ਡੇਰਾ ਸੱਚਾ ਸੌਦਾ ਵੱਲੋਂ ਅਕਾਲੀ-ਭਾਜਪਾ ਨੂੰ ਸਮਰਥਨ ਦਾ ਐਲਾਨ

ਸਿਰਸਾ : ਡੇਰਾ ਸੱਚਾ ਸੌਦਾ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸੱਤਾਧਾਰੀ ਅਕਾਲੀ-ਭਾਜਪਾ ਗਠਜੋੜ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ| ਅੱਜ ਬਠਿੰਡਾ ਦੇ ਅਜੀਤ ਪੈਲੇਸ ਵਿਖੇ ਡੇਰਾ ਸੱਚਾ ਸੌਦਾ ਰਾਜਨੀਤਿਕ ਵਿੰਗ ਨੇ ਅਕਾਲੀ-ਭਾਜਪਾ ਗਠਜੋੜ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ| ਇਸ ਮੌਕੇ ਬਠਿੰਡਾ ਜ਼ਿਲ੍ਹੇ ਦੇ 6 ਉਮੀਦਵਾਰ ਸਮਾਗਮ ਵਿਚ ਮੌਜੂਦ ਰਹੇ|
ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਡੇਰਾ ਸਿਰਸਾ ਪਹੁੰਚ ਕੇ ਡੇਰਾ ਮੁਖੀ ਤੋਂ ਆਪਣੇ ਸਮਰਥਨ ਲਈ ਆਸ਼ਿਰਵਾਦ ਲਿਆ ਜਾ ਰਿਹਾ ਸੀ ਅਤੇ ਹੁਣ ਵੋਟਾਂ ਤੋਂ ਤਿੰਨ ਦਿਨ ਪਹਿਲਾਂ ਡੇਰਾ ਸੱਚਾ ਸੌਦਾ ਨੇ ਆਪਣੇ ਪੱਤੇ ਖੋਲ੍ਹਦਿਆਂ ਅਕਾਲੀ-ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ|
ਇਹ ਵੀ ਦੱਸਣਯੋਗ ਹੈ ਕਿ ਮਾਲਵਾ ਖੇਤਰ ਵਿਚ ਡੇਰਾ ਸੱਚਾ ਸੌਦਾ ਦਾ ਕਾਫੀ ਪ੍ਰਭਾਵ ਹੈ ਅਤੇ ਸਾਲ 2007 ਵਿਚ ਹੋਈਆਂ ਚੋਣਾਂ ਵਿਚ ਡੇਰੇ ਵੱਲੋਂ ਕਾਂਗਰਸ ਨੂੰ ਅਪ੍ਰਤੱਖ ਤੌਰ ਤੇ ਸਮਰਥਨ ਦਿੱਤਾ ਸੀ, ਪਰ ਉਨ੍ਹਾਂ ਚੋਣਾਂ ਵਿਚ ਕਾਂਗਰਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ ਅਤੇ ਹੁਣ ਦੇਖਣਾ ਇਹ ਹੋਵੇਗਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ-ਭਾਜਪਾ ਗਠਜੋੜ ਨੂੰ ਡੇਰਾ ਸੱਚਾ ਸੌਦਾ ਦੇ ਵੋਟ ਬੈਂਕ ਦਾ ਕਿੰਨਾ ਲਾਭ ਮਿਲੇਗਾ|

LEAVE A REPLY