ਕੈਬ ਦੇ ਸਾਬਕਾ ਸਕੱਤਰ ਨੇ ਗਾਂਗੁਲੀ ‘ਤੇ ਲਾਇਆ ਦੋਸ਼

ਨਵੀਂ ਦਿੱਲੀ: ਬੰਗਾਲ ਕ੍ਰਿਕਟ ਸੰਘ (ਕੈਬ) ਦੇ ਸਾਬਕਾ ਖਜ਼ਾਨਚੀ ਵਿਸ਼ਵਰੂਪ ਡੇ ਨੇ ਸੌਰਵ ਗਾਂਗੁਲੀ ਦੀ ਅਗਵਾਈ ਵਾਲੇ ਸੰਘ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਗਾਂਗੁਲੀ ‘ਤੇ ਭਾਰਤ ਅਤੇ ਇੰਗਲੈਂਡ ਵਿਚਾਲੇ 22 ਜਨਵਰੀ ਨੂੰ ਖੇਡੇ ਗਏ ਵਨਡੇ ਮੈਚ ਦੇ ਟਿਕਟਾਂ ਦੀ ਵੰਡ ‘ਚ ਪਾਰਦਰਸ਼ਤਾ ਨਾ ਵਰਤਣ ਦਾ ਦੋਸ਼ ਲਾਇਆ ਹੈ।
ਦਰਅਸਲ, ਵਿਸ਼ਵਰੂਪ ਡੇ ਨੇ ਪੱਤਰਕਾਰ ਸੰਮੇਲਨ ‘ਚ ਗਾਂਗੁਲੀ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਕਾਂਪਲੀਮੈਂਟਰੀ ਟਿਕਟਾਂ ਨੂੰ ਜਿੰਨਾ ਕੋਟਾ ਮਿਲਣਾ ਸੀ ਉਹ ਨਹੀਂ ਦਿੱਤਾ ਗਿਆ। ਹਾਲਾਂਕਿ ਗਾਂਗੁਲੀ ਨੇ ਦੋਸ਼ਾਂ ਦਾ ਖੰਡਨ ਕੀਤਾ ਅਤੇ ਕਿਹਾ ਕਿ ਈਡਨ ਗਾਰਡਨਸ ‘ਚ ਜਦੋਂ ਵੀ ਮੈਚ ਹੁੰਦਾ ਹੈ ਉਦੋਂ ਡੇ ਨੂੰ ਹਰ ਵਾਰ ਪ੍ਰਤੀ ਮੈਚ 200 ਤੋਂ 300 ਟਿਕਟ ਮਿਲਦੇ ਹਨ।
ਉਨ੍ਹਾਂ ਕਿਹਾ, ਉਹ ਹਮੇਸ਼ਾ ਮੈਥੋਂ 200 ਤੋਂ 300 ਟਿਕਟ ਲੈਂਦੇ ਰਹੇ ਹਨ। ਇਸ ਲਈ ਉਨ੍ਹਾਂ ਦੇ ਲਾਏ ਗਏ ਦੋਸ਼ ਬੇਬੁਨਿਆਦ ਹਨ। ਮੈਂ ਇਸ ‘ਤੇ ਅੱਗੇ ਟਿੱਪਣੀ ਨਹੀਂ ਕਰਨਾ ਚਾਹੁੰਦਾ ਹਾਂ।

LEAVE A REPLY