ਪਾਕਿਸਤਾਨ ‘ਚ ਵੈਲੇਨਟਾਈਨ ਡੇਅ ‘ਤੇ ਲੱਗੀ ਪਾਬੰਦੀ

ਇਸਲਾਮਾਬਾਦ : ਪਾਕਿਸਤਾਨ ਵਿਚ ਇਸ ਸਾਲ 14 ਫਰਵਰੀ ਵੈਲੇਨਟਾਈਨ ਡੇਅ ਮਨਾਉਣ ਉਤੇ ਪਾਬੰਦੀ ਲੱਗ ਗਈ ਹੈ| ਇਸ ਸਬੰਧੀ ਅੱਜ ਇਸਲਾਮਾਬਾਦ ਹਾਈਕੋਰਟ ਨੇ ਇਕ ਪਟੀਸ਼ਨ ਤੇ ਫੈਸਲਾ ਸੁਣਾਉਂਦਿਆਂ ਆਦੇਸ਼ ਦਿੱਤਾ ਹੈ ਕਿ ਇਸ ਵਾਰੀ ਵੈਲੇਨਟਾਈਨ ਡੇਅ ਨਹੀਂ ਮਨਾਇਆ ਜਾਵੇਗਾ| ਅਦਾਲਤ ਨੇ ਮੀਡੀਆ ਨੂੰ ਵੀ ਇਹ ਸਖਤ ਆਦੇਸ਼ ਦਿੱਤਾ ਹੈ ਕਿ ਵੈਲੇਨਟਾਈਨ ਡੇਅ ਬਾਰੀ ਕਿਸੇ ਤਰ੍ਹਾਂ ਦੀ ਕੋਈ ਵੀ ਖਬਰ ਪ੍ਰਕਾਸ਼ਿਤ ਨਾ ਕੀਤੀ ਜਾਵੇ| ਪਟੀਸ਼ਨਕਰਤਾ ਨੇ ਪਟੀਸ਼ਨ ਵਿਚ ਇਹ ਅਪੀਲ ਕੀਤੀ ਸੀ ਕਿ ਵੈਲੇਨਟਾਈਨ ਡੇਅ ਇਸਲਾਮ ਵਿਰੋਧੀ ਹੈ ਇਸ ਲਈ ਇਸ ਉਤੇ ਪਾਬੰਦੀ ਲਾਈ ਜਾਵੇ|

LEAVE A REPLY