ਪਾਰੀਕਰ ਨੂੰ ਰਿਸ਼ਵਤ ਵਾਲੇ ਬਿਆਨ ‘ਤੇ ਈ. ਸੀ. ਦਾ ਨੋਟਿਸ, 8 ਫਰਵਰੀ ਤੱਕ ਦੇਣਾ ਹੋਵੇਗਾ ਜਵਾਬ

ਨਵੀਂ ਦਿੱਲੀ — ਗੋਆ ‘ਚ ਇਕ ਰੈਲੀ ਦੇ ਦੌਰਾਨ ਦਿੱਤੇ ਰਿਸ਼ਵਤ ਵਾਲੇ ਬਿਆਨ ਨੂੰ ਲੈ ਕੇ ਕੇਂਦਰੀ ਰੱਖਿਆ ਮੰਤਰੀ ਅਤੇ ਗੋਆ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਪਾਰੀਕਰ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਚੋਣ ਕਮਿਸ਼ਨ ਨੇ ਇਸ ਬਿਆਨ ਨੂੰ ਲੈ ਕੇ ਪਾਰੀਕਰ ਨੂੰ ਨੋਟਿਸ ਭੇਜਿਆ ਹੈ। ਚੋਣ ਕਮਿਸ਼ਨ ਨੇ ਬਿਆਨ ਨੂੰ ਲੈ ਕੇ 8 ਫਰਵਰੀ ਤੱਕ ਜਵਾਬ ਮੰਗਿਆ ਹੈ।
ਚੋਣ ਕਮਿਸ਼ਨ ਦੇ ਅਧਿਕਾਰੀਆਂ ਮੁਤਾਬਕ ‘ਸਾਡੇ ਕੋਲ ਪਾਰੀਕਰ ਦੇ ਬਿਆਨ ਦੀ ਸੀ. ਡੀ. ਮੌਜੂਦ ਹੈ। ਉਨ੍ਹਾਂ ਦੇ ਬਿਆਨ ਨਾਲ ਕਿਸੇ ਤਰ੍ਹਾ ਦੀ ਛੇੜ-ਛਾੜ ਨਹੀਂ ਕੀਤੀ ਗਈ ਹੈ।’ ਹਾਲਾਂਕਿ ਪਾਰੀਕਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਬਿਆਨ ਨਾਲ ਛੇੜ-ਛਾੜ ਕੀਤੀ ਗਈ ਹੈ। ਇਸ ਤੋਂ ਪਹਿਲਾ ਚੋਣ ਕਮਿਸ਼ਨ ਨੇ ਪਾਰੀਕਰ ਨੂੰ ਨੋਟਿਸ ਭੇਜ ਕੇ 3 ਫਰਵਰੀ ਤੱਕ ਜਵਾਬ ਮੰਗਿਆ ਸੀ। ਪਰ ਪਾਰੀਕਰ ਨੇ ਇਸ ਦਾ ਜਵਾਬ ਦੇਣ ਲਈ ਹੋਰ ਸਮਾਂ ਮੰਗਿਆ ਸੀ।

LEAVE A REPLY