ਅਸਤੀਫਾ ਵਾਪਸ ਲਵਾਂਗਾ ਅਤੇ ਜੈਲਲਿਤਾ ਦੀ ਮੌਤ ਦੀ ਹੋਵੇਗੀ ਜਾਂਚ : ਪਨੀਰਸੇਲਵਮ

ਚੇਨੱਈ : ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਪਨੀਰਸੇਲਵਮ ਇਕ ਵਾਰ ਫਿਰ ਤੋਂ ਸੂਬੇ ਦੇ ਮੁੱਖ ਮੰਤਰੀ ਬਣਨ ਜਾ ਰਹੇ ਹਨ| ਉਨ੍ਹਾਂ ਨੇ ਅੱਜ ਸਵੇਰੇ ਇਹ ਐਲਾਨ ਕੀਤਾ ਕਿ ਉਹ ਛੇਤੀ ਹੀ ਗਵਰਨਰ ਨਾਲ ਮੁਲਾਕਾਤ ਕਰਨਗੇ ਅਤੇ ਮੁੱਖ ਮੰਤਰੀ ਅਹੁਦੇ ਤੋਂ ਦਿੱਤਾ ਅਸਤੀਫਾ ਵਾਪਸ ਲੈ ਲੈਣਗੇ| ਉਨ੍ਹਾਂ ਨੇ ਇਹ ਵੀ ਆਖਿਆ ਕਿ ਉਹ ਸਦਨ ਵਿਚ ਬਹੁਮਤ ਸਾਬਿਤ ਕਰਨ ਲਈ ਵੀ ਤਿਆਰ ਹਨ|
ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਸ਼ੀਕਲਾ ਨੇ ਕਿਹਾ ਸੀ ਕਿ ਪਾਰਟੀ ਵਿਚ ਸਭ ਕੁਝ ਠੀਕ ਚੱਲ ਰਿਹਾ ਹੈ, ਜਿਸ ਤੋਂ ਬਾਅਦ ਬੀਤੀ ਰਾਤ ਪਨੀਰਸੇਲਵਮ ਨੇ ਇਹ ਦੋਸ਼ ਲਾਇਆ ਸੀ ਕਿ ਉਨ੍ਹਾਂ ਤੋਂ ਜਬਰਦਸਤੀ ਅਸਤੀਫਾ ਲਿਆ ਗਿਆ ਹੈ| ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਉਹ ਜੈਲਲਿਤਾ ਦੀ ਮੌਤ ਦੀ ਜਾਂਚ ਵੀ ਕਰਵਾਉਣਗੇ|

LEAVE A REPLY