ਪੰਜਾਬ ‘ਚ 48 ਬੂਥਾਂ ‘ਤੇ ਸ਼ਾਂਤੀਪੂਰਨ ਹੋਇਆ ਮਤਦਾਨ

ਚੰਡੀਗੜ੍ਹ : ਪੰਜਾਬ ਵਿਚ ਅੱਜ ਪੰਜ ਵਿਧਾਨ ਸਭਾ ਹਲਕਿਆਂ ਦੇ 48 ਬੂਥਾਂ ‘ਤੇ ਮੁੜ ਤੋਂ ਹੋਇਆ ਮਤਦਾਨ ਸ਼ਾਂਤੀਪੂਰਨ ਸੰਪੰਨ ਹੋ ਗਿਆ| ਵੋਟਾਂ ਸਵੇਰੇ 8 ਵਜੇ ਸ਼ੁਰੂ ਹੋਈਆਂ, ਜੋ ਸ਼ਾਮ 5 ਵਜੇ ਤੱਕ ਜਾਰੀ ਰਹੀਆਂ| ਇਸ ਦੌਰਾਨ ਵੋਟਰਾਂ ਨੇ ਇਨ੍ਹਾਂ ਚੋਣਾਂ ਪ੍ਰਤੀ ਮੁੜ ਤੋਂ ਭਾਰੀ ਉਤਸ਼ਾਹ ਦਿਖਾJਆ| ਪ੍ਰਾਪਤ ਜਾਣਕਾਰੀ ਅਨੁਸਾਰ ਸਰਦੂਲਗੜ੍ਹ ਵਿਚ ਜਿਥੇ 90 ਫੀਸਦੀ ਮਤਦਾਨ ਹੋਇਆ, ਉਥੇ ਸ੍ਰੀ ਮੁਕਤਸਰ ਸਾਹਿਬ ਵਿਚ 86, ਸੰਗਰੂਰ ਵਿਚ 85 ਅਤੇ ਮਜੀਠਾ ਵਿਚ 75 ਫੀਸਦੀ ਮਤਦਾਨ ਦਰਜ ਕੀਤਾ ਗਿਆ| ਚੋਣਾਂ ਦੇ ਨਤੀਜਿਆਂ ਦਾ ਐਲਾਨ 11 ਮਾਰਚ ਨੂੰ ਕੀਤਾ ਜਾਵੇਗਾ|
ਵਰਣਨਯੋਗ ਹੈ ਕਿ ਬੀਤੀ 4 ਫਰਵਰੀ ਨੂੰ ਹੋਈਆਂ ਚੋਣਾਂ ਦੌਰਾਨ ਕੁਝ ਬੂਥਾਂ ਤੇ ਵੋਟਿੰਗ ਮਸ਼ੀਨਾਂ ਵਿਚ ਨੁਕਸ ਪੈਣ ਕਾਰਨ ਮਤਦਾਨ ਪ੍ਰਭਾਵਿਤ ਹੋਇਆ ਸੀ, ਜਿਸ ਤੋਂ ਬਾਅਦ ਚੋਣ ਕਮਿਸ਼ਨ ਨੇ 9 ਫਰਵਰੀ ਨੂੰ ਦੁਬਾਰਾ ਵੋਟਾਂ ਪਵਾਉਣ ਦਾ ਐਲਾਨ ਕੀਤਾ ਸੀ|

LEAVE A REPLY