‘ਆਪ’ ਵੱਲੋਂ ਬਗੈਰ ਸੋਚੇ ਸਮਝੇ ਪ੍ਰਤੀਕ੍ਰਿਆਵਾਂ ਦਰਸਾਉਂਦੀਆਂ ਨੇ ਹਾਰ ਦਾ ਡਰ : ਕੈਪਟਨ ਅਮਰਿੰਦਰ

ਚੰਡੀਗਡ਼੍ਹ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਡਰ ਵਜੋਂ ਦਿੱਤੀਆਂ ਜਾ ਰਹੀਆਂ ਪ੍ਰਤੀਕ੍ਰਿਆਵਾਂ ਨੂੰ ਪਾਸੇ ਕਰਦਿਆਂ, ਇਨ੍ਹਾਂ ਨੂੰ ਅਰਵਿੰਦ ਕੇਜਰੀਵਾਲ ਦੀ ਪਾਰਟੀ ਅੰਦਰ ਇਨ੍ਹਾਂ ਦੀ ਤੈਅ ਹਾਰ ਦੇ ਡਰ ਦਾ ਲੱਛਣ ਕਰਾਰ ਦਿੱਤਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਪਹਿਲਾਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੀ ਭਰੋਸੇਮੰਦੀ ਉਪਰ ਸ਼ੱਕ ਪ੍ਰਗਟਾਉਣ ਤੋਂ ਬਾਅਦ, ਜਿਥੇ ਇਸਨੂੰ ਨਿਆਂਪਾਲਿਕਾ ਤੱਕ ਨੇ ਵੀ ਫਟਕਾਰ ਲਗਾਈ ਹੈ, ਆਪ ਹੁਣ ਈ.ਵੀ.ਐਮਜ਼ ਸਟਰਾਂਗ ਰੂਮਾਂ ‘ਚ ਆਪਣੇ ਕੈਮਰੇ ਲਗਾਉਣ ਵਰਗੀਆਂ ਹੱਸਣਯੋਗ ਮੰਗਾਂ ਕਰ ਰਹੀ ਹੈ। ਇਸ ਬਾਰੇ, ਉਨ੍ਹਾਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਹਿਮਾਇਤ ‘ਚ ਰਿਪੋਰਟਾਂ ਦੇ ਮੱਦੇਨਜ਼ਰ ਇਹ ਸਾਫ ਤੌਰ ‘ਤੇ ਪਾਰਟੀ ਵੱਲੋਂ ਬਗੈਰ ਸੋਚੇ ਸਮਝੇ ਦਿੱਤੀਆਂ ਜਾ ਰਹੀਆਂ ਪ੍ਰਤੀਕ੍ਰਿਆਵਾਂ ਹਨ।
ਇਹ ਪ੍ਰਤੀਕ੍ਰਿਆ ਕਾਂਗਰਸ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਨੇ, ਪਹਿਲਾਂ ਤੋਂ ਸਟਰਾਂਗ ਰੂਮਾਂ ਦੇ ਅੰਦਰਲੇ ਦ੍ਰਿਸ਼ਾਂ ‘ਤੇ ਨਿਗਰਾਨੀ ਰੱਖਣ ਲਈ ਵੱਡੀਆਂ ਐਲ.ਸੀ.ਡੀ ਸਕ੍ਰੀਨਾਂ ਲੱਗੀਆਂ ਹੋਣ ਦੇ ਬਾਵਜੂਦ, ਪਟਿਆਲਾ ਸ਼ਹਿਰੀ ਤੋਂ ਉਨ੍ਹਾਂ ਦੇ ਵਿਰੋਧੀ ਆਪ ਉਮੀਦਵਾਰ ਡਾ. ਬਲਬੀਰ ਸਿੰਘ ਵੱਲੋਂ ਚੋਣ ਕਮਿਸ਼ਨ ਤੋਂ ਵਿਧਾਨ ਸਭਾ ਚੋਣਾਂ ਦੇ ਈ.ਵੀ.ਐਮਜ਼ ਸਟਰਾਂਗ ਰੂਮਾਂ ਅੰਦਰ ਆਪਣੇ ਸੀ.ਸੀ.ਟੀ.ਵੀ ਕੈਮਰੇ ਲਗਾਉਣ ਸਬੰਧੀ ਮੰਗ ਕਰਨ ਦੇ ਮੱਦੇਨਜ਼ਰ ਪ੍ਰਗਟਾਈ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਚੋਣਾਂ ਦੌਰਾਨ ਸਾਰਿਆਂ ਉਮੀਦਵਾਰਾਂ ਤੇ ਪਾਰਟੀਆਂ ਦਾ ਹੱਕ ਤੇ ਜ਼ਿੰਮੇਵਾਰੀ ਹੈ ਕਿ ਉਹ ਈ.ਵੀ.ਐਮਜ਼ ਦੀ ਪੂਰੀ ਤਰ੍ਹਾਂ ਸੁਰੱਖਿਆ ਪੁਖਤਾ ਕਰਨ ਲਈ ਚੋਣ ਕਮਿਸ਼ਨ ਨੂੰ ਸਹਿਯੋਗ ਕਰਨ, ਲੇਕਿਨ ਆਪ ਦੇ ਆਗੂਆਂ ਵੱਲੋਂ ਪੂਰੀ ਤਰ੍ਹਾਂ ਨਾਲ ਦਿਖਾਇਆ ਜਾ ਰਿਹਾ ਪਾਗਲਪਣ ਦਰਸਾਉਂਦਾ ਹੈ ਕਿ ਕੇਜਰੀਵਾਲ ਦੀ ਪਾਰਟੀ ਨੇ ਸਪੱਸ਼ਟ ਤੌਰ ‘ਤੇ ਨਜ਼ਰ ਆ ਰਹੀ ਸੱਚਾਈ ਨੂੰ ਪਡ਼੍ਹ ਲਿਆ ਹੈ ਤੇ ਹੁਣ ਉਹ ਬਗੈਰ ਕਿਸੇ ਕਾਰਨ ਗੈਰ ਜ਼ਰੂਰੀ ਮੁੱਦੇ ਚੁੱਕ ਕੇ ਆਪਣੀ ਹਾਰ ਉਪਰ ਸਪੱਸ਼ਟੀਕਰਨ ਦੇਣ ਲਈ ਤਿਆਰੀ ਕਰ ਰਹੀ ਹੈ।
ਇਸ ਲਡ਼ੀ ਹੇਠ, ਕੈਪਟਨ ਅਮਰਿੰਦਰ ਨੇ ਆਪ ਤੇ ਖਾਸ ਕਰਕੇ ਇਸਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਹਾਰ ਤਰ੍ਹਾਂ ਦੇ ਛੋਟੇ ਛੋਟੇ ਮੁੱਦਿਆਂ ਉਪਰ ਚੋਣ ਕਮਿਸ਼ਨ ਨਾਲ ਲਡ਼ਨ ਦੀ ਆਦਤ ਦੀ ਵੀ ਅਲੋਚਨਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਆਦਤ ਦੇਸ਼ ਦੀਆਂ ਲੋਕਤਾਂਤਰਿਕ ਸੰਸਥਾਵਾਂ ਪ੍ਰਤੀ ਇਨ੍ਹਾਂ ਅੰਦਰ ਪੂਰੀ ਤਰ੍ਹਾਂ ਅਨਾਦਰ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਸਿਆਸੀ ਤਸਵੀਰ ‘ਚ ਅਜਿਹੀਆਂ ਪਾਰਟੀਆਂ ਦਾ ਉਭਰਨਾ ਮੰਦਭਾਗਾ ਹੈ ਅਤੇ ਲੋਕਤਾਂਤਰਿਕ ਵਾਤਾਵਰਨ ਨੂੰ ਬਰਬਾਦ ਹੋਣ ਤੋਂ ਬਚਾਉਣ ਲਈ ਇਨ੍ਹਾਂ ਉਪਰ ਸ਼ੁਰੂਆਤ ‘ਚ ਹੀ ਲਗਾਮ ਲਗਾਉਣੀ ਜ਼ਰੂਰੀ ਹੈ, ਜਿਹਡ਼ਾ ਦੇਸ਼ ਦੀ ਅੰਤਰ ਰਾਸ਼ਟਰੀ ਸਥਿਤੀ ਤੇ ਤਰੱਕੀ ਲਈ ਅਧਾਰ ਬਣਾਉਂਦਾ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਆਪ ਦੇ ਵਤੀਰੇ ਦੀ ਅਲੋਚਨਾ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਥੋਂ ਤੱਕ ਕਿ ਮਾਨਯੋਗ ਜੱਜਾਂ ਨੇ ਵੀ ਆਪ ਦੀ ਡਰਾਮੇਬਾਜੀ ਨੂੰ ਪੂਰੀ ਤਰ੍ਹਾਂ ਵੇਖਿਆ ਤੇ ਪਾਇਆ ਕਿ ਪਾਰਟੀ ਬਗੈਰ ਸੋਚੇ ਸਮਝੇ ਨਿਰਾਸ਼ਾਪੂਰਨ ਕੰਮ ਕਰ ਰਹੀ ਹੈ।
ਇਸ ਦਿਸ਼ਾ ‘ਚ, ਆਪ ਵੱਲੋਂ ਈ.ਵੀ.ਐਮਜ਼ ਲਈ ਉੱਚ ਸੁਰੱਖਿਆ ਮੰਗੇ ਜਾਣ ਸਬੰਧੀ ਅਪੀਲ ਉਪਰ ਸੁਣਵਾਈ ਕਰਦਿਆਂ, ਅਦਾਲਤ ਨੇ ਵੇਖਿਆ ਕਿ ਪਾਰਟੀ ਅਜਿਹੇ ਮੁੱਦੇ ਚੁੱਕ ਕੇ ਪ੍ਰੀਕ੍ਰਿਆ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਅਤੇ ਦਿਲੀ ਚੋਣਾਂ ਸਬੰਧੀ ਕੋਰਟ ਨੇ ਟਿੱਪਣੀ ਦਿੱਤੀ ਕਿ ਜੇਕਰ ਤੁਸੀਂ ਜਿੱਤਦੇ ਹੋ, ਤਾਂ ਇਹ ਉਚਿਤ ਹੈ। ਲੇਕਿਨ ਅਜਿਹਾ ਨਾ ਹੋਣ ‘ਤੇ, ਤੁਸੀਂ ਕੁਝ ਹੋਰ ਕਹਿੰਦੇ ਹੋ। ਇਹ ਸਹੀ ਨਹੀਂ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਆਪ ਦੀਆਂ ਵਿਵੇਕਹੀਣ ਪ੍ਰਤੀਕ੍ਰਿਆਵਾਂ ਤੇ ਮੰਗਾਂ ਦਾ ਇਸ ਤੋਂ ਵੱਡਾ ਖੁਲਾਸਾ ਨਹੀਂ ਹੋ ਸਕਦਾ ਹੈ ਅਤੇ ਇਸ ਪਾਰਟੀ ਦੀ ਨਾਕਾਬਲਿਅਤ ਇਸਦੇ ਵਤੀਰੇ ਤੋਂ ਸਾਹਮਣੇ ਆਉਂਦੀ ਹੈ। ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਉਪਰ ਨਜ਼ਰਾਂ ਰੱਖਣ ਤੋਂ ਬਾਅਦ ਤੋਂ ਆਪ ਵੱਲੋਂ ਕੀਤੀਆਂ ਜਾ ਰਹੀਆਂ ਹਰਕਤਾਂ ‘ਤੇ ਵਰ੍ਹਦਿਆਂ ਕਿਹਾ ਕਿ ਪੂਰੀ ਤਰ੍ਹਾਂ ਨਾਲ ਤਜ਼ੁਰਬੇ ਦੀ ਘਾਟ ਦਾ ਸਾਹਮਣਾ ਕਰ ਰਹੀ ਪਾਰਟੀ ਤੋਂ ਕੋਈ ਕੁਝ ਵੀ ਉਮੀਦ ਨਹੀਂ ਕਰ ਸਕਦਾ ਹੈ ਅਤੇ ਇਹ ਸਿਰਫ ਆਪਣੀ ਖੁਸ਼ੀ ਵਾਸਤੇ ਸੋਚਣ ਵਾਲੇ ਲੋਕਾਂ ਤੋਂ ਬਣੀ ਹੈ, ਜਿਨ੍ਹਾਂ ਦੀ ਇਕੋ ਇਕ ਦਿਲਚਸਪੀ ਕਿਸੇ ਵੀ ਤਰੀਕੇ ਨਾਲ ਸੱਤਾ ਹਾਸਿਲ ਕਰਨ ‘ਚ ਹੈ।

LEAVE A REPLY