ਬੰਗਲਾਦੇਸ਼ ਵਿਰੁੱਧ ਮੈਚ ‘ਚ ਆਪਣੇ ਰੁਤਬੇ ਅਨੁਸਾਰ ਖੇਡੇਗੀ ਟੀਮ ਇੰਡੀਆ: ਕੁੰਬਲੇ

ਹੈਦਰਾਬਾਦਂ ਭਾਰਤੀ ਕ੍ਰਿਕਟ ਟੀਮ ਦੇ ਕੋਚ ਅਨਿਲ ਕੁੰਬਲੇ ਨੇ ਵੀਰਵਾਰ ਤੋਂ ਖੇਡੇ ਜਾਣ ਵਾਲੇ ਇਕ ਟੈਸਟ ਮੈਚ ਨੂੰ ਲੈ ਕੇ ਕਿਹਾ ਕਿ ਭਾਰਤੀ ਕ੍ਰਿਕਟ ਟੀਮ ਇਸ ਸਮੇਂ ਘਰੇਲੂ ਮੈਦਾਨ ‘ਤੇ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਅਤੇ ਆਪਣੀ ਇਸ ਲੈਅ ਨੂੰ ਬਰਕਰਾਰ ਰੱਖਣ ਲਈ ਖੇਡੇਗੀ। ਕੁੰਬਲੇ ਨੇ ਬੰਗਲਾਦੇਸ਼ ਦੇ ਵਿਰੁੱਧ ਮੈਚ ਤੋਂ ਪਹਿਲਾਂ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਸਾਡੀ ਟੀਮ ਥੋੜੇ ਸਮੇਂ ਤੋਂ ਘਰੇਲੂ ਮੈਦਾਨ ‘ਤੇ ਬਹੁਤ ਵਧੀਆ ਖੇਡ ਰਹੀ ਹੈ ਅਤੇ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਇੰਗਲੈਂਡ ਦੇ ਵਿਰੁੱਧ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਹੈ ਇਸ ਤਰ੍ਹਾਂ ਦਾ ਅੱਗੇ ਵੀ ਅਸੀਂ ਖੇਡਾਂਗੇ। ਹਾਲਾਂਕਿ ਭਾਰਤੀ ਕੋਚ ਨੇ ਦੱਸਿਆ ਕਿ ਮਹਿਮਾਨ ਬੰਗਲਾਦੇਸ਼ ਟੀਮ ਨੂੰ ਅਸੀਂ ਹਲਕੇ ਹੱਥੀ ਨਹੀਂ ਲਵਾਂਗੇ।
ਉਨ੍ਹਾਂ ਨੇ ਕਿਹਾ ਕਿ ਬੰਗਲਾਦੇਸ਼ ਨੇ ਨਿਊਜ਼ੀਲੈਂਡ ਦਾ ਦੌਰਾ ਮੁਸ਼ਕਲ ਦੌਰ ਸੀ। ਉੱਥੇ ਜਿੱਤਣ ‘ਚ ਕਾਮਯਾਬ ਨਹੀਂ ਰਹੀ, ਪਰ ਅਸੀਂ ਉਨ੍ਹਾਂ ਦੇ ਖੇਡ ਨੂੰ ਦੇਖੀਏ ਤਾਂ ਉਹ ਸ਼ਲਾਘਾਯੋਗ ਰਿਹਾ ਹੈ ਅਤੇ ਉਨ੍ਹਾਂ ਦਾ ਪੱਧਰ ਕਾਫੀ ਉੱਚਾ ਹੋਇਆ ਹੈ ਅਤੇ ਸਾਨੂੰ ਉਨ੍ਹਾਂ ਦੇ ਖਿਲਾਫ ਵਧੀਆ ਖੇਡਣਾ ਹੋਵੇਗਾ। ਕੋਚ ਨੇ ਕਿਹਾ ਕਿ ਅਸੀਂ ਇੰਗਲੈਂਡ ਦੀ ਸੀਰੀਜ਼ ਨੂੰ ਦੇਖੀਏ ਤਾਂ ਉਸ ‘ਚ ਵੀ ਕਈ ਲੋਕ ਟਾਸ ਨੂੰ ਵਧੀਆ ਦੱਸ ਰਹੇ ਸੀ, ਪਰ ਫਿਰ ਵੀ ਅਸੀਂ ਬੋਰਡ ‘ਤੇ 400 ਤਕ ਦੌੜਾਂ ਬਣਾਈਆ ਅਤੇ ਸ਼ਾਨਦਾਰ ਤਰੀਕੇ ਨਾਲ ਮੈਚ ਜਿੱਤਿਆ। ਸਾਡੀ ਟੀਮ ਦੀ ਇਹ ਤਾਕਤ ਹੈ ਕਿ ਕਿਸੀ ਵਾ ਸਥੀਤੀ ‘ਚ ਮੈਚ ਨੂੰ ਤਬਦੀਲ ਅਤੇ ਜਿੱਤਣ ‘ਚ ਸਮਰੱਥ ਰੱਖਦੀ ਹੈ।

LEAVE A REPLY