ਕਰਨਾਲ— ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਆਮ ਬਜਟ ਤੋਂ ਨਾਖੁਸ਼ ਮਿਡ-ਡੇ-ਮੀਲ ਵਰਕਰ ਅਤੇ ਆਸ਼ਾ ਵਰਕਰ ਦੀਆਂ ਸੈਂਕੜੇ ਔਰਤਾਂ ਨੇ ਸੀ.ਐੱਮ.ਸਿਟੀ ਕਰਨਾਲ ‘ਚ ਘੰਟਾ ਘਰ ਚੌਕ ‘ਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ। ਵਰਕਰਾਂ ਨੇ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਸ਼ਿਮਲਾ ਦੇਵੀ ਅਤੇ ਸੁਦੇਸ਼ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਬਜਟ ‘ਚ ਸਕੀਮ ਵਰਕਰਾਂ ਦੀ ਅਣਦੇਖੀ ਕੀਤੀ ਗਈ ਹੈ। ਬਜਟ ‘ਚ ਮਿਡ-ਡੇ-ਮੀਲ ਅਤੇ ਆਸ਼ਾ ਵਰਕਰਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ। ਇਸ ਨਾਲ ਵਰਕਰਾਂ ‘ਚ ਭਾਰੀ ਰੋਸ ਹੈ। ਸਕੀਮ ਵਰਕਰ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਘੱਟੋ-ਘੱਟ ਤਨਖਾਹ 18 ਹਜ਼ਾਰ ਰੁਪਏ ਅਤੇ ਵਧੀ ਹੋਈ ਰਾਸ਼ੀ ਅੱਜ ਤੱਕ ਨਹੀਂ ਦਿੱਤੀ ਗਈ।
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨਾਲ ਕਈ ਵਾਲ ਗੱਲਬਾਤ ਕੀਤੀ ਜਾ ਚੁਕੀ ਹੈ ਪਰ ਹਰ ਵਾਰ ਟਾਲ ਮਟੋਲ ਕਰ ਕੇ ਵਰਕਰਾਂ ਨੂੰ ਗੁੰਮਰਾਹ ਕੀਤਾ ਗਿਆ ਹੈ। ਮੌਕੇ ‘ਤੇ ਆਂਗਨਵਾੜੀ ਵਰਕਰ ਯੂਨੀਅਨ ਦੀ ਪ੍ਰਧਾਨ ਮਧੂ ਸ਼ਰਮਾ ਵੀ ਸਮਰਥਨ ਦੇਣ ਪੁੱਜੀ। ਸਾਰੇ ਕਰਮਚਾਰੀ ਸੰਘ ਤੋਂ ਜ਼ਿਲਾ ਪ੍ਰਧਾਨ ਓਮ ਪ੍ਰਕਾਸ਼ ਸਿੰਘਮਾਰ, ਸੁਸ਼ੀਲ ਗੁਜਰ, ਸੀਟੂ ਤੋਂ ਹਰੀਸ਼ ਬਾਗੀ ਅਤੇ ਜੋਧਾ ਸਿੰਘ ਨੇ ਕਿਹਾ ਕਿ ਵਰਕਰਾਂ ਦੀ ਅਣਦੇਖੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਾਡੀ ਮੰਗ ਹੈ ਕਿ ਜੋ ਬਜਟ ‘ਚ ਸਾਡੀ ਕਟੌਤੀ ਕੀਤੀ ਗਈ ਹੈ, ਉਸ ‘ਚ ਸਾਡਾ ਨਾਂ ਆਉਣਾ ਚਾਹੀਦਾ। ਸਾਨੂੰ ਵੀ ਘੱਟੋ-ਘੱਟ 18 ਹਜ਼ਾਰ ਤਨਖਾਹ ਦਿੱਤੀ ਜਾਵੇ। 7 ਤਨਖਾਨ ਕਮਿਸ਼ਨ ‘ਚ ਵੀ ਸਾਡਾ ਨਾਂ ਆਉਣਾ ਚਾਹੀਦਾ। ਅਸੀਂ ਸਾਰਾ ਦਿਨ ਕੰਮ ਕਰਦੇ ਹਾਂ ਪਰ ਉਸ ਤੋਂ ਬਾਅਦ ਵੀ ਸਰਕਾਰ ਸਾਡੇ ਬਾਰੇ ਨਹੀਂ ਸੋਚਦੀ ਹੈ।