ਫ਼ਟਾਫ਼ਟ ਬਣਾਓ ਲਚਕੋ ਦਾਲ

ਸਮੱਗਰੀ
ਇੱਕ ਕੱਪ ਅਰਹਰ ਦੀ ਦਾਲ, ਇੱਕ ਟੇਬਲ ਸੂਪਨ ਘਿਓ, ਅੱਧਾ ਟੀਸਪੂਰਨ ਜੀਰਾ, ਅੱਧਾ ਟੀਸਪੂਨ ਹਲਦੀ ਪਾਊਡਰ, ਇੱਕ ਟੇਬਲ ਸਪੂਨ ਗੁੜ ਅਤੇ ਨਮਕ ਸਵਾਦ ਅਨੁਸਾਰ।
ਵਿਧੀ
ਪ੍ਰੈਸ਼ਰ ਕੁੱਕਰ ‘ਚ ਅੱਧਾ ਕੱਪ ਪਾਣੀ ਪਾ ਕੇ ਤਿੰਨ ਸੀਟੀਆਂ ਵੱਜਣ ਤੱਕ ਦਾਲ ਰਿੱਝਣ ਦਿਓ। ਇੱਕ ਕੜਾਹੀ ‘ਚ ਘਿਓ ਗਰਮ ਕਰ ਕੇ ਇਸ ‘ਚ ਜੀਰਾ ਤੜਕਾਓ, ਫ਼ਿਰ ਦਾਲ, ਹਲਦੀ, ਗੁੜ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾਓ। ਦਸ ਮਿੰਟ ਤੱਕ ਰਿੱਝਣ ਦਿਓ।  ਜਦੋਂ ਤੱਕ ਇਹ ਸੰਘਣੀ ਨਾ ਹੋ ਜਾਏ, ਇਸ ਨੂੰ ਮੱਧਮ ਸੇਕ ‘ਤੇ ਹੀ ਰਹਿਣ ਦਿਓ। ਬਣਨ ਪਿੱਛੋਂ ਸਰਵਿੰਗ ਪਲੇਟ ‘ਚ ਪਾਓ ਅਤੇ ਘਿਓ ਮਿਲਾ ਕੇ ਸਰਵ ਕਰੋ।

LEAVE A REPLY