ਇੰਗਲੈਂਡ ਟੈਸਟ ਟੀਮ ਦੇ ਕਪਤਾਨ ਕੁੱਕ ਨੇ ਦਿੱਤਾ ਅਸਤੀਫਾ

ਲੰਡਨ : ਇੰਗਲੈਂਡ ਟੈਸਟ ਟੀਮ ਦੇ ਕਪਤਾਨ ਅਲੈਟਰ ਕੁੱਕ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ| ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਇੰਗਲੈਂਡ ਦੀ ਟੀਮ ਨੂੰ ਭਾਰਤੀ ਟੀਮ ਨੇ ਪੰਜ ਟੈਸਟ ਮੈਚਾਂ ਦੀ ਸੀਰੀਜ਼ ਵਿਚ 4-0 ਨਾਲ ਮਾਤ ਦਿੱਤੀ ਸੀ| 59 ਟੈਸਟ ਮੈਚਾਂ ਵਿਚ ਇੰਗਲੈਂਡ ਲਈ ਕਪਤਾਨੀ ਕਰ ਚੁੱਕੇ ਕੁੱਕ ਨੇ ਆਪਣੀ ਟੀਮ ਨੂੰ ਕਈ ਅਹਿਮ ਜਿੱਤਾਂ ਵੀ ਦਿਵਾਈਆਂ|
ਅਸਤੀਫਾ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁੱਕ ਨੇ ਕਿਹਾ ਕਿ ਉਨ੍ਹਾਂ ਇੰਗਲੈਂਡ ਦੀ ਟੀਮ ਵਿਚ ਬਦਲਾਅ ਦੇਖਣ ਲਈ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ| ਉਨ੍ਹਾਂ ਕਿਹਾ ਕਿ ਪੰਜ ਸਾਲ ਮੈਂ ਇਸ ਅਹੁਦੇ ਤੇ ਰਿਹਾ ਅਤੇ ਮੈਨੂੰ ਇਹ ਸਨਮਾਨ ਦੇਣ ਲਈ ਸਭ ਦਾ ਧੰਨਵਾਦ|

LEAVE A REPLY