ਅਖਿਲੇਸ਼ ਦਾ ਵਿਵਾਦਿਤ ਬਿਆਨ, ਕਿਹਾ ਕਿ ਬਿਜਲੀ ਦੇ ਲਈ ਕੁੰਡੀ ਲਗਾਓ ਅਸੀਂ ਕੁਝ ਨਹੀਂ ਕਹਾਂਗੇ

ਮੁਜਫੱਰਨਗਰ— ਯੂ.ਪੀ ਵਿਧਾਨਸਭਾ ਚੋਣ 2017 ਨੂੰ ਲੈ ਕੇ ਹੋ ਰਿਹਾ ਚੋਣ ਪ੍ਰਚਾਰ ਸਿਖ਼ਰ ‘ਤੇ ਹੈ। ਸਾਰੀਆਂ ਪਾਰਟੀਆਂ ਦੇ ਨੇਤਾ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਦੀ ਭਰਪੂਰ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਨੇਤਾ ਵਿਵਾਦਿਤ ਬਿਆਨ ਦੇਣ ਤੋਂ ਪਿੱਛੇ ਨਹੀਂ ਹੱਟ ਰਹੇ ਹਨ। ਅਜਿਹਾ ਹੀ ਇਕ ਮਾਮਲਾ ਉੱਤਰ ਪ੍ਰਦੇਸ਼ ਦੇ ਮੁਜਫੱਰਨਗਰ ‘ਚ ਸਾਹਮਣੇ ਆਇਆ ਹੈ। ਜਿੱਥੇ ਇਕ ਰੈਲੀ ਨੂੰ ਸੰਬੋਧਿਤ ਕਰਨ ਪੁੱਜੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਵਿਵਾਦਿਤ ਬਿਆਨ ਦਿੱਤਾ ਹੈ। ਅਖਿਲੇਸ਼ ਨੇ ਲੋਕਾਂ ਤੋਂ ਬਿਜਲੀ ਚੋਰੀ ਦੀ ਖੁੱਲ੍ਹੀ ਛੂਟ ਦੇ ਦਿੱਤੀ ਹੈ। ਅਖਿਲੇਸ਼ ਯਾਦਵ ਨੇ ਮੰਚ ਤੋਂ ਕਿਹਾ ਕਿ ਉਹ ਲੋਕਾਂ ਨੂੰ ਬਿਜਲੀ ਦੇ ਲਈ ਕੁੰਡੀ ਲਗਾਉਣ ਤੋਂ ਵੀ ਨਹੀਂ ਰੋਕ ਰਹੇ ਹਨ।
ਮੁੱਖ ਮੰਤਰੀ ਅਖਿਲੇਸ਼ ਯਾਦਵ ਵੀਰਵਾਰ ਨੂੰ ਮੁਜਫੱਰਨਗਰ ਦੇ ਸਦਰ ਵਿਧਾਨਸਭਾ ਸੀਟ ‘ਤੇ ਪ੍ਰਚਾਰ ਕਰਨ ਲਈ ਪੁੱਜੇ ਸਨ। ਰੈਲੀ ਨੂੰ ਸੰਬੋਧਿਤ ਕਰਦੇ ਹੋਏ ਅਖਿਲੇਸ਼ ਯਾਦਵ ਨੇ ਜਨਤਾ ਤੋਂ ਪੁੱਛਿਆ ਮੁਜਫੱਰਨਗਰ ‘ਚ 24 ਘੰਟੇ ਤੋਂ ਬਿਜਲੀ ਆ ਰਹੀ ਹੈ ਕਿ ਨਹੀਂ। ਉਨ੍ਹਾਂ ਨੇ ਕਿਹਾ ਕਿ ਬੀ.ਜੇ.ਪੀ ਵਾਲਿਆਂ ਨੇ ਕਿਹਾ ਸੀ ਕਿ ਅਸੀਂ 24 ਘੰਟੇ ਬਿਜਲੀ ਦਵਾਂਗੇ। ਜੇਕਰ ਉੁਹ ਬਿਜਲੀ ਦੇਣਾ ਚਾਹੁੰਦੇ ਹਨ ਤਾਂ ਦਿਨ ਦੇ ਘੰਟੇ ਵਧਾ ਦੇਣ ਕਿਉਂਕਿ 24 ਘੰਟੇ ਬਿਜਲੀ ਤਾਂ ਸਮਾਜਵਾਦੀ ਲੋਕ ਦੇ ਰਹੇ ਹਨ।

LEAVE A REPLY