ਸਰਨਾ ਨੂੰ ਦਿੱਲੀ ਦੀ ਸਿੱਖ ਸੰਗਤ 26 ਫਰਵਰੀ ਨੂੰ ਕਰੇਗੀ ਸੇਵਾ-ਮੁਕਤ : ਮਨਜਿੰਦਰ ਸਿੰਘ ਸਿਰਸਾ

ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਰਾਹੀਂ 26 ਫਰਵਰੀ ਨੂੰ ਸਰਨਾ ਭਰਾਵਾਂ ਦੀ ਸਿੱਖ ਸੰਗਤਾਂ ਵੱਲੋਂ ਸੇਵਾ-ਮੁਕਤੀ ਕਰ ਦਿੱਤੀ ਜਾਵੇਗੀ ਕਿਉਂਕਿ ਸਰਨਾ ਭਰਾਵਾਂ ਨੇ ਪਹਿਲਾਂ ਹੀ ਖੁਦ ਐਲਾਨ ਕਰ ਦਿੱਤਾ ਹੈ ਕਿ ਇਹ ਚੋਣ ਉਹਨਾਂ ਦੀ ਆਖਰੀ ਚੋਣ ਹੋਵੇਗੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਵਾਰਡ ਨੰ: ੯ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ: ਸਿਰਸਾ ਨੇ ਪੰਜਾਬੀ ਬਾਗ ਪੱਛਮੀ, ਪੰਜਾਬੀ ਅਕੈਸਟੈਂਸ਼ਨ, ਪੰਜਾਬੀ ਬਾਗ ਦੀ ਗਲੀ ਨੰ: 66,64,68 ਆਦਿ ਵਿੱਚ ਆਪਣੀ ਚੋਣ ਮੁਹਿੰਮ ਜਾਰੀ ਰੱਖਦੇ ਹੋਏ ਸਥਾਨਕ ਸਿੱਖ ਸੰਗਤਾਂ ਨਾਲ ਜਿੱਥੇ ਮੀਟਿੰਗਾਂ ਕੀਤੀਆਂ ਉਥੇ ਹੀ ਘਰ-ਘਰ ਜਾ ਕੇ ਸਿੱਖ ਸੰਗਤਾਂ ਕੋਲੋਂ ੪ ਸਾਲ ਦੇ ਕਾਰਜਕਾਲ ਦੌਰਾਨ ਕਮੇਟੀ ਦੇ ਪ੍ਰਬੰਧਾਂ ਦੇ ਸੁਧਾਰ ਲਈ ਕੀਤੇ ਕੰਮਾਂ ਦੇ ਆਧਾਰ ‘ਤੇ ਵੋਟ ਦੀ ਮੰਗ ਕੀਤੀ। ਇਹਨਾਂ ਇਲਾਕਿਆਂ ਵਿੱਚ ਸਿੱਖ ਸੰਗਤਾਂ ਵੱਲੋਂ ਮਨਜਿੰਦਰ ਸਿੰਘ ਸਿਰਸਾ ਦੀ ਚੋਣ ਮੁਹਿੰਮ ਨੂੰ ਬਹੁਤ ਵੱਡਾ ਹੁੰਗਾਰਾ ਮਿਲਿਆ। ਸ: ਸਿਰਸਾ ਨੂੰ ਆਪਣੀ ਚੋਣ ਮੁਹਿੰਮ ‘ਚ ਮਿਲੇ ਹੁੰਗਾਰੇ ਤੋਂ ਬਾਅਦ ਉਹਨਾ ਦੇ ਹੌਂਸਲੇ ਹੋਰ ਬੁਲੰਦ ਹੋ ਗਏ ਹਨ ਅਤੇ ਉਹਨਾਂ ਨੇ ਆਪਣੇ ਮੁੱਖ ਵਿਰੋਧੀ ਉਮੀਦਵਾਰ ਸਰਨਾ ਨੂੰ ਚੋਣ ਪ੍ਰਚਾਰ ‘ਚ ਪਛਾਡ਼ ਕੇ ਰੱਖ ਦਿੱਤਾ ਹੈ।ਸੈਂਕਡ਼ਿਆਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਸਿੱਖ ਪਰਿਵਾਰਾਂ ਨੇ ਸ: ਸਿਰਸਾ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਦੇ ਖੇਤਰ ਦੀਆਂ ਵੋਟਾਂ ਕੇਵਲ ਤੇ ਕੇਵਲ ਸ: ਸਿਰਸਾ ਜੀ ਨੂੰ ਹੀ ਮਿਲਣਗੀਆਂ। ਦੂਸਰੀਆਂ ਪਾਰਟੀਆਂ ਵੱਲੋਂ ਚੋਣ ਲਡ਼੍ਹ ਰਹੇ ਉਮੀਦਵਾਰਾਂ ਦਾ ਇੱਥੇ ਪੋਲਿੰਗ ਤੱਕ ਨਹੀਂ ਲੱਗਣ ਦਿਤਾ ਜਾਵੇਗਾ ਕਿਉਂਕਿ ਮੌਜੂਦਾ ਦਿੱਲੀ ਕਮੇਟੀ ਦੀ ਟੀਮ ਨੇ ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ, ਸਿੱਖ ਵਿਰੋਧੀ ਸ਼ਕਤੀਆਂ ਵੱਲੋਂ ਮਜ਼ਾਕ ਉਡਾਉਣ ਵਾਲੇ ਕਲਾਕਾਰਾਂ ਵਿਰੁੱਧ ਕਾਨੂੰਨੀ ਲਡ਼ਾਈ ਲਡ਼੍ਹਨ, ਸਿੱਖ ਰਹਿਤ ਮਰਿਆਦਾ ਅਤੇ ਪਰੰਪਰਾਵਾਂ ਦੀ ਰਾਖੀ ਕਰਦੇ ਹੋਏ ਦਸਮ ਗ੍ਰੰਥ ਦੀ ਬਾਣੀ, ਕੀਰਤਨ ਅਤੇ ਕਥਾ ਕਰਨ ਦੀ ਪਰੰਪਰਾ ਨੂੰ ਬਹਾਲ ਕਰਾਉਣਾ ਅਤੇ ਵਿੱਦਿਅਕ ਸੰਸਥਾਵਾਂ ਦਾ ਮਿਆਰ ਉਚਾ ਚੁੱਕਣ ਵਰਗੇ ਅਜਿਹੇ ਕੰਮ ਹਨ ਜਿਸ ਲਈ ਉਹ ਸਿੱਖ ਸੰਗਤਾਂ ਦੀ ਵੋਟ ਦੇ ਹੱਕਦਾਰ ਹਨ।

LEAVE A REPLY