ਹੱਸਣ ਨਾਲ ਹੁੰਦੇ ਹਨ ਕਈ ਰੋਗ ਦੂਰ

ਖੁੱਲਕੇ ਹੱਸਣ ਦੇ ਤਾਂ ਸਾਰੇ ਹੀ ਦੀਵਾਨੇ ਹੁੰਦੇ ਹਨ ਪਰ ਅੱਜ ਦੇ ਦੌਰ ਵਿਚ ਸਾਰੇ ਆਪਣੇ-ਆਪਣੇ ਕੰਮਾਂ ਵਿਚ ਬਹੁਤ ਵਿਅਸਥ ਹੁੰਦੇ ਜਾ ਰਹੇ ਹਨ ਕਿ ਉਨ੍ਹਾਂ ਦੇ ਕੋਲ ਹੱਸਣ ਦਾ ਸਮਾਂ ਹੀ ਨਹੀਂ ਹੈ।
ਹਰ ਕੋਈ ਦੱਬਿਆਂ ਹੋਇਆਂ ਹਾਸਾ ਹੱਸਦੇ ਹਨ। ਇੱਕ ਅਧਿਐਨ ਦੇ ਅਨੁਸਾਰ ਖੁੱਲ ਕੇ ਹੱਸਣ ਨਾਲ ਉੱਠਣ ਵਾਲੀ ਗੁਦਗੁਦੀ ਵਾਲੀ ਤਰੰਗ ਨਾਲ ਐਂਡੋਫਿਰਨ ਨਾਮਕ ਹਾਰਮੋਨ ਨਿਕਲਦਾ ਹੈ ਇਹ ਇੱਕ ਕੁਦਰਤੀ ਦਰਦ ਨਿਵਾਰਕ ਹੈ ਅਤੇ ਇਹ ਹਾਰਮੋਨ ਸਾਨੂੰ ਉਤਸਾਹੀ ਅਤੇ ਸਵਾਸਥ ਬਣਾਈ ਰੱਖਣ ‘ਚ ਮਹੱਤਵਪੂਰਨ ਭੂਮੀਕਾ ਹਸਮੁੱਖ ਵਿਅਕਤੀ ਮਾਨਸਿਕ ਤਨਾਅ , ਅਨਿੰਦਰਾਂ  ਅਤੇ ਨਕਾਰਾਤਮਕ ਸੋਚ ਤੋਂ ਬਚਿਆ ਰਹਿ ਸਕਦਾ ਹੈ। ਹੱਸਣ ਨਾਲ ਰੋਗ ਪ੍ਰਤੀਰੋਧਕ ਸ਼ਮਤਾ ਵੱਧਦੀ ਹੈ ਅਤੇ ਜਿਸ ਨਾਲ ਵਿਅਕਤੀ ਕਈ ਬੀਮਾਰੀਆਂ ਤੋਂ ਬਚਿਆ ਰਹਿੰਦਾ ਹੈ। ਹੱਸਣ ਦੇ ਅਣਗਿਣਤ ਫਾਇਦੇ ਹੁੰਦੇ ਹਨ। ਆਓ ਜਾਣਦੇ ਉਨ੍ਹਾਂ ਫਾਇਦਿਆਂ ਦੇ ਬਾਰੇ।
1. ਹੱਸਣ ਨਾਲ ਤੁਹਾਡੀਆਂ ਅੱਖਾਂ ‘ਚ ਚਮਕ ਪੈਂਦਾ ਹੁੰਦੀ ਹੈ।
2. ਤਨਾਅ ਤੋਂ ਤੁਹਾਨੂੰ ਮੁਕਤੀ ਮਿਲਦੀ ਹੈ ਅਤੇ ਉਸ ਦੇ ਲੱਛਣ ਵੀ ਜੜ੍ਹ ਤੋਂ ਖਤਮ ਹੋ ਜਾਂਦੇ ਹਨ।
3. ਕਈ ਲੋਕਾਂ ਨੂੰ ਰਾਤ-ਰਾਤ ਭਰ ਨੀਂਦ ਨਹੀਂ ਆਉਂਦੀ। ਹੱਸਣ ਨਾਲ ਇਸ ਪਰੇਸ਼ਾਨੀ ਤੋਂ ਛੁਟਕਾਰਾ ਮਿਲਦਾ ਹੈ।
4. ਹੱਸਣ ਨਾਲ ਆਤਮਵਿਸ਼ਵਾਸ ‘ਚ ਵਾਧਾ ਹੁੰਦਾ ਹੈ।
5. ਇਸ ਨਾਲ ਸਾਨੂੰ ਹਰ ਰੋਜ਼ ਦੀ ਸਮੱਸਿਆਵਾਂ ‘ਤੋ ਕਾਬੂ ਪਾਉਂਣ ਦੀ ਸ਼ਕਤੀ ਮਿਲਦੀ ਹੈ। ਰੋਜ਼ ਹੱਸਣ ਨਾਲ ਹੀਣ ਭਾਵਨਾ ਦੂਰ ਹੁੰਦੀ ਹੈ ਅਤੇ ਚਿਹਰੇ ‘ਤੇ ਚਮਕ ਆਉਂਦੀ ਹੈ।  ਹੱਸਣ ਨਾਲ ਪੇਟ, ਪਿੱਠ ਅਤੇ ਚਿਹਰੇ ਦੀਆਂ ਮਾਸਪੇਸ਼ੀਆਂ ਨੂੰ ਚੁਸਤ ਦਰੁਸਤ ਕਰਨ ਵਾਲੀ ਵਧੀਆਂ ਕਸਰਤ ਹੈ। ਤੁਸੀਂ ਜੇਕਰ ਹੱਸਣ ਨੂੰ ਆਪਣੇ ਰੋਟੀਨ ਦਾ ਹਿੱਸਾ ਬਣਾ ਲਓ ਤਾਂ ਹਰ ਕੋਈ ਤੁਹਾਡੇ ਨਾਲ ਸਮਾਂ ਬਿਤਾਉਣਾ ਪਸੰਦ ਕਰੇਗਾ ਅਤੇ ਤੁਸੀਂ ਖੁਦ  ਨੂੰ ਹਮੇਸ਼ਾ ਚੁਸਤ ਅਤੇ ਫੁਰਤੀਲਾ ਮਹਿਸੂਸ ਕਰੋਗੇ।

LEAVE A REPLY