ਕਲਾਨੌਰ ‘ਚ ‘ਆਪ’ ਉਮੀਦਵਾਰ ਦੇ ਗੰਨਮੈਨ ਦੀ ਲੱਥੀ ਪੱਗ

ਕਲਾਨੌਰ  : ਬੀਤੀ ਦੁਪਹਿਰ ਨੂੰ ਕਲਾਨੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਥਿਤੀ ਉਸ ਵੇਲੇ ਤਣਾਅਪੂਰਨ ਹੋ ਗਈ, ਜਦੋਂ ਵੋਟਾਂ ਪਾਉਣ ਦੌਰਾਨ ਆਮ ਆਦਮੀ ਪਾਰਟੀ ਦੇ ਸਮਰਥਕ ਅਤੇ ਕਾਂਗਰਸੀ ਸਮਰਥਕ ਆਪਸ ਵਿਚ ਭਿੜ ਗਏ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਦੇ ਗੰਨਮੈਨ ਦੀ ਖਿੱਚ ਧੂਹ ਵਿਚ ਪੱਗ ਲੱਥ ਗਈ, ਜਿਸ ਤੋਂ ਭੜਕੇ ‘ਆਪ’ ਵਰਕਰਾਂ ਨੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਵੀ ਮੌਕੇ ‘ਤੇ ਮੌਜੂਦ ਸਨ ਅਤੇ ਉਨ੍ਹਾਂ ਅਜਿਹੀ ਕਿਸੇ ਵੀ ਘਟਨਾ ਵਿਚ ਕਾਂਗਰਸੀ ਸਮਰਥਕਾਂ ਦੇ ਸ਼ਾਮਲ ਹੋਣ ਤੋਂ ਸਾਫ ਇਨਕਾਰ ਕਰ ਦਿੱਤਾ। ਝਗੜੇ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ਵਿਚ ਪੁਲਸ ਫੋਰਸ ਮੌਕੇ ‘ਤੇ ਪਹੁੰਚ ਗਈ ਅਤੇ ਐੱਸ. ਐੱਸ. ਪੀ. ਗੁਰਦਾਸਪੁਰ ਨੇ ਪਹੁੰਚ ਕੇ ਸਥਿਤੀ ਉਪਰ ਕਾਬੂ ਕੀਤਾ। ਖਬਰ ਲਿਖੇ ਜਾਣ ਤੱਕ ਸਥਿਤੀ ਤਣਾਅਪੂਰਨ ਪਰ ਕੰਟਰੋਲ ਹੇਠ ਦਿਖਾਈ ਦੇ ਰਹੀ ਸੀ।

LEAVE A REPLY