ਨਕਸਲੀ ਮੁਕਾਬਲੇ ‘ਚ ਐੱਸ. ਟੀ. ਐੱਫ. ਦੇ ਅਧਿਕਾਰੀ ਸਮੇਤ 2 ਪੁਲਸ ਮੁਲਾਜ਼ਮ ਸ਼ਹੀਦ

ਰਾਏਪੁਰ— ਛੱਤੀਸਗੜ੍ਹ ਦੇ ਕੋਂਡਾਗਾਂਵ ਜ਼ਿਲੇ ‘ਚ ਪੁਲਸ ਅਤੇ ਨਕਸਲੀਆਂ ਵਿਚਾਲੇ ਹੋਏ ਮੁਕਾਬਲੇ ‘ਚ ਐੱਸ. ਟੀ. ਐੱਫ. ਦੇ ਅਧਿਕਾਰੀ ਸਮੇਤ ਦੋ ਪੁਲਸ ਮੁਲਾਜ਼ਮ ਸ਼ਹੀਦ ਹੋ ਗਏ। ਸੂਬੇ ਦੇ ਨਕਸਲੀ ਮਾਮਲਿਆਂ ਦੇ ਵਿਸ਼ੇਸ਼ ਡੀ. ਜੀ. ਪੀ. ਡੀ. ਐੱਮ. ਅਵਸਥੀ ਨੇ ਦੱਸਿਆ ਕਿ ਕੋਂਡਾਗਾਂਵ ਜ਼ਿਲੇ ‘ਚ ਪੁਲਸ ਅਤੇ ਨਕਸਲੀਆਂ ਵਿਚਾਲੇ ਹੋਏ ਮੁਕਾਬਲੇ ‘ਚ ਐੱਸ. ਟੀ. ਐੱਫ. ਕਮਾਂਡਰ ਅਤੇ ਇਕ ਜਵਾਨ ਸ਼ਹੀਦ ਹੋ ਗਿਆ।
ਅਵਸਥੀ ਨੇ ਦੱਸਿਆ ਕਿ ਬੀਤੀ ਰਾਤ ਕੋਂਡਾਗਾਂਵ ਜ਼ਿਲੇ ਤੋਂ ਐੱਸ. ਟੀ. ਐੱਫ. ਅਤੇ ਜ਼ਿਲਾ ਪੁਲਸ ਫੋਰਸ ਦੇ ਦੋ ਦਸਤਿਆਂ ਨੂੰ ਨਕਸਲ ਵਿਰੋਧੀ ਅਭਿਆਨ ਲਈ ਰਵਾਨਾ ਕੀਤਾ ਗਿਆ ਸੀ। ਰਾਣਾਪਾਲ ਪਿੰਡ ਤੋਂ ਲਗਭਗ 20 ਕਿਲੋਮੀਟਰ ਦੂਰੀ ‘ਤੇ ਨਕਸਲੀਆਂ ਨੇ ਪੁਲਸ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਘਟਨਾ ‘ਚ ਅਸੀਸਟੈਂਟ ਪਲਾਟੂਨ ਕਮਾਂਡਰ (ਏ. ਟੀ. ਐੱਸ.) ਤੇ ਇਕ ਜਵਾਨ ਸ਼ਹੀਦ ਹੋ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਨਕਸਲੀ ਗੋਲੀਬਾਰੀ ਤੋਂ ਬਾਅਦ ਪੁਲਸ ਨੇ ਵੀ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ। ਦੋਵਾਂ ਸ਼ਹੀਦ ਪੁਲਸ ਮੁਲਾਜ਼ਮਾਂ ਨੂੰ ਜੰਗਲ ‘ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਵਸਥੀ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਨਕਸਲ ਪ੍ਰਭਾਵਿਤ ਹੈ। ਪੁਲਸ ਦਸਤੇ ਦੇ ਬਾਹਰ ਨਿਕਲਣ ਤੋਂ ਬਾਅਦ ਇਸ ਸਬੰਧ ‘ਚ ਹੋਰ ਜਾਣਕਾਰੀ ਦਿੱਤੀ ਜਾ ਸਕੇਗੀ।

LEAVE A REPLY