ਸ਼ਹਿਰੀ ਤੇ ਦਿਹਾਤੀ ਇਲਾਕਿਆਂ ‘ਚ ਲਗਭਗ ਬਰਾਬਰ ਹੋਈ ਵੋਟਿੰਗ

ਫਗਵਾੜਾ  — ਫਗਵਾੜਾ ਵਿਧਾਨ ਸਭਾ ਸੀਟ ‘ਤੇ ਹੋਈਆਂ ਚੋਣਾਂ ਦੌਰਾਨ ਔਸਤਨ 75.65 ਫੀਸਦੀ ਤੋਂ ਜ਼ਿਆਦਾ ਮਤਦਾਨ ਹੋਣ ਦੀ ਅਧਿਕਾਰਿਕ ਤੌਰ ‘ਤੇ ਸੂਚਨਾ ਮਿਲੀ ਹੈ । ਐੱਸ. ਡੀ. ਐੱਮ-ਕਮ-ਚੋਣ ਰਿਟਨਿੰਗ ਅਧਿਕਾਰੀ ਬਲਬੀਰ ਰਾਜ ਨੇ ਦੱਸਿਆ ਕਿ ਇਲਾਕੇ ‘ਚ ਕੁੱਲ ਮਿਲਾ ਕੇ ਸਾਰੀਆਂ ਥਾਵਾਂ ‘ਤੇ ਵੋਟਾਂ ਸ਼ਾਂਤੀਪੂਰਣ ਢੰਗ ਨਾਲ ਖਤਮ ਹੋ ਗਈਆਂ ਹਨ। ਫਗਵਾੜਾ ਵਿਧਾਨ ਸਭਾ ਖੇਤਰ ‘ਚ ਕੁੱਲ 1,78,077 ਵੋਟਰਾਂ ‘ਚੋਂ ਕਰੀਬ 1,29,000 ਨੇ ਵੋਟ ਅਧਿਕਾਰ ਦਾ ਪ੍ਰਯੋਗ ਕੀਤਾ। ਹਾਲਾਂਕਿ ਖਬਰ ਲਿਖੇ ਜਾਣ ਤਕ ਅਧਿਕਾਰਿਕ ਪੱਧਰ ‘ਤੇ ਪੋਲਿੰਗ ਦਾ ਸਟੀਕ ਆਂਕੜਾ ਜਾਰੀ ਸੀ।
ਇਸ ਦੌਰਾਨ ਕਾਂਗਰਸ ਦੇ ਉਮੀਦਵਾਰ ਜੋਗਿੰਦਰ ਸਿੰਘ ਮਾਨ, ਭਾਜਪਾ-ਅਕਾਲੀ ਗਠਬੰਧਨ ਦੇ ਸੋਮ ਪ੍ਰਕਾਸ਼ ਕੈਂਥ, ਆਪ-ਲੋਕ ਇਨਸਾਫ ਪਾਰਟੀ ਦੇ ਸਾਂਝੇ ਉਮੀਦਵਾਰ ਜਰਨੈਲ ਨੰਗਲ ਤੇ ਬਸਪਾ ਦੇ ਸੁਰਿਦੰਰ ਢੰਡਾ ਸਮੇਤ ਹੋਰ ਦਲਾਂ ਦੇ ਉਮੀਦਵਾਰ ਨੇ ਆਪਣੇ-ਆਪਣੇ ਪੋਲਿੰਗ ਬੂਥਾਂ ‘ਤੇ ਜਾ ਕੇ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕੀਤਾ। ਇਸ ਵਾਰ ਦਿਲਚਸਪ ਗੱਲ ਇਹ ਹੋਈ ਕਿ ਸ਼ਹਿਰੀ ਤੇ ਦਿਹਾਤੀ ਇਲਾਕਿਆਂ ‘ਚ ਲਗਭਗ ਬਰਾਬਰ ਪੋਲਿੰਗ ਰਿਕੋਰਡ ਹੋਈ ਹੈ। ਇਲਾਕੇ ਦੇ ਕਈ ਪਿੰਡਾਂ ‘ਚ ਪੋਲਿੰਗ 79 ਫੀਸਦੀ ਤੋਂ ਵੀ ਜ਼ਿਆਦਾ ਦੱਸੀ ਜਾ ਰਹੀ ਹੈ। ਹਾਲਾਂਕਿ ਸ਼ਹਿਰੀ ਇਲਾਕਿਆਂ ‘ਚ ਔਸਤ 70 ਤੋਂ 72 ਜਦ ਕਿ ਦਿਹਾਤੀ ਇਲਾਕਿਆਂ ‘ਚ 72 ਤੋਂ 74 ਫੀਸਦੀ ਵੋਟਿੰਗ ਰਿਕਾਰਡ ਹੋਈ ਹੈ। ਇਸ ਦੌਰਾਨ ਇਕ – ਦੋ ਪੋਲਿੰਗ ਬੂਥਾਂ ‘ਤੇ ਹਾਲਾਤ ਕੁਝ ਸਮੇਂ ਲਈ ਤਣਾਅ ਪੂਰਣ ਹੋ ਗਏ, ਜਦ ਸਿਆਸੀ ਦਲਾਂ ਦੇ ਸਮਰਥਕਾਂ ‘ਚ ਕਿਹਾ ਸੁਣੀ ਹੋ ਗਈ ਪਰ ਪੁਲਸ ਪ੍ਰਸ਼ਾਸਨ ਦੀ ਚੌਕਸੀ ਦੇ ਕਾਰਨ ਟਕਰਾਅ ਟਲ ਗਏ।

LEAVE A REPLY