ਲੋਹੜੀ ਦੇ ਤਿਉਹਾਰ ‘ਚ ਜ਼ਿਆਦਾਤਰ ਲੋਕ ਤਿਲ ਦੇ ਲੱਡੂ ਬਣਾਉਦੇ ਹਨ। ਸਰਦੀਆ ਦੇ ਮੌਸਮ ‘ਚ ਤਿਲ ਦੇ ਲੱਡੂ ਖਾਣ ਨਾਲ ਬਹੁਤ ਲਾਭ ਮਿਲਦੇ ਹਨ। ਇਹ ਲੱਡੂ ਖਾਣ ‘ਚ ਬਹੁਤ ਸੁਆਦ ਹੁੰਦੇ ਹਨ। ਤਿਲ ਦੇ ਲੱਡੂਆਂ ਨੂੰ ਅਸਾਨੀ ਨਾਲ ਤੁਸੀਂ ਘਰ ‘ਚ ਵੀ ਬਣਾ ਸਕਦੇ ਹੋ। ਆਓ ਜਾਣਦੇ ਹਾਂ ਤਿਲ ਦੇ ਲੱਡੂ ਬਣਾਉਣ ਦੀ ਵਿਧੀ
ਸਮੱਗਰੀ
– 500 ਗ੍ਰਾਮ ਚਿੱਟੇ ਤਿਲ
– 500 ਗ੍ਰਾਮ ਮਾਵਾ
– 500 ਗ੍ਰਾਮ ਬੁਰਾ ਜਾਂ ਤਗਾਰ
– 4 ਛੋਟੀ ਇਲਾਇਚੀ
ਵਿਧੀ
1. ਤਿਲ ਨੂੰ ਚੰਗੀ ਤਰ੍ਹਾਂ ਧੋ ਕੇ ਧੁੱਪ ‘ਚ ਸੁਕਾ ਕੇ ਸਾਫ਼ ਕਰ ਲਓ।
2. ਕੜਾਹੀ ਨੂੰ ਗੈਸ ‘ਤੇ ਰੱਖ ਕੇ ਗਰਮ ਕਰੋ ਅਤੇ ਤਿਲ ਕੜਾਹੀ ‘ਚ ਪਾਓ ਅਤੇ ਘੱਟ ਗੈਸ ‘ਤੇ ਤਿਲ ਹਲਕੇ ਭੂਰੇ ਹੋਣ ਤੱਕ ਭੁੰਨੋ। ਹੁਣ ਇਨ੍ਹਾਂ ਤਿਲਾਂ ਨੂੰ ਠੰਡਾ ਕਰਕੇ ਮਿਕਸੀ ‘ਚ ਪੀਸ ਲਓ।
3. ਦੂਸਰੀ ਕੜਾਹੀ ‘ਚ ਹਲਕਾ ਭੂਰਾ ਹੋਣ ਤੱਕ ਮਾਵਾ ਭੁੰਨੋ ਲਓ।
4. ਮਾਵਾ, ਪੀਸੇ ਹੋਏ ਤਿਲ, ਭੂਰੀ ਖੰਡ, ਇਲਾਇਚੀ ਪਾਊਡਰ ਅਤੇ ਕਾਜੂ ਦੇ ਟੁਕੜਿਆਂ ਨੂੰ ਚੰਗੀ ਤਰ੍ਹਾਂ ਮਿਲਾ ਲਓ।
5. ਇਸ ਮਿਸ਼ਰਨ ਨਾਲ ਆਪਣੇ ਮਨ ਪਸੰਦ ਅਕਾਰ ਦੇ ਲੱਡੂ ਬਣਾ ਲਓ, ਲੱਡੂ ਛੋਟੇ ਜਾਂ ਵੱਡੇ ਕਿਸੇ ਵੀ ਅਕਾਰ ਦੇ ਬਣਾ ਸਕਦੇ ਹੋ।
6. ਤੁਹਾਡੇ ਤਿਲ ਦੇ ਲੱਡੂ ਤਿਆਰ ਹਨ, ਤੁਸੀਂ ਇਨ੍ਹਾਂ ਲੱਡੂਆਂ ਨੂੰ 10-12 ਮਿੰਟ ਤੱਕ ਰੱਖ ਕੇ ਖਾ ਸਕਦੇ ਹੋ।