ਨਵੀਂ ਦਿੱਲੀ : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਲੋਕ ਸਭਾ ਵਿਚ ਰਾਸ਼ਟਰਪਤੀ ਦੇ ਅਭਿਭਾਸ਼ਣ ‘ਤੇ ਬੋਲਦਿਆਂ ਕਿਹਾ ਕਿ ਸਰਕਾਰ ਨੇ ਇਸ ਸਾਲ 22 ਲੱਖ 27 ਹਜ਼ਾਰ ਘਰਾਂ ਦਾ ਨਿਰਮਾਣ ਕੀਤਾ ਹੈ| ਉਨ੍ਹਾਂ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਅੱਗੇ ਬੋਲਦਿਆਂ ਕਿਹਾ ਕਿ ਕਿਸਾਨਾਂ ਦੇ ਲਾਭ ਲਈ ਫਸਲ ਬੀਮਾ ਯੋਜਨਾ ਬਣਾਈ ਗਈ ਹੈ, ਮੁਦਰਾ ਯੋਜਨਾ ਨਾਲ 2 ਲੱਖ ਲੋਕਾਂ ਨੂੰ ਕਰਜਾ ਦਿੱਤਾ ਗਿਆ ਹੈ|
ਪ੍ਰਧਾਨ ਮੰਤਰੀ ਨੇ ਕਿਹਾ ਕਿ 21 ਕਰੋੜ ਐਲ.ਈ.ਡੀ ਬੱਲਬ ਲਾਉਣ ਵਿਚ ਸਫਲਤਾ ਹਾਸਲ ਕੀਤੀ ਗਈ ਹੈ, ਜਿਸ ਨਾਲ 11 ਹਜਾਰ ਕਰੋੜ ਰੁਪਏ ਦੇ ਬਿਜਲੀ ਬਿਲ ਵਿਚ ਕਮੀ ਆਈ ਹੈ| ਕਾਲੇ ਧਨ ਤੇ ਬੋਲਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਕਾਲੇ ਧਨ ਖਿਲਾਫ ਕਈ ਕਾਨੂੰਨ ਬਣਾਏ ਹਨ ਅਤੇ 1100 ਤੋਂ ਜ਼ਿਆਦਾ ਪੁਰਾਣੇ ਕਾਨੂੰਨ ਅਸੀਂ ਖਤਮ ਕਰ ਦਿੱਤੇ ਹਨ| ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਭ੍ਰਿਸਟਾਚਾਰ ਖਿਲਾਫ ਲੜਣ ਵਾਲੀ ਹੈ| ਅਸੀਂ ਸਭ ਤੋਂ ਪਹਿਲਾਂ ਕਾਲੇ ਧਨ ਤੇ ਐਸ.ਆਈ.ਟੀ ਦਾ ਗਠਨ ਕੀਤਾ ਹੈ|