ਕੰਨ ਦਰਦ ਦੇ ਇਲਾਜ

ਅਕਸਰ ਕੰਨ ਦਾ ਮਾਮੂਲੀ ਜਿਹਾ ਦਰਦ ਵੀ ਪ੍ਰੇਸ਼ਾਨ ਕਰ ਦਿੰਦਾ ਹੈ। ਦਰਦ ਘੱਟ ਹੋਵੇ ਜਾਂ ਜ਼ਿਆਦਾ, ਕੁਝ ਆਸਾਨ ਨੁਸਖਿਆਂ ਨੂੰ ਅਪਣਾ ਕੇ ਇਸ ਤੋਂ ਅਰਾਮ ਪਾਇਆ ਜਾ ਸਕਦਾ ਹੈ।
ਕਿਉਂ ਹੁੰਦਾ ਹੈ ਕੰਨ ‘ਚ ਦਰਦ
ਕੰਨ ਦੇ ਬਾਹਰੀ ਹਿੱਸੇ ‘ਚ ਇਨਫ਼ੈਕਸ਼ਨ ਇਸ ਦਾ ਕਾਰਨ ਹੋ ਸਕਦਾ ਹੈ। ਇਹ ਕਿਸੇ ਬੈਕਟੀਰੀਆ ਜਾਂ ਵਾਇਰਸ ਕਾਰਨ ਵੀ ਹੋ ਸਕਦਾ ਹੈ ਅਤੇ ਧੂੜ ਜਾਂ ਕੰਨ ‘ਚ ਵੈਕਸ ਜਮ੍ਹਾ ਹੋ ਜਾਣ ਕਾਰਨ ਵੀ। ਦੰਦਾਂ ਜਾਂ ਜਬਾੜਿਆਂ ਦਾ ਦਰਦ ਵੀ ਅਕਸਰ ਕੰਨ ਤੱਕ ਪਹੁੰਚ ਜਾਂਦਾ ਹੈ।
ਕਿਵੇਂ ਟਾਲੀਏ
ਨੱਕ, ਕੰਨ ਅਤੇ ਗਲਾ ਰੋਗ ਮਾਹਿਰਾਂ ਅਨੁਸਾਰ ਕਾਰ, ਬੱਸ ਜਾਂ ਟਰੇਨ ‘ਚ ਸਫ਼ਰ ਕਰਦੇ ਸਮੇਂ ਕੰਨ ਨੂੰ ਢੱਕ ਕੇ ਰੱਖੋ। ਜੇਕਰ ਅਜਿਹਾ ਨਹੀਂ ਕਰਦੇ ਤਾਂ ਖਿੜਕੀ ਬੰਦ ਕਰਕੇ ਰੱਖੋ। ਰਾਹ ਦੀ ਠੰਡੀ ਹਵਾ ਜਾਂ ਧੂੜ ਨਾਲ ਕੰਨ ‘ਚ ਦਰਦ ਹੋ ਸਕਦਾ ਹੈ।
ਸਵੀਮਿੰਗ ਦੌਰਾਨ
ਸਵੀਮਿੰਗ ਦੇ ਸਮੇਂ ਕੰਨ ‘ਚ ਪਾਣੀ ਜਾਣ ਨਾਲ ਵੀ ਕੰਨ ‘ਚ ਇਨਫ਼ੈਕਸ਼ਨ ਹੋ ਸਕਦਾ ਹੈ। ਇਸ ਲਈ ਤੈਰਾਕੀ ਦਾ ਮਜ਼ਾ ਲੈਂਦੇ ਸਮੇਂ ਕੰਨਾਂ ਨੂੰ ਬੰਦ ਰੱਖਣ ‘ਚ ਹੀ ਸਮਝਦਾਰੀ ਹੈ।
ਪਿਆਜ਼ ਨਾਲ ਅਰਾਮ
ਪਿਆਜ਼ ਇਨਫ਼ੈਕਸ਼ਨ ਨਾਲ ਨਜਿੱਠਣ ‘ਚ ਸਹਾਇੱਕ ਸਿੱਧ ਹੋ ਸਕਦਾ ਹੈ। ਪਿਆਜ਼ ਦੇ ਛੋਟੇ-ਛੋਟੇ ਟੁਕੜੇ ਕਰਕੇ ਉਸ ਨੂੰ ਹਲਕਾ ਜਿਹਾ ਗਰਮ ਕਰ ਲਵੋ। ਫ਼ਿਰ ਕਿਸੇ ਕੱਪੜੇ ‘ਚ ਰੱਖ ਕੇ ਪੋਟਲੀ ਬਣਾ ਕੇ ਦਰਦ ਜਾਂ ਸੋਜਿਸ਼ ‘ਤੇ ਸੇਕ ਦੇਣ ਨਾਲ ਅਰਾਮ ਮਿਲੇਗਾ। ਧਿਆਨ ਰਹੇ ਕਿ ਪਿਆਜ਼ ਬਹੁਤਾ ਗਰਮ ਨਾ ਹੋਵੇ।
ਜੈਤੂਨ ਦਾ ਤੇਲ
ਕੱਪੜੇ ਨੂੰ ਜੈਤੂਨ ਦੇ ਕੋਸੇ ਤੇਲ ‘ਚ ਡੁਬੋ ਕੇ ਕੰਨ ਦੇ ਪਿੱਛੇ ਰੱਖਣ ਨਾਲ ਵੀ ਦਰਦ ‘ਚ ਅਰਾਮ ਮਿਲਦਾ ਹੈ।
ਕੰਨ ‘ਚ ਕੁਝ ਨਾ ਪਾਓ
ਅਕਸਰ ਅਸੀਂ ਕੰਨ ਦੀ ਸਫ਼ਾਈ ਲਈ ਕਈ ਤਰ੍ਹਾਂ ਦੀਆਂ ਚੀਜ਼ਾਂ ਦੀ ਵਰਤੋਂ ਕਰਦੇ ਹਾਂ, ਜੋ ਗਲਤ ਹੈ। ਕੰਨ ਅੰਦਰ ਕੁਝ ਨਹੀਂ ਪਾਉਣਾ ਚਾਹੀਦਾ। ਇਸ ਨਾਲ ਵੈਕਸ ਹੋਰ ਅੰਦਰ ਜਾ ਕੇ ਜਮ੍ਹਾ ਹੋ ਜਾਂਦੀ ਹੈ, ਜਿਸ ਨਾਲ ਇਨਫ਼ੈਕਸ਼ਨ ਅਤੇ ਦਰਦ ਹੋ ਸਕਦਾ ਹੈ।

LEAVE A REPLY