ਨਵੀਂ ਦਿੱਲੀ— ਦਿੱਲੀ ਦੀ ‘ਆਪ’ ਸਰਕਾਰ 14 ਫਰਵਰੀ ਨੂੰ ਆਪਣੇ 2 ਸਾਲ ਪੂਰੇ ਕਰ ਰਹੀ ਹੈ ਅਤੇ ਇਸੇ ਦੇ ਮੱਦੇਨਜ਼ਰ ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਨੇ ਰਾਜ ਸਰਕਾਰ ਦੇ ਸਾਰੇ ਮੰਤਰੀਆਂ ਤੋਂ ਅਹੁਦਾ ਸੰਭਾਲਣ ਦੇ ਬਾਅਦ ਤੋਂ ਉਨ੍ਹਾਂ ਦੇ ਪ੍ਰਦਰਸ਼ਨ ਨਾਲ ਜੁੜੀ ਰਿਪੋਰਟ ਮੰਗੀ ਹੈ। ਉੱਥੇ ਹੀ ਖਬਰਾਂ ਅਨੁਸਾਰ ਤਾਂ ਸਰਕਾਰ ਨੇ 2 ਸਾਲਾਂ ‘ਚ ਵਾਅਦੇ ਅਜੇ ਤੱਕ ਪੂਰੇ ਨਹੀਂ ਹੋਏ, ਜਿਨ੍ਹਾਂ ਦੇ ਦਮ ‘ਤੇ ਉਹ ਸੱਤਾ ‘ਚ ਆਈ ਸੀ। ਦਿੱਲੀ ਦੀ ਸਰਕਾਰ ਲਗਾਤਾਰ ਇਹ ਗੱਲ ਕਹਿੰਦੀ ਆਈ ਹੈ ਕਿ ਦਿੱਲੀ ਪੂਰਨ ਰਾਜ ਨਾ ਹੋਣ ਕਾਰਨ ਉਸ ਨੂੰ ਕੰਮ ਕਰਨ ‘ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਨਿਊਜ਼ ਪੇਪਰ ਦੇ ਸਰਵੇ ਅਨੁਸਾਰ ਦਿੱਲੀ ‘ਚ 550 ਲੋਕਾਂ ਨਾਲ ਗੱਲ ਕੀਤੀ ਗਈ, ਜਿਸ ‘ਚ 61 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਸਰਕਾਰ ਦੇ ਕੰਮ ਤੋਂ ਖੁਸ਼ ਨਹੀਂ ਹਨ ਤਾਂ 34 ਫੀਸਦੀ ਦਿੱਲੀ ਵਾਸੀਆਂ ਨੇ ਕਿਹਾ ਕਿ ਉਹ ਖੁਸ਼ ਹਨ। 4 ਫੀਸਦੀ ਲੋਕ ਅਜੇ ਤੱਕ ਕੋਈ ਰਾਏ ਨਹੀਂ ਜ਼ਾਹਰ ਕਰਨਾ ਚਾਹੁੰਦੇ। ਕੇਜਰੀਵਾਲ ਸਰਕਾਰ ਨੇ ਦਿੱਲੀ ਦੀ ਜਨਤਾ ਨਾਲ ਜੋ ਵਾਅਦੇ ਕੀਤੇ ਹਨ, ਉਹ ਅਜੇ ਅੱਧੇ-ਅਧੂਰੇ ਹੀ ਹਨ।
ਜਿਹੜੇ ਵਾਅਦੇ ਨਹੀਂ ਹੋਏ ਪੂਰੇ
5 ਰੁਪਏ ਦੇ ਖਾਣੇ ਦੀ ਪਲੇਟ
ਠੇਕੇ ਕਰਮਚਾਰੀਆਂ ਨੂੰ ਰੈਗੂਲਰ ਕਰਨਾ
ਮੁਹੱਲਾ ਸਭਾ ਬਣਾਉਣ ਦੀ ਮਨਜ਼ੂਰੀ
ਦਿੱਲੀ ‘ਚ ਡੀ.ਟੀ.ਸੀ. ਦੀ ਨਵੀਂ ਬੱਸਾਂ ਦਾ ਵਾਅਦਾ ਜੋ ਅਜੇ ਤੱਕ ਦਿੱਲੀ ਵਾਲਿਆਂ ਨੂੰ ਨਹੀਂ ਮਿਲੀ ਹੈ।
ਨੌਜਵਾਨਾਂ ਨੂੰ ਮੁਫ਼ਤ ਵਾਈ-ਫਾਈ
ਮਹਿਲਾ ਸੁਰੱਖਿਆ ਲਈ ਦਿੱਲੀ ‘ਚ ਕੈਮਰੇ ਲਾਉਣ ਦੀ ਗੱਲ
ਵਾਅਦੇ ਪੂਰੇ ਕੀਤੇ
8 ਹਜ਼ਾਰ ਨਵੇਂ ਕਲਾਸ ਰੂਮ ਤਿਆਰ ਕੀਤੇ ਹਨ।
110 ਮੁਹੱਲਾ ਕਲੀਨਿਕ ਸ਼ੁਰੂ ਕੀਤੇ
6178 ਈ.ਡਬਲਿਊ ਫਲੈਟ ਨੂੰ ਦਿੱਤੀ ਗਈ ਮਨਜ਼ੂਰੀ
ਉੱਥੇ ਹੀ ਇਸ ਵਾਰ ਯੋਜਨਾ ਅਨੁਸਾਰ ‘ਆਪ’ ਸਰਕਾਰ ਦੇ ਸਾਰੇ ਮੰਤਰੀ 14 ਫਰਵਰੀ ਤੱਕ ਆਪਣੇ ਪ੍ਰਦਰਸ਼ਨ ਨਾਲ ਜੁੜੀ ਰਿਪੋਰਟ ਜਨਤਕ ਕਰਨਗੇ। ਇਸ ਦੀ ਸ਼ੁਰੂਆਤ 10 ਫਰਵਰੀ ਨੂੰ ਹੋਵੇਗੀ, ਜਦੋਂ ਕਿਰਤ ਮੰਤਰੀ ਗੋਪਾਲ ਰਾਏ ਇਕ ਪੱਤਰਕਾਰ ਸੰਮੇਲਨ ‘ਚ ਆਪਣਾ ਰਿਪੋਰਟ ਕਾਰਡ ਜਾਰੀ ਕਰਨਗੇ। ਇਕ ਸੀਨੀਅਰ ਅਧਿਕਾਰੀ ਨੇ ਕਿਹਾ,”ਸਾਰੇ ਮੰਤਰੀਆਂ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਪਿਛਲੇ 2 ਸਾਲਾਂ ‘ਚ ਲੋਕਾਂ ਲਈ ਕੀਤਾ ਹੈ, ਇਸ ਨਾਲ ਜੁੜੀ ਰਿਪੋਰਟ ਪੇਸ਼ ਕਰਨ। ਕੇਜਰੀਵਾਲ ਹਾਲਾਂਕਿ ਸਰਕਾਰ ਦੇ 2 ਸਾਲ ਪੂਰੇ ਹੋਣ ‘ਤੇ ਆਯੋਜਿਤ ਪ੍ਰੋਗਰਾਮ ‘ਚ ਸ਼ਾਮਲ ਨਹੀਂ ਹੋ ਸਕਣਗੇ, ਕਿਉਂਕਿ ਉਹ ਕੁਦਰਤੀ ਡਾਕਟਰ ਲਈ ਫਿਲਹਾਲ ਬੈਂਗਲੁਰੂ ‘ਚ ਹੈ।” ਕੇਜਰੀਵਾਲ ਦੇ 10-12 ਦਿਨ ਬਾਅਦ ਦਿੱਲੀ ਵਾਪਸ ਆਉਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਕੇਜਰੀਵਾਲ ਤੋਂ ਇਲਾਵਾ ‘ਆਪ’ ਸਰਕਾਰ ‘ਚ ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਸਮੇਤ 5 ਮੰਤਰੀ ਹਨ। ਸਰਕਾਰ ਦੇ 2 ਸਾਲ ਪੂਰੇ ਹੋਣ ‘ਤੇ ਦਿੱਲੀ ਸਕੱਤਰੇਤ ਸਥਿਤ ਸਭਾਗਾਰ (ਆਡੀਟੋਰੀਅਮ) ‘ਚ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਸਕਦਾ ਹੈ।