉਨ੍ਹਾਂ ਦਾ ਦਿਲੀ ਸੁਨੇਹ ਹੈ ਅਤੇ ਆਉਂਦੇ ਦਿਨਾਂ ਵਿਚ ਇਹ ਕਾਰਜ ਹੋਰ ਅੱਗੇ ਲੈ ਕੇ ਜਾਣਗੇ।
ਇਸ ਮੌਕੇ ਉਨ੍ਹਾਂ ਨੇ ਕਈ ਬਜ਼ੁਰਗ ਔਰਤਾਂ ਤੇ ਵਿਅਕਤੀਆਂ ਨਾਲ ਵੀ ਪਿੰਡਾਂ ਦੀਆਂ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੇ ਨਾਲ ਇਸ ਮੌਕੇ ਸਰਪੰਚ ਚਰਨਜੀਤ ਕੌਰ, ਪੰਚ ਚਰਨਜੀਤ ਸਿੰਘ ਫੌਜੀ, ਦਰਸ਼ਨ ਸਿੰਘ ਪੰਚ, ਦਵਿੰਦਰਜੀਤ ਸਿੰਘ ਦਰਸ਼ੀ, ਜਗਤਾਰ ਸਿੰਘ, ਨਿਰਮਲ ਸਿੰਘ, ਕਲੱਬ ਪ੍ਰਧਾਨ ਹਰਦੀਪ ਸਿੰਘ, ਨਵਲ ਕਿਸ਼ੋਰ ਸ਼ਰਮਾ, ਪ੍ਰਿਤਪਾਲ ਸਿੰਘ ਡਾਲੀ, ਰਾਘਵ ਸਿੰਗਲਾ, ਗੁਰਪੁਨੀਤ ਸਿੰਘ ਸਿੱਧੂ, ਜਸਵੰਤ ਰਾਏ ਸ਼ਰਮਾ, ਧਰਮਪਾਲ ਸਮਾਉਂ, ਇਕਬਾਲ ਸਿੰਘ ਫਫੜੇ ਆਦਿ ਹਾਜ਼ਰ ਸਨ।

LEAVE A REPLY