ਸੀਰੀਅਸ ਇਨਫੈਕਸ਼ਨ ਕਾਰਨ ਹੋਈ ਸੀ ਜੈਲਲਿਤਾ ਦੀ ਮੌਤ

ਚੇਨੱਈ : ਤਾਮਿਲਨਾਡੂ ਦੀ ਸਵਰਗੀ ਮੁੱਖ ਮੰਤਰੀ ਜੈਲਲਿਤਾ ਦੀ ਮੌਤ ਨੂੰ ਦੋ ਮਹੀਨੇ ਬੀਤ ਚੁੱਕੇ ਹਨ, ਇਸ ਦੌਰਾਨ ਉਨ੍ਹਾਂ ਦੀ ਮੌਤ ਦੇ ਕਾਰਨ ਬਾਰੇ ਕਈ ਸ਼ੰਕੇ ਵੀ ਸਾਹਮਣੇ ਆਏ, ਪਰ ਇਸ ਹਰਮਨ ਪਿਆਰੀ ਨੇਤਾ ਦਾ ਇਲਾਜ ਕਰਨ ਵਾਲੇ ਡਾਕਟਰ ਰਿਚਰਡ ਬੇਲੇ ਨੇ ਕਿਹਾ ਹੈ ਕਿ ਉਨ੍ਹਾਂ ਦੀ ਮੌਤ ਸੀਰੀਅਸ ਇਨਫੈਕਸ਼ਨ ਕਰਕੇ ਹੋਈ ਸੀ| ਡਾ. ਬੇਲੇ ਨੇ ਦੱਸਿਆ ਕਿ ਜੈਲਲਿਤਾ ਦਾ ਕੋਈ ਆਰਗਨ ਟ੍ਰਾਂਸਪਲਾਂਟ ਨਹੀਂ ਹੋਇਆ ਸੀ, ਕੋਈ ਚੀਰ-ਫਾੜ ਨਹੀਂ ਕੀਤੀ ਗਈ ਸੀ ਅਤੇ ਉਨ੍ਹਾਂ ਦੀ ਮੌਤ ਬਲੱਡ ਇਨਫੈਕਸ਼ਨ ਕਰਕੇ ਹੋਈ ਸੀ| ਉਨ੍ਹਾਂ ਕਿਹਾ ਕਿ ਜੈਲਲਿਤਾ ਦਾ ਬਿਹਤਰ ਢੰਗ ਨਾਲ ਇਲਾਜ ਕੀਤਾ ਗਿਆ, ਪਰ ਸ਼ੂਗਰ ਕਾਰਨ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ|

LEAVE A REPLY