ਚੋਣ ਕਮਿਸ਼ਨ ਨੂੰ ਬਦਨਾਮ ਕਰਨ ਦੀ ਬਜਾਏ ਕੇਜਰੀਵਾਲ ਨਿਰਮਤਾ ਨਾਲ ਆਪਣੀ ਹਾਰ ਸਵੀਕਾਰ ਕਰਨ : ਅਮਰਿੰਦਰ

ਚੰਡੀਗਡ਼੍ਹ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਤੋਂ ਲੈ ਕੇ ਇਸਦੇ ਹੇਠਲੇ ਪੱਧਰ ਦੇ ਕੈਡਰ ਵੱਲੋਂ ਅਤਿ ਪਾਗਲਪਣ ਦਾ ਪ੍ਰਦਰਸ਼ਨ ਕਰਦਿਆਂ, ਕੀਤੀਆਂ ਜਾ ਰਹੀਆਂ ਬੇਵਕੂਫੀਆਂ ਭਰੀਆਂ ਹਰਕਤਾਂ ਨੂੰ ਹਾਲੇ ‘ਚ ਪੂਰੀਆਂ ਹੋਈਆਂ ਵਿਧਾਨ ਸਭਾ ਚੋਣਾਂ ‘ਚ ਸਾਹਮਣੇ ਦਿੱਖ ਰਹੀ ਤੈਅ ਹਾਰ ਕਾਰਨ ਇਨ੍ਹਾਂ ਦੇ ਪੂਰੀ ਤਰ੍ਹਾਂ ਡਿੱਗ ਚੁੱਕੇ ਮਨੋਬਲ ਦੀ ਨਿਸ਼ਾਨੀ ਕਰਾਰ ਦਿੱਤਾ ਹੈ।
ਕਾਂਗਰਸ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਨੇ ਇਥੇ ਜ਼ਾਰੀ ਬਿਆਨ ‘ਚ ਕਿਹਾ ਹੈ ਕਿ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਪਾਰਟੀ ਦੇ ਹਰ ਛੋਟੇ ਵੱਡੇ ਆਗੂ ਵੱਲੋਂ ਇਕ ਤੋਂ ਬਾਅਦ ਇਕ ਹੇਠਲੇ ਪੱਧਰ ਦੀਆਂ ਸ਼ਿਕਾਇਤਾਂ ਨਾਲ ਚੋਣ ਕਮਿਸ਼ਨ ਕੋਲ ਪਹੁੰਚ ਕਰਨਾ, ਸਾਫ ਤੌਰ ‘ਤੇ ਦਰਸਾਉਂਦਾ ਹੈ ਕਿ ਪਾਰਟੀ ਚੋਣਾਂ ਦੇ ਨਤੀਜ਼ਿਆਂ ਦੇ ਐਲਾਨ ਤੋਂ ਪਹਿਲਾਂ ਆਪਣਾ ਚੇਹਰਾ ਬਚਾਉਣ ਲਈ ਜ਼ਮੀਨ ਤਿਆਰ ਕਰ ਰਹੀ ਹੈ।
ਕੈਪਟਨ ਅਮਰਿੰਦਰ ਨੇ ਮੰਗ ਕੀਤੀ ਹੈ ਕਿ ਨਿਆਂਪਾਲਿਕਾ ਦੀ ਹੀ ਤਰ੍ਹਾਂ, ਚੋਣ ਕਮਿਸ਼ਨ ਦੇ ਨਿਯਮਾਂ ‘ਚ ਵੀ ਨਿਰਾਧਾਰ ਸ਼ਿਕਾਇਤਾਂ ਤੇ ਅਪੀਲ ਲਈ ਦੋਸ਼ੀ ਪਾਏ ਜਾਣ ‘ਤੇ, ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਨੂੰ ਸਜ਼ਾ ਦੇਣ ਦੀ ਤਜਵੀਜ਼ ਹੋਵੇ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕੇਜਰੀਵਾਲ ਤੇ ਉਸਦੀ ਪਾਰਟੀ ਦੀ ਵੀ ਚੋਣ ਕਮਿਸ਼ਨ ਨੂੰ ਦੋਸ਼ਬਾਜ਼ੀ ਦੇ ਗੰਦੇ ਦਲਦਲ ‘ਚ ਚੋਣ ਕਮਿਸ਼ਨ ਨੂੰ ਘਸੀਟਣ ਨੂੰ ਲੈ ਕੇ ਨਿੰਦਾ ਕੀਤੀ ਹੈ, ਜਿਸਨੂੰ ਸਾਰਿਆਂ ਗੰਭੀਰ ਸਿਆਸੀ ਪਾਰਟੀਆਂ ਇਕ ਨਿਰਪੱਖ ਲੋਕਤਾਂਤਰਿਕ ਸੰਸਥਾ ਵਜੋਂ ਦੇਖਦੀਆਂ ਹਨ। ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਇਹ ਚੰਗਾ ਸੰਦੇਸ਼ ਨਹੀਂ ਹੈ ਅਤੇ ਆਪ ‘ਚ ਨਾਕਾਬਲਿਅਤ ਤੇ ਘਟੀਆ ਸੋਚ ਤੇ ਵਿਚਾਰਾਂ ਦੀ ਘਾਟ ਦੀ ਬੁਰੀ ਸਥਿਤੀ ਦਾ ਪ੍ਰਦਰਸ਼ਨ ਕਰਦਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਪੰਜਾਬ ‘ਚ ਇਕ ਮੁੱਖ ਵਿਰੋਧੀ ਪਾਰਟੀ ਚੋਣ ਅਤੇ ਓਪਿਨਿਅਨ ਪੋਲਾਂ ‘ਚ ਵੀ ਚੋਣਾਂ ਅੰਦਰ ਇਕ ਅਗਾਂਹਵਧੂ ਪਾਰਟੀ ਵਜੋਂ ਦਿਖਾਏ ਜਾਣ ਕਾਰਨ, ਇਨ੍ਹਾਂ ਚੋਣਾਂ ਦੌਰਾਨ ਕਾਂਗਰਸ ਦਾ ਸਨਮਾਨ ਆਪ ਮੁਕਾਬਲੇ ਬਹੁਤ ਜ਼ਿਆਦਾ ਪ੍ਰਭਾਵ ਦਾਅ ‘ਤੇ ਲੱਗਿਆ ਹੈ। ਲੇਕਿਨ ਫਿਰ ਵੀ ਕਾਂਗਰਸ, ਆਪ ਵਾਂਗ ਈ.ਵੀ.ਐਮਜ਼ ਦੀ ਸੁਰੱਖਿਆ ਉਪਰ ਸਵਾਲ ਚੁੱਕਣ ਵਰਗਾ ਹੰਗਾਮਾ ਨਹੀਂ ਕਰ ਰਹੀ ਹੈ। ਇਸ ਨਾਲ ਕੇਜਰੀਵਾਲ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕੀਤਾ ਜਾ ਰਿਹਾ ਇਹ ਸਾਰਾ ਡਰਾਮਾ ਚੋਣਾਂ ‘ਚ ਹਾਰ ਦੀ ਸਥਿਤੀ ‘ਚ ਉਸ ਉਪਰ ਸਪੱਸ਼ਟੀਕਰਨ ਦੇਣ ਦੀ ਕੋਸ਼ਿਸ਼ ਦਾ ਹਿੱਸਾ ਪ੍ਰਤੀਤ ਹੁੰਦਾ ਹੈ, ਜਿਸਨੂੰ ਹੁਣ ਤੋਂ ਕਰੀਬ ਤਿੰਨ ਹਫਤਿਆਂ ਬਾਅਦ ਰਸਮੀ ਤੌਰ ‘ਤੇ ਐਲਾਨ ਕਰ ਦਿੱਤਾ ਜਾਵੇਗਾ।
ਇਸ ਲਡ਼ੀ ਹੇਠ, ਕੈਪਟਨ ਅਮਰਿੰਦਰ ਨੇ ਆਪ ਵੱਲੋਂ ਪਟਿਆਲਾ ‘ਚ ਕੁਝ ਪੁਰਾਣੇ ਈ.ਵੀ.ਐਮਜ਼ ਨੂੰ ਹਟਾਉਣ ਤੋਂ ਬਾਅਦ ਪਾਏ ਰੌਲੇ ਰੱਪੇ ਨੂੰ ਕੇਜਰੀਵਾਲ ਦੀ ਪਾਰਟੀ ਦੀ ਨੋਟੰਕੀ ਦਾ ਤਾਜ਼ਾ ਹਿੱਸਾ ਦੱਸਿਆ ਹੈ, ਤਾਂ ਜੋ ਉਹ 11 ਮਾਰਚ ਨੂੰ ਨਤੀਜ਼ਿਆਂ ਦੇ ਐਲਾਨ ਮੌਕੇ ਈ.ਵੀ.ਐਮਜ਼ ਦੀ ਸੱਚਾਈ ਤੇ ਨਤੀਜ਼ਿਆਂ ਉਪਰ ਸ਼ੱਕ ਜਾਹਿਰ ਕਰਨ ਲਈ ਅਧਾਰ ਬਣ ਸਕੇ। ਉਨ੍ਹਾਂ ਨੇ ਖੁਲਾਸਾ ਕੀਤਾ ਹੈ ਕਿ ਸਿਰਫ ਕੁਝ ਦਿਨ ਪਹਿਲਾਂ ਪਟਿਆਲਾ ਤੋਂ ਆਪ ਉਮੀਦਵਾਰ ਡਾ. ਬਲਬੀਰ ਸਿੰਘ ਨੇ ਆਪਣੇ ਲਈ ਸਿਰਦਰਦੀ ਪੈਦਾ ਕਰ ਲਈ ਸੀ ਅਤੇ ਕਾਉਂਟਿੰਗ ਕੇਂਦਰ ‘ਤੇ ਖੁਦ ਦੇ ਸੀ.ਸੀ.ਟੀ.ਵੀ ਲਗਾਉਣ ਸਬੰਧੀ ਆਪਣੀ ਅਨੁਚਿਤ ਤੇ ਨਿਰਾਧਾਰ ਮੰਗ ‘ਤੇ ਚੋਣ ਕਮਿਸ਼ਨ ਨੂੰ ਕਿਨਾਰੇ ਲਗਾਉਣ ਦੀ ਕੋਸ਼ਿਸ਼ ਕੀਤੀ ਸੀ।
ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਆਪ ਦੇ ਉਮੀਦਵਾਰ ਤੇ ਹੋਰ ਪਾਰਟੀ ਵਰਕਰ ਸਾਫ ਤੌਰ ‘ਤੇ ਕੇਜਰੀਵਾਲ ਦੇ ਇਸ਼ਾਰਿਆਂ ‘ਤੇ ਚੱਲ ਰਹੇ ਹਨ, ਜਿਹਡ਼ੇ ਖੁਦ ਬਹਾਨੇ ਬਣਾ ਕੇ ਚੋਣ ਕਮਿਸ਼ਨ ਤੱਕ ਪਹੁੰਚ ਕਰ ਰਹੇ ਹਨ ਅਤੇ ਗੋਆ ‘ਚ ਰਿਸ਼ਵਤ ਸਬੰਧੀ ਟਿੱਪਣੀਆਂ ਨੂੰ ਲੈ ਕੇ ਚੋਣ ਕਮਿਸ਼ਨ ਦੀ ਝਿਡ਼ਕ ਦਾ ਵੀ ਸਾਹਮਣਾ ਕਰ ਚੁੱਕੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਆਪ ਦੀ ਡੂੰਘੀ ਨਿਰਾਸ਼ਾ ਸਾਫ ਨਜ਼ਰ ਆ ਰਹੀ ਹੈ, ਲੇਕਿਨ ਪਾਰਟੀ ਇਸਨੂੰ ਮੰਨਣ ਲਈ ਤਿਆਰ ਨਹੀਂ ਹੈ।
ਜਿਸ ‘ਤੇ, ਪ੍ਰਦੇਸ ਕਾਂਗਰਸ ਪ੍ਰਧਾਨ ਨੇ ਕੇਜਰੀਵਾਲ ਨੂੰ ਨਿਰਮਤਾ ਨਾਲ ਆਪਣੀ ਪਾਰਟੀ ਦੀ ਹਾਰ ਸਵੀਕਾਰ ਕਰਨ, ਅਤੇ ਆਪਣੀ ਨਿਰਾਸ਼ਾ ‘ਚ ਚੋਣ ਕਮਿਸ਼ਨ ਵਰਗੀਆਂ ਨਾਮੀ ਸੰਸਥਾਵਾਂ ਦਾ ਸਨਮਾਨ ਨਾ ਡੇਗਣ ਦੀ ਅਪੀਲ ਕੀਤੀ ਹੈ

LEAVE A REPLY