ਦਹੀਂ ਭਿੰਡੀ ਫ਼੍ਰਾਈ

ਸਮੱਗਰੀ
ਅੱਧਾ ਕਿਲੋ ਭਿੰਡੀਆਂ, 1 ਕੱਪ ਦਹੀਂ, 2 ਚੱਮਚ ਤੇਲ, 2 ਲਾਲ ਮਿਰਚਾਂ ਸੁੱਕੀਆਂ ਹੋਈਆਂ,  1 ਕੱਟਿਆ ਹੋਇਆ ਪਿਆਜ, 1 ਚੱਮਚ ਰਾਈ, ਅੱਧਾ ਚੱਮਚ ਹਲਦੀ, ਅੱਧਾ ਚੱਮਚ ਮਿਰਚ, ਅੱਧਾ ਟਮਾਟਰ ਅਤੇ ਨਮਕ ਸਵਾਦ ਅਨੁਸਾਰ।
ਵਿਧੀ
1. ਸਭ ਤੋਂ ਪਹਿਲਾਂ ਭਿੰਡੀਆਂ ਨੂੰ ਧੋ ਕੇ ਪੂੰਝ ਲਓ। 5 ਮਿੰਟਾਂ ਲਈ ਇਸੇ ਤਰ੍ਹਾਂ ਪੱਖ ਦਿਓ ਤਾਂਕਿ ਇਹ ਚੰਗੀ ਤਰ੍ਹਾਂ ਸੁੱਕ ਜਾਣ।
2. ਫ਼ਿਰ ਭਿੰਡੀਆਂ ਨੂੰ ਵੱਡੇ-ਵੱਡੇ ਟੁਕੜਿਆਂ ‘ਚ ਕੱਟ ਲਓ।
3. ਇੱਕ ਪੈਨ ‘ਚ ਥੋੜ੍ਹਾ ਜਿਹਾ ਤੇਲ ਗਰਮ ਕਰੋ।
4. ਫ਼ਿਰ ਰਾਈ ਦੇ ਦਾਣੇ ਅਤੇ ਕੱਟਿਆ ਪਿਆਜ ਪਾ ਕੇ ਕੁਝ ਦੇਰ ਭੁੰਨੋ।
5. ਜਦੋਂ ਪਿਆਜ ਸੁਨਹਿਰਾ ਹੋ ਜਾਏ ਤਾਂ ਇਸ ‘ਚ ਮਿਰਚ ਅਤੇ ਹਲਦੀ ਪਾ ਕੇ ਫ਼੍ਰਾਈ ਕਰੋ।
6. ਫ਼ਿਰ ਪੈਨ ‘ਚ ਟਮਾਟਰ ਪਾ ਕੇ ਫ਼੍ਰਾਈ ਕਰੋ। ਜਦੋਂ ਤੇਲ ਥੋੜ੍ਹਾ ਵੱਖਰਾ ਨਜ਼ਰ ਆਉਣ ਲੱਗੇ ਤਾਂ ਇਸ ‘ਚ ਕੱਟੀ ਹੋਈ ਭਿੰਡੀ ਪਾ ਦਿਓ।
7. ਚੰਗੀ ਤਰ੍ਹਾਂ ਹਿਲਾ ਕੇ ਨਮਕ ਪਾਓ।
8.  ਸੇਕ ਬਿਲਕੁਲ ਘੱਟ ਕਰ ਦਿਓ ਅਤੇ  ਪੈਨ ਢਕ ਦਿਓ, ਜਿਸ ਨਾਲ ਭਿੰਡੀ ਚੰਗੀ ਤਰ੍ਹਾਂ ਪੱਕ ਜਾਏ।
9.  ਥੋੜ੍ਹੀ ਦੇਰ ਪਿੱਛੋਂ ਢਕਨ ਚੁੱਕ ਦਿਓ ਅਤੇ ਇਸ ‘ਚ ਦਹੀਂ ਨੂੰ 2 ਮਿੰਟ ਤੱਕ  ਉਬਲਣ ਦਿਓ।
10. ਜਦੋਂ ਸਬਜ਼ੀ ਥੋੜ੍ਹੀ ਸੁੱਕ ਜਾਏ ਤਾਂ ਗੈਸ ਬੰਦ ਕਰ ਦਿਓ।
ਤੁਹਾਡੀ ਚਿਲੀ ਦਹੀਂ ਭਿੰਡੀ ਫ਼੍ਰਾਈ ਤਿਆਰ ਹੈ, ਇਸ ਨੂੰ ਗਰਮਾ-ਗਰਮ ਸਰਵ ਕਰੋ।

LEAVE A REPLY