ਸੁਪਰੀਮ ਕੋਰਟ ਨੇ ਸਹਾਰਾ ਗਰੁੱਪ ਨੂੰ ਦਿੱਤਾ ਝਟਕਾ

ਸਹਾਰਾ ਗਰੁੱਪ ਦੀ ਐਂਬੀ ਵੈਲੀ ਨੂੰ ਨਿਲਾਮ ਕਰਨ ਦਾ ਦਿੱਤਾ ਹੁਕਮ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸਹਾਰਾ ਗਰੁੱਪ ਨੂੰ ਵੱਡਾ ਝਟਕਾ ਦਿੰਦੇ ਹੋਏ ਉਸ ਦੀ ਸੰਪਤੀ ਦੀ ਸੂਚੀ ਮੰਗੀ ਹੈ ਤਾਂ ਜੋ ਉਸ ਦੀ ਨਿਲਾਮੀ ਕੀਤੀ ਜਾ ਸਕੇ। ਅਦਾਲਤ ਨੇ ਸਹਾਰਾ ਗਰੁੱਪ ਦੀ ਐਂਬੀ ਵੈਲੀ ਨੂੰ ਵੀ ઠਨਿਲਾਮ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਸਹਾਰਾ ਮੁਖੀ ਸੁਬਰਤੋ ਰਾਏ ਦੀ ਪੈਰੋਲ ਦੋ ਹਫ਼ਤੇ ਲਈ ਹੋਰ ਵਧਾ ਦਿੱਤੀ ਹੈ।
ਸੁਪਰੀਮ ਕੋਰਟ ਨੇ ਇਸ ਤੋਂ ਪਹਿਲਾਂ ਆਖਿਆ ਸੀ ਕਿ ਸਹਾਰਾ ਗਰੁੱਪ 1000 ਕਰੋੜ ਰੁਪਏ ਦੋ ਮਹੀਨੇ ਵਿੱਚ ਸੇਬੀ ਨੂੰ ਵਾਪਸ ਕਰੇ। ਬਾਅਦ ਵਿੱਚ ਅਦਾਲਤ ਨੇ ਇਸ ਰਕਮ ਨੂੰ ਘੱਟ ਕਰਕੇ 600 ਕਰੋੜ ਰੁਪਏ ਕਰ ਦਿੱਤਾ ਸੀ। ਮਾਮਲੇ ਦੀ ਅਗਲੀ ਸੁਣਵਾਈ 27 ਫਰਵਰੀ ਨੂੰ ਹੋਵੇਗੀ।

LEAVE A REPLY