ਸੀ. ਬੀ. ਆਈ. ਨੇ ਅਦਾਲਤ ਕੋਲੋਂ ਮੰਗੀ ਜਗਦੀਸ਼ ਟਾਈਟਲਰ ਦਾ ਲਾਈ ਡਿਟੈਕਟਰ ਟੈਸਟ ਕਰਨ ਦੀ ਮਨਜ਼ੂਰੀ

ਨਵੀਂ ਦਿੱਲੀ— ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਵੀਰਵਾਰ ਨੂੰ ਅਦਾਲਤ ਕੋਲੋਂ ਸਿੱਖ-ਵਿਰੋਧੀ ਦੰਗੇ ਮਾਮਲੇ ‘ਚ ਕਾਂਗਰਸ ਨੇਤਾ ਜਗਦੀਸ਼ ਟਾਈਟਲਰ ਅਤੇ ਹਥਿਆਰ ਕਾਰੋਬਾਰੀ ਅਭਿਸ਼ੇਕ ਵਰਮਾ ਦਾ ਲਾਈ ਡਿਟੈਕਟਰ ਟੈਸਟ ਕਰਵਾਉਣ ਦੀ ਮਨਜ਼ੂਰੀ ਮੰਗੀ ਹੈ। ਦੱਸਣਯੋਗ ਹੈ ਕਿ ਕਾਂਗਰਸੀ ਨੇਤਾ ਜਗਦੀਸ਼ ਟਾਇਟਲਰ ‘ਤੇ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਭੜਕਾਉਣ ਦਾ ਦੋਸ਼ ਹੈ। ਦਿੱਲੀ ਦੀ ਇਕ ਅਦਾਲਤ ਨੇ 1984 ਦੇ ਸਿੱਖ ਵਿਰੋਧੀ ਦੰਗੇ ਮਾਮਲੇ ‘ਚ ਕਾਂਗਰਸ ਨੇਤਾ ਜਗਦੀਸ਼ ਟਾਈਟਲਰ ਦਾ ਲਾਈ ਡਿਟੈਕਟਰ (ਝੂਠ ਫੜਣ ਵਾਲਾ) ਟੈਸਟ ਕਰਵਾਉਣ ਦੀ ਸੀ. ਬੀ. ਆਈ. ਦੀ ਮੰਗ ‘ਤੇ ਜਗਦੀਸ਼ ਟਾਈਟਲਰ ਨੂੰ ਕੱਲ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਗਿਆ ਹੈ।
ਟਾਈਟਲਰ ‘ਤੇ ਦੋਸ਼ ਹੈ ਕਿ 1 ਨਵੰਬਰ, 1984 ਨੂੰ ਉਸ ਨੇ ਉੱਤਰੀ ਦਿੱਲੀ ਦੇ ਗੁਰਦੁਆਰੇ ਕੋਲ ਹੋਏ ਦੰਗਿਆਂ ‘ਚ ਸ਼ਾਮਲ ਸੀ। ਸੀ. ਬੀ. ਆਈ. ਦੀ ਲਾਈ ਡਿਟੈਕਟਰ ਟੈਸਟ ਦੀ ਜਾਂਚ ਦੀ ਮੰਗ ‘ਤੇ 10 ਫਰਵਰੀ ਨੂੰ ਸੁਣਵਾਈ ਹੋਵੇਗੀ। ਦੱਸਣਯੋਗ ਹੈ ਕਿ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਹੋਏ ਕਤਲੇ-ਆਮ ‘ਚ 3,325 ਲੋਕਾਂ ਨੇ ਆਪਣੇ ਜਾਨ ਗੁਆਈ ਸੀ, ਇਸ ‘ਚ 2,733 ਲੋਕ ਸਿਰਫ ਦਿੱਲੀ ‘ਚ ਮਾਰੇ ਗਏ ਸਨ।

LEAVE A REPLY