ਮੀਨਾ ਆਪਣੇ 3 ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੀ ਹੀ ਨਹੀਂ, ਖੂਬਸੂਰਤ ਵੀ ਸੀ। ਉਸ ਦਾ ਪਰਿਵਾਰ ਓਰਈਆ ਜ਼ਿਲ੍ਹੇ ਦ ਕਸਬਾ ਦਿਬਿਆਪੁਰ ਵਿੱਚ ਰਹਿੰਦਾ ਸੀ। ਉਸ ਦੇ ਪਿਤਾ ਅਮਰ ਸਿੰਘ ਰੇਲਵੇ ਵਿੱਚ ਸਨ। ਉਸ ਨੇ ਇੰਟਰ ਪਾਸ ਕਰ ਲਈ ਤਾਂ ਮਾਂ-ਬਾਪ ਉਸ ਦੇ ਵਿਆਹ ਬਾਰੇ ਸੋਚਣ ਲੱਗੇ। ਉਹਨਾਂ ਨੇ ਉਸ ਦੇ ਲਈ ਘਰ-ਬਾਰ ਦੀ ਭਾਲ ਆਰੰਭ ਕੀਤੀ ਤਾਂ ਉਹਨਾਂ ਨੂੰ ਕਚੌਸੀ ਕਸਬੇ ਦੇ ਰਹਿਣ ਵਾਲੇ ਰਾਮ ਸਿੰਘ ਦਾ ਮੁੰਡਾ ਅਨਿਲ ਪਸੰਦ ਆ ਗਿਆ। ਜੂਨ 2008 ਵਿੱਚ ਮੀਨਾ ਦਾ ਵਿਆਹ ਅਨਿਲ ਨਾਲ ਹੋ ਗਿਆ।ਮੀਨਾ ਸੁੰਦਰ ਤਾਂ ਸੀ ਹੀ, ਲਾੜ੍ਹੀ ਬਣਨ ਤੇ ਉਸ ਦੀ ਸੁੰਦਰਤਾ ਵਿੱਚ ਹੋਰ ਜ਼ਿਆਦਾ ਨਿਖਾਰ ਆ ਗਿਆ ਸੀ। ਸਹੁਰੇ ਵਿੱਚ ਜਿਸ ਨੇ ਵੀ ਉਸਨੂੰ ਦੇਖਿਆ, ਉਸ ਦੀ ਖੂਬਸੂਰਤੀ ਦੀ ਖੂਬ ਤਾਰੀਫ਼ ਕੀਤੀ। ਆਪਣੀ ਪ੍ਰਸ਼ੰਸਾ ‘ਤੇ ਮੀਨਾ ਵੀ ਖੁਸ਼ ਸੀ। ਮੀਨਾ ਵਰਗੀ ਸੁੰਦਰ ਪਤਨੀ ਪਾ ਕੇ ਅਨਿਲ ਵੀ ਖੁਸ਼ ਸੀ। ਦੋਵਾਂ ਦੇ ਪਰਿਵਾਰਕ ਜੀਵਨ ਦੀ ਗੱਡੀ ਖੁਸ਼ਹਾਲੀ ਦੇ ਨਾਲ ਚੱਲ ਰਹੀ ਸੀ।ਪਰ ਕੁਝ ਸਮੇਂ ਬਾਅਦ ਆਰਥਿਕ ਪ੍ਰੇਸ਼ਾਨੀਆਂ ਨੇ ਉਹਨਾਂ ਦੀ ਖੁਸ਼ੀ ਨੂੰ ਗ੍ਰਹਿਣ ਲਗਾ ਦਿੱਤਾ। ਵਿਆਹ ਤੋਂ ਪਹਿਲਾਂ ਅਨਿਲ ਛੋਟੇ-ਮੋਟੇ ਕੰਮ ਕਰਕੇ ਗੁਜ਼ਾਰਾ ਕਰ ਲੈਂਦਾ ਸੀ ਪਰ ਵਿਆਹ ਤੋਂ ਬਾਅਦ ਮੀਨਾ ਦੇ ਆਉਣ ਕਾਰਨ ਜਿੱਥੇ ਹੋਰ ਖਰਚ ਵੱਧ ਹੀ ਗਏ ਸਨ, ਉਥੇ ਮੀਨਾ ਦੀਆਂ ਖੁਹਾਇਸ਼ਾਂ ਨੇ ਵੀ ਉਸ ਦੇ ਇਸ ਖਰਚ ਨੂੰ ਹੋਰ ਵਧਾ ਦਿੱਤਾ ਸੀ। ਆਰਥਿਕ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਦੇ ਲਈ ਉਹ ਕਸਬੇ ਦੀ ਇਕ ਆੜ੍ਹਤ ‘ਤੇ ਕੰਮ ਕਰਨ ਲੱਗਾ ਸੀ।ਆੜ੍ਹਤ ਤੇ ਕੰਮ ਕਰਨ ਦੀ ਵਜ੍ਹਾ ਕਰਨ ਅਨਿਲ ਨੂੰ ਕਈ-ਕਈ ਦਿਨਾਂ ਤੱਕ ਘਰ ਤੋਂ ਬਾਹਰ ਰਹਿਣਾ ਪੈਂਦਾ ਸੀ। ਜਦਕਿ ਮੀਨਾ ਨੂੰ ਇਹ ਬਿਲਕੁਲ ਪਸੰਦ ਨਹੀਂ ਸੀ। ਪਤੀ ਦੀ ਗੈਰ ਮੌਜੂਦਗੀ ਵਿੱਚ ਉਹ ਆਸ ਪੜੌਸ ਦੇ ਲੜਕਿਆਂ ਨਾਲ ਗੱਲਾਂ ਹੀ ਨਹੀਂ ਕਰਨ ਲੱਗੀ ਸੀ, ਬਲਕਿ ਹਾਸਾ ਮਜ਼ਾਕ ਵੀ ਕਰਨ ਲੱਗੀ ਸੀ। ਸ਼ੁਰੂ ਸ਼ੁਰੂ ਵਿੱਚ ਤਾਂ ਕਿਸੇ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ, ਪਰ ਜਦੋਂ ਉਸ ਦੀਆਂ ਹਰਕਤਾਂ ਹੱਦ ਤੋਂ ਵਧਣ ਲੱਗੀਆਂ ਤਾਂ ਅਨਿਲ ਦੇ ਮਾਤਾ-ਪਿਤਾ ਤੋਂ ਇਹ ਦੇਖਿਆ ਨਾ ਗਿਆ ਅਤੇ ਉਹ ਇਹ ਕਹਿ ਕੇ ਪਿੰਡ ਚਲੇ ਗਏ ਕਿ ਹੁਣ ਉਹ ਪਿੰਡ ਵਿੱਚ ਰਹਿ ਕੇ ਹੀ ਖੇਤੀਬਾੜੀ ਕਰਾਉਣਗੇ।
ਸੱਸ-ਸਹੁਰੇ ਦੇ ਜਾਣ ਤੋਂ ਬਾਅਦ ਮੀਨਾ ਨੂੰ ਪੂਰੀ ਆਜ਼ਾਦੀ ਮਿਲ ਗਈ। ਆਪਣੀ ਸਰੀਰਕ ਭੁੱਖ ਮਿਟਾਉਣ ਦੇ ਲਈ ਉਸ ਨੇ ਇੱਧਰ-ਉਧਰ ਨਜ਼ਰਾਂ ਮਾਰੀਆਂ ਤਾਂ ਉਸਨੂੰ ਰਾਜਿੰਦਰ ਜਚ ਗਿਆ। ਫ਼ਿਰ ਾਂ ਉਹ ਉਸਨੂੰ ਮਨ ਦਾ ਮੀਤ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗ ਗਈ। ਰਾਜਿੰਦਰ ਮੂਲ ਤੌਰ ਤੇ ਓਰਈਆ ਦਾ ਰਹਿਣ ਵਾਲਾ ਸੀ। ਉਸ ਦੇ ਪਿਤਾ ਪਿੰਡ ਵਿੱਚ ਖੇਤੀ ਕਰਾਉਂਦੇ ਸਨ। ਉਹ 3 ਭੈਣ-ਭਰਾਵਾਂ ਵਿੱਚ ਸਭ ਤੋਂ ਛੋਟਾ ਸੀ। ਬੀਕਾਮ ਕਰਨ ਤੋਂ ਬਾਅਦ ਉਹ ਕੰਚੌਸੀ ਕਸਬੇ ਵਿੱਚ ਰਾਮ ਬਾਬੂ ਦੀ ਅਨਾਜ ਦੀ ਆੜ੍ਹਤ ਤੇ ਮੁਨੀਮ ਦੀ ਨੌਕਰੀ ਕਰਨ ਲੱਗਿਆ ਸੀ।
ਰਾਜਿੰਦਰ ਅਤੇ ਅਨਿਲ ਇਕ ਹੀ ਆੜ੍ਹਤ ‘ਤੇ ਕੰਮ ਕਰਦੇ ਸਨ, ਇਸ ਕਰਕੇ ਦੋਵਾਂ ਵਿੱਚ ਦੋਸਤੀ ਸੀ। ਅਨਿਲ ਨੇ ਹੀ ਰਾਜਿੰਦਰ ਨੂੰ ਆਪਣੇ ਘਰ ਦੇ ਸਾਹਮਣੇ ਕਿਰਾਏ ‘ਤੇ ਕਮਰਾ ਦਿਵਾਅਿਾ ਸੀ। ਦੋਸਤ ਹੋਣ ਦੇ ਕਾਰਨ ਰਾਜਿੰਦਰ ਅਨਿਲ ਦੇ ਘਰ ਆਉਂਦਾ-ਜਾਂਦਾ ਰਹਿੰਦਾ ਸੀ। ਜਦੋਂ ਕਦੀ ਆੜ੍ਹਤ ਬੰਦ ਰਹਿੰਦੀ, ਰਜਿੰਦਰ ਅਨਿਲ ਦੇ ਘਰ ਆ ਜਾਂਦਾ ਅਤੇ ਫ਼ਿਰ ਉਹੀ ਪਾਰਟੀ ਹੁੰਦੀ, ਪਾਰਟੀ ਦਾ ਖਰਚਾ ਰਾਜਿੰਦਰ ਹੀ ਉਠਾਉਂਦਾ ਸੀ।
ਰਾਜਿੰਦਰ ‘ਤੇ ਦਿਲ ਆਇਆ ਤਾਂ ਮੀਨਾ ਉਸਨੂੰ ਫ਼ਸਾਉਣ ਦੇ ਲਈ ਆਪਣੇ ਰੂਪ ਦਾ ਜਲਵਾ ਦਿਖਾਉਣ ਲੱਗੀ। ਮੀਨਾ ਦੇ ਮਨ ਵਿੱਚ ਕੀ ਹੈ, ਇਹ ਰਾਜਿੰਦਰ ਦੀ ਸਮਝ ਵਿੱਚ ਜਲਦੀ ਹੀ ਆ ਗਿਆ, ਕਿਉਂਕਿ ਉਸ ਦੀਆਂ ਨਜ਼ਰਾਂ ਵਿੱਚ ਜੋ ਪਿਆਸ ਝਲਕ ਰਹੀ ਸੀ, ਉਸਨੂੰ ਉਸ ਨੇ ਤਾੜ ਲਿਆ ਸੀ। ਇਸ ਤੋਂ ਬਾਅਦ ਤਾਂ ਮੀਨਾ ਉਸਨੂੰ ਹੂਰ ਪਰੀ ਨਜ਼ਰ ਆਉਣ ਲੱਗੀ ਸੀ। ਉਹ ਉਸ ਦੇ ਮੋਹਪਾਸ਼ ਵਿੱਚ ਫ਼ਸਦਾ ਚਲਿਆ ਗਿਆ ਸੀ।
ਇਕ ਦਿਨ ਜਦੋਂ ਰਾਜਿੰਦਰ ਨੂੰ ਪਤਾ ਲੱਗਿਆ ਕਿ ਅਨਿਲ 2 ਦਿਨਾਂ ਦੇ ਲਈ ਬਾਹਰ ਗਿਆ ਹੈ ਤਾਂ ਉਸ ਦਿਨ ਉਸ ਦਾ ਮਨ ਕੰਮ ਵਿੱਚ ਨਹੀਂ ਲੱਗਿਆ। ਪੂਰਾ ਦਿਨ ਉਸਨੂੰ ਮੀਨਾ ਦੀ ਹੀ ਯਾਦ ਆਉਂਦੀ ਰਹਿੰਦੀ। ਘਰ ਆਉਣ ਤੇ ਉਹ ਮੀਨਾ ਦੀ ਇਕ ਝਲਕ ਪ੍ਰਾਪਤ ਕਰਨ ਲਈ ਬੇਚੈਨ ਸੀ। ਉਸ ਦੀ ਇਹ ਖੁਹਾਇਸ਼ ਪੂਰੀ ਹੋਈ ਸ਼ਾਮ ਨੂੰ। ਮੀਨਾ ਸੱਜ-ਧੱਜ ਕੇ ਦਰਵਾਜ਼ੇ ‘ਤੇ ਆਈ ਤਾਂ ਉਸ ਸਮੇਂ ਉਹ ਉਸਨੂੰ ਅਸਮਾਨ ਤੋਂ ਉਤਰੀ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ ਸੀ। ਉਸਨੂੰ ਦੇਖ ਕੇ ਉਸ ਦਾ ਦਿਲ ਬੇਕਾਬੂ ਹੋ ਗਿਆ।
ਰਾਜਿੰਦਰ ਨੂੰ ਪਤਾ ਹੀ ਸੀ ਕਿ ਅਨਿਲ ਘਰ ਨਹੀਂ ਹੈ, ਇਸ ਕਰਕੇ ਉਹ ਉਸ ਦੇ ਘਰ ਜਾ ਪਹੁੰਚਿਆ। ਰਾਜਿੰਦਰ ਨੂੰ ਦੇਖ ਕੇ ਮੀਨਾ ਨੇ ਮੁਸਕਰਾਉਂਦੇ ਹੋਏ ਕਿਹਾ, ਅੱਜ ਤੁਸੀਂ ਆੜ੍ਹਤ ਤੋਂ ਬੜੀ ਜਲਦੀ ਆ ਗਏ, ਉਥੇ ਕੋਈ ਕੰਮ ਨਹੀਂ ਸੀ ਕੀ?
ਕੰਮ ਤਾਂ ਸੀ ਭਾਬੀ ਪਰ ਮਨ ਨਹੀਂ ਲੱਗਿਆ। ਕਿਉਂ? ਮੀਨਾ ਨੇ ਪੁੱਛਿਆ।
ਸੱਚ ਦੱਸ ਦਿਆਂ ਭਾਬੀ, ਹਾਂ ਦੱਸੋ।
ਭਾਬੀ, ਤੇਰੀ ਸੁੰਦਰਤਾ ਨੇ ਮੈਨੂੰ ਬੇਚੈਨ ਕਰ ਦਿੱਤਾ ਹੈ, ਤੁਸੀਂ ਸੱਚਮੁਚ ਬਹੁਤ ਸੁੰਦਰ ਹੋ।
ਅਜਿਹੀ ਸੁੰਦਰਤਾ ਕਿਸ ਕੰਮ ਦੀ, ਜਿਸ ਦੀ ਕੋਈ ਕਦਰ ਨਾ ਹੋਵੇ। ਮੀਨਾ ਨੇ ਲੰਮਾ ਸਾਹ ਲੈ ਕੇ ਕਿਹਾ।
ਕੀ ਅਨਿਲ ਭਾਈ, ਤੁਹਾਡੀ ਕਦਰ ਨਹੀਂ ਕਰਦੇ?
ਜਾਣ ਬੁੱਝ ਕੇ ਅਣਜਾਣ ਨਾ ਬਣੋ, ਤੁਸੀਂ ਜਾਣਦੇ ਹੋ ਕਿ ਤੁਹਾਡੇ ਭਾਈ ਸਾਹਿਬ ਮਹੀਨੇ ਵਿੱਚ 10 ਦਿਨ ਤਾਂ ਬਾਹਰ ਹੀ ਰਹਿੰਦੇ ਹਨ। ਇਸ ਕਰਮੇ ਮੇਰੀਆਂ ਰਾਤਾਂ ਕਰਵਟਾਂ ਵਿੱਚ ਹੀ ਬੀਤਦੀਆਂ ਹਨ।
ਭਾਬੀ ਜੋ ਦੁੱਖ ਤੁਹਾਡਾ ਹੈ, ਉਹੀ ਮੇਰਾ ਹੈ। ਮੈਂ ਵੀ ਤੁਹਾਡੀਆਂ ਯਾਦਾਂ ਵਿੱਚ ਰਾਤ-ਰਾਤ ਭਰ ਕਰਵਟਾਂ ਬਦਲਦਾ ਰਹਿੰਦਾ ਹਾਂ, ਜੇਕਰ ਤੁਸੀਂ ਮੇਰਾ ਸਾਥ ਦਿਓ ਤਾਂ ਸਾਡੀ ਸਮੱਸਿਆ ਖਤਮ ਹੋ ਸਕਦੀ ਹੈ। ਕਹਿ ਕੇ ਰਾਜਿੰਦਰ ਨੇ ਮੀਨਾ ਨੂੰ ਨੇੜੇ ਲਗਾ ਲਿਆ।
ਮੀਨਾ ਚਾਹੁੰਦੀ ਤਾਂ ਇਹੀ ਸੀ, ਪਰ ਉਸ ਨੇ ਬਨਾਵਟੀ ਗੁੱਸਾ ਦਿਖਾਇਆ, ਇਹ ਕੀ ਕਰ ਰਹੇ ਹੋ, ਛੱਡੋ ਮੈਨੂੰ
ਪਲੀਜ਼ ਭਾਬੀ ਸ਼ੋਰ ਨਾ ਮਚਾਓ, ਤੁਸੀਂ ਤਾਂ ਮੇਰਾ ਸੁੱਖ-ਚੈਨ ਖੋਹ ਲਿਆ ਹੈ।
ਨਹੀਂ ਰਾਜਿੰਦਰ, ਛੱਡੋ ਮੈਨੂੰ, ਮੈਂ ਬਦਨਾਮ ਹੋ ਜਾਵਾਂਗੀ, ਕਿਤੇ ਦੀ ਨਹੀਂ ਰਹਾਂਗੀ। ਨਹੀਂ ਭਾਬੀ, ਹੁਣ ਇਹ ਸੰਭਵ ਨਹੀਂ ਹੈ, ਕੋਈ ਪਾਗਲ ਹੀ ਹੋਵੇਗਾ, ਜੋ ਇੰਨੀ ਕਰੀਬ ਪਹੁੰਚ ਕੇ ਪਿੱਛੇ ਹਟੇਗਾ।
ਦਿਖਾਵੇ ਦੇ ਲਈ ਮੀਨਾ ਨਾਂਹ-ਨਾਂਹ ਕਰਦੀ ਰਹੀ, ਜਦਕਿ ਉਹ ਖੁਦ ਰਾਜਿੰਦਰ ਦੇ ਨੇੜੇ ਜਾਂਦੀ ਰਹੀ। ਰਾਜਿੰਦਰ ਕੋਈ ਨਾਸਮਝ ਬੱਚਾ ਨਹੀਂ ਸੀ, ਜੋ ਮੀਨਾ ਦੀਆਂ ਹਰਕਤਾਂ ਨੂੰ ਨਾ ਸਮਝ ਪਾਉਂਦਾ। ਇਸ ਤੋਂ ਬਾਅਦ ਉਹ ਪਲ ਵੀ ਆ ਗਿਆ, ਦੋਵੇਂ ਦੋਵਾਂ ਨੇ ਮਰਿਆਦਾ ਭੰਗ ਕਰ ਲਈ।ਇਕ ਵਾਰ ਮਰਿਆਦਾ ਭੰਗ ਹੋਈ ਤਾਂ ਰਾਜਿੰਦਰ ਨੂੰ ਹਰੀ ਝੰਡੀ ਮਿਲ ਗਈ। ਉਸਨੂੰ ਜਦੋਂ ਵੀ ਮੌਕਾ ਮਿਲਦਾ, ਉਹ ਮੀਨਾ ਦੇ ਘਰ ਪਹੁੰਚ ਜਾਂਦਾ ਅਤੇ ਇੱਛਾ ਪੂਰੀ ਕਰਕੇ ਵਾਪਸ ਆ ਜਾਂਦਾ। ਮੀਨਾ ਹੁਣ ਖੁਸ਼ ਰਹਿਣ ਲੱਗੀ ਸੀ ਕਿਉਂਕਿ ਉਸ ਦੀ ਸਰੀਰਕ ਭੁੱਖ ਮਿਟਣ ਲੱਗੀ ਸੀ। ਨਾਲ ਹੀ ਆਰਥਿਕ ਸਮੱਸਿਆ ਦਾ ਵੀ ਹੱਲ ਨਿਕਲ ਗਿਆ ਸੀ। ਮੀਨਾ ਜਦੋਂ ਵੀ ਰਾਜਿੰਦਰ ਤੋਂ ਪੈਸੇ ਮੰਗਦੀ, ਉਹ ਚੁੱਪਚਾਪ ਕੱਢ ਕੇ ਪਕੜਾ ਦਿੱਤਾ।
ਅਜਿਹਾ ਕੰਮ ਜ਼ਿਆਦਾ ਦਿਨਾਂ ਤੱਕ ਲੁਕਿਆ ਨਹੀਂ ਰਹਿੰਦਾ, ਠੀਕ ਅਜਿਹਾ ਹੀ ਮੀਨਾ ਅਤੇ ਰਾਜਿੰਦਰ ਦੇ ਸਬੰਧਾਂ ਵਿੱਚ ਵੀ ਹੋਹਿਆ। ਉਸ ਨੇ ਨਜਾਇਜ਼ ਸਬੰਧਾਂ ਨੂੰ ਲੈ ਕੇ ਆਸ-ਪੜੌਸ ਵਿੱਚ ਗੱਲਾਂ ਹੋਣ ਲੱਗੀਆਂ। ਇਹ ਗੱਲਾਂ ਅਨਿਲ ਦੇ ਕੰਨਾਂ ਤੱਕ ਪਹੁੰਚੀਆਂ ਤਾਂ ਉਹ ਹੈਰਾਨ ਰਹਿ ਗਿਆ। ਉਸਨੂੰ ਗੱਲ ਵਿੱਚ ਸਚਾਈ ਨਜ਼ਰ ਆਈ, ਕਿਉਂਕਿ ਉਸ ਨੇ ਮੀਨਾ ਅਤੇ ਰਾਜਿੰਦਰ ਨੂੰ ਖੁੱਲ੍ਹ ਕੇ ਹਾਸਾ ਮਜ਼ਾਕ ਕਰਦੇ ਹੋਏ ਕਈ ਵਾਰ ਦੇਖਿਆ ਸੀ। ਉਦੋਂ ਉਸਨੇ ਇਸ ਨੂੰ ਆਮ ਜਿਹਾ ਹੀ ਲਿਆ। ਹੁਣ ਪੜੌਸੀਆਂ ਦੀਆਂ ਗੱਲਾਂ ਸੁਣ ਕੇ ਉਸਨੂੰ ਦਾਲ ਵਿੱਚ ਕਾਲਾ ਨਜ਼ਰ ਆਉਣ ਲੱਗਿਆ ਸੀ।ਅਨਿਲ ਨੇ ਇਸ ਬਾਰੇ ਮੀਨਾ ਤੋਂ ਪੁੱਛਿਆ ਤਾਂ ਉਸ ਨੇ ਕਿਹਾ, ਪੜੌਸੀ ਸਾਡੇ ਤੋਂ ਸੜਦੇ ਹਨ। ਰਾਜਿੰਦਰ ਦਾ ਆਉਣਾ ਜਾਣਾ ਅਤੇ ਮਦਦ ਕਰਨਾ ਉਹਨਾਂ ਨੂੰ ਚੰਗੀ ਨਹੀਂ ਲੱਗਦਾ। ਇਸ ਕਰਕੇ ਉਹ ਇਸ ਕਿਸਮ ਦੀਆਂ ਊਲ ਜਲੂਲ ਗੱਲਾਂ ਕਰਕੇ ਤੁਹਾਡੇ ਕੰਨ ਭਰ ਰਹੇ ਹਨ। ਜੇਕਰ ਤੁਹਾਨੂੰ ਮੇਰੇ ਤੇ ਸ਼ੱਕ ਹੈ ਤਾਂ ਰਾਜਿੰਦਰ ਦਾ ਘਰ ਆਉਣਾ ਜਾਣਾ ਬੰਦ ਕਰ ਦਿਓ ਪਰ ਉਸ ਤੋਂ ਬਾਅਦ ਤੁਹਾਾਡੇ ਦੋਵਾਂ ਦੀ ਦੋਸਤੀ ਵਿੱਚ ਫ਼ਰਕ ਪੈ ਜਾਵੇਗਾ। ਉਹ ਸਾਡੀ ਮਦਦ ਕਰਨਾ ਵੀ ਬੰਦ ਕਰ ਦੇਵੇਗਾ।
ਅਨਿਲ ਨੇ ਰਾਜਿੰਦਰ ਅਤੇ ਮੀਨਾ ਨੂੰ ਰੰਗੇ ਹੱਥੀਂ ਪਕੜਿਆ ਤਾਂ ਨਹੀਂ ਸੀ, ਇਯ ਕਰਕੇ ਉਸ ਨੇ ਮੀਨਾ ਦੀ ਗੱਲ ਤੇ ਯਕੀਨ ਕਰ ਲਿਆ। ਪਰ ਮਨ ਵਿੱਚ ਸ਼ੱਕ ਫ਼ਿਰ ਵੀ ਨਾ ਗਿਆ। ਇਸ ਕਰਕੇ ਉਹ ਰਾਜਿੰਦਰ ਅਤੇ ਮੀਨਾ ‘ਤੇ ਨਜ਼ਰ ਰੱਖਣ ਲੱਗਿਆ। ਇਕ ਦਿਨ ਰਾਜਿੰਦਰ ਆੜ੍ਹਤ ‘ਤੇ ਨਹੀਂ ਆਇਆ ਤਾਂ ਅਨਿਲ ਨੂੰ ਸ਼ੱਕ ਹੋਇਆ। ਦੁਪਹਿਰ ਨੂੰ ਉਹ ਘਰ ਪਹੁੰਚਿਆ ਤਾਂ ਉਸ ਦੇ ਮਕਾਨ ਦਾ ਦਰਵਾਜ਼ਾ ਬੰਦ ਸੀ ਅਤੇ ਅੰਦਰ ਤੋਂ ਮੀਨਾ ਅਤੇ ਰਾਜਿੰਦਰ ਦੇ ਹੱਸਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਅਨਿਲ ਨੇ ਖਿੜਕੀ ਦੇ ਛੇਕ ਵਿੱਚੋਂ ਅੰਦਰ ਝਾਕ ਕੇ ਦੇਖਿਆ ਤਾਂ ਮੀਨਾ ਅਤੇ ਰਾਜਿੰਦਰ ਇਕ ਦੂਜੇ ਨਾਲ ਚਿੰਬੜੇ ਪਏ ਸਨ। ਅਨਿਲ ਸਿੱਧਾ ਸ਼ਰਾਬ ਦੇ ਠੇਕੇ ਤੇ ਪਹੁੰਚਿਆ ਅਤੇ ਰੱਜ ਕੇ ਸ਼ਰਾਬ ਪੀਤੀ। ਇਸ ਤੋਂ ਬਾਅਦ ਘਰ ਆਇਆ ਅਤੇ ਦਰਵਾਜ਼ਾ ਪਿੱਟਣ ਲੱਗਿਆ। ਕੁਝ ਦੇਰ ਬਾਅਦ ਮੀਨਾ ਨੇ ਦਰਵਾਜ਼ਾ ਖੋਲ੍ਹਿਆ ਤਾਂ ਰਾਜਿੰਦਰ ਕਮਰੇ ਵਿੱਚ ਬੈਠਿਆ ਸੀ। ਉਸ ਨੇ ਰਾਜਿੰਦਰ ਨੂੰ 2 ਥੱਪੜ ਮਾਰ ਕੇ ਬੇਇੱਜ਼ਤ ਕਰਕੇ ਘਰੋਂ ਭਜਾ ਦਿੱਤਾ, ਇਸ ਤੋਂ ਬਾਅਦ ਮੀਨਾ ਦੀ ਰੱਜ ਕੇ ਕੁੱਟਮਾਰ ਕੀਤੀ। ਮੀਨਾ ਨੇ ਆਪਣੀ ਗਲਤੀ ਮੰਨਦੇ ਹੋਏ ਅਨਿਲ ਦੇ ਪੈਰ ਪਕੜ ਕੇ ਮੁਆਫ਼ੀ ਮੰਗ ਲਈ ਅਤੇ ਅੱਗੇ ਤੋਂ ਅਜਿਹੀ ਗਲਤੀ ਨਾ ਕਰਨ ਦੀ ਕਸਮ ਖਾਧੀ।ਅਨਿਲ ਉਸਨੂੰ ਮੁਆਫ਼ ਕਰਨ ਲਈ ਤਿਆਰ ਨਹੀਂ ਸੀ ਪਰ ਬੱਚੇ ਦੇ ਕਾਰਨ ਅਨਿਲ ਨੇ ਮੀਨਾ ਨੂੰ ਮੁਆਫ਼ ਕਰ ਦਿੱਤਾ। ਇਸ ਤੋਂ ਬਾਅਦ ਕੁਝ ਦਿਨਾਂ ਤੱਕ ਅਨਿਲ ਮੀਨਾ ਤੋਂ ਨਰਾਜ਼ ਰਿਹਾ ਪਰ ਹੌਲੀ-ਹੌਲੀ ਮੀਨਾ ਨੇ ਪਿਆਰ ਨਾਲ ਉਸਦੀ ਨਰਾਜ਼ਗੀ ਦੂਰ ਕਰ ਦਿੱਤੀ। ਅਨਿਲ ਨੂੰ ਲੱਗਿਆ ਕਿ ਮੀਨਾ ਰਾਜਿੰਦਰ ਨੂੰ ਭੁੱਲ ਚੁੱਕੀ ਹੈ, ਪਰ ਇਹ ਉਸ ਦਾ ਭਰਮ ਸੀ। ਮੀਨਾ ਨੇ ਮਨ ਹੀ ਮਨ ਕੁਝ ਦਿਨਾਂ ਦੇ ਲਈ ਸਮਝੌਤਾ ਕਰ ਲਿਆ ਸੀ।
ਅਨਿਲ ਦੇ ਪ੍ਰਤੀ ਉਸ ਦਾ ਪਿਆਰ ਨਾਟਕ ਸੀ, ਜਦਕਿ ਉਸ ਦੇ ਦਿਲੋ ਦਿਮਾਗ ਵਿੱਚ ਰਾਜਿੰਦਰ ਹੀ ਵੱਸਦਾ ਸੀ। ਉਧਰ ਅਨਿਲ ਦੁਆਰਾ ਅਪਮਾਨਿਤ ਕਰਕੇ ਘਰ ਤੋਂ ਕੱਢੇ ਜਾਣ ਕਾਰਨ ਰਾਜਿੰਦਰ ਦੇ ਮਨ ਵਿੱਚ ਨਫ਼ਰਤ ਦੀ ਅੱਗ ਸੁਲਗ ਰਹੀ ਸੀ। ਉਸ ਦੀ  ਦੋਸਤੀ ਵਿੱਚ ਦਰਾੜ ਪੈ ਚੁੱਕੀ ਸੀ। ਆਹਮੋ-ਸਾਹਮਣਾ ਹੋਣ ਤੇ ਦੋਵੇਂ ਇਕ ਦੂਜੇ ਤੋਂ ਮੂੰਹ ਫ਼ੇਰ ਲੈਂਦੇ ਸਨ। ਮੀਨਾ ਤੋਂ ਵੱਖ ਹੋਣਾ ਰਾਜਿੰਦਰ ਦੇ ਲਈ ਕਿਸੇ ਸਜ਼ਾ ਤੋਂ ਘੱਟ ਨਹੀਂ ਸੀ।
ਮੀਨਾ ਤੋਂ ਬਗੈਰ ਉਸ ਨੂੰ ਚੈਨ ਨਹੀਂ ਮਿਲ ਰਿਹਾ ਸੀ। ਅਨਿਲ ਨੇ ਮੀਨਾ ਦਾ ਮੋਬਾਇਲ ਤੋੜ ਦਿੱਤਾ ਸੀ। ਇਸ ਕਰਕੇ ਉਸ ਦੀ ਗੱਲ ਵੀ ਨਹੀਂ ਹੋ ਪਾਉਂਦੀ ਸੀ। ਦਿਨ ਬੀਤਣ ਦੇ ਨਾਲ ਮੀਨਾ ਨੂੰ ਨਾ ਮਿਲ ਸਕਣ ਕਾਰਨ ਉਸ ਦੀ ਤੜਫ਼ ਵਧਦੀ ਜਾ ਰਹੀ ਸੀ। ਆਖਿਰ ਇਕ ਦਿਨ ਜਦੋਂ ਉਸ ਨੂੰ ਪਤਾ ਲੱਗਿਆ ਕਿ ਅਨਿਲ ਬਾਹਰ ਗਿਆ ਹੈ ਤਾਂ ਉਹ ਮੀਨਾ ਦੇ ਘਰ ਜਾ ਪਹੁੰਚਿਆ। ਮੀਨਾ ਉਸਨੂੰ ਦੇਖ ਕੇ ਉਸ ਦੇ ਗਲੇ ਲੱਗ ਗਈ। ਉਸ ਦਿਨ ਦੋਵਾਂ ਨੇ ਰੱਜ ਕੇ ਮੌਜ ਕੀਤੀ।
ਪਰ ਰਾਜਿੰਦਰ ਘਰ ਤੋਂ ਬਾਹਰ ਨਿਕਲਣ ਲੱਗਿਆ ਤਾਂ ਪੜੌਸੀਆਂ ਨੇ ਉਸਨੂੰ ਦੇਖ ਲਿਆ। ਅਗਲੇ ਦਿਨ ਅਨਿਲ ਵਾਪਸ ਆਇਆ ਤਾਂ ਰਾਜੇ ਨੇ ਉਸਨੂੰ ਰਾਜਿੰਦਰ ਦੇ ਆਉਣ ਦੀ ਗੱਲ ਦੱਸ ਦਿੱਤੀ। ਅਨਿਲ ਨੂੰ ਗੁੱਸਾ ਤਾਂ ਬਹੁਤ ਆਇਆ ਪਰ ਉਹ ਚੁੱਪ ਰਿਹਾ। ਉਸਨੂੰ ਲੱਗਿਆ ਕਿ ਜਦੋਂ ਤੱਕ ਰਾਜਿੰਦਰ ਜਿੰਦਾ ਹੈ, ਉਦੋਂ ਤੱਕ ਉਸਦੀ ਇੱਜਤ ਨਾਲ ਖੇਡਦਾ ਰਹੇਗਾ। ਇਸ ਕਰਕੇ ਇੱਜਤ ਬਚਾਉਣ ਦੇ ਲਈ ਉਸ ਨੇ ਆਪਣੇ ਦੋਸਤ ਦੀ ਹੱਤਿਆ ਕਰਨ ਦੀ ਯੋਜਨਾ ਬਣਾ ਲਈ। ਉਸ ਨੇ ਮੀਨਾ ਨੂੰ ਉਸ ਦੇ ਪੇਕੇ ਦਿਬਿਆਪੁਰ ਭੇਜ ਦਿੱਤਾ। ਉਸ ਨੇ ਇਸਦੀ ਭਣਕ ਨਹੀਂ ਲੱਗਣ ਦਿੱਤੀ ਕਿ ਉਸਦੇ ਮਨ ਵਿੱਚ ਕੀ ਚੱਲ ਰਿਹਾ ਹੈ। ਮੀਨਾ ਨੂੰ ਪੇਕੇ ਪਹੁੰਚਾ ਕੇ ਉਸ ਨੇ ਰਾਜਿੰਦਰ ਨਾਲ ਫ਼ਿਰ ਦੋਸਤੀ ਗੰਢ ਲਈ। ਰਾਜਿੰਦਰ ਤਾਂ ਇਹੀ ਚਾਹੁੰਦਾ ਸੀ, ਕਿਉਂਕਿ ਦੋਸਤੀ ਦੀ ਆੜ ਵਿੱਚ ਹੀ ਉਸ ਨੇ ਮੀਨਾ ਨੂੰ ਆਪਣਾ ਬਣਾਇਆ ਸੀ। ਇਕ ਵਾਰ ਫ਼ਿਰ ਦੋਵਾਂ ਦੀ ਮਹਿਫ਼ਲ ਜੰਮਣ ਲੱਗੀ।
ਇਕ ਦਿਨ ਸ਼ਰਾਬ ਪੀਂਦੇ ਹੋਏ ਰਾਜਿੰਦਰ ਨੇ ਕਿਹਾ, ਅਨਿਲ ਭਾਈ, ਤੁਸੀਂ ਮੀਨਾ ਨੂੰ ਪੇਕੇ ਕਿਉਂ ਪਹੁੰਚਾ ਦਿੱਤਾ। ਉਸ ਤੋਂ ਬਿਨਾਂ ਚੰਗਾ ਨਹੀਂ ਲੱਗਦਾ। ਮੈਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਉਸ ਤੋਂ ਬਿਨਾਂ ਤੁਸੀਂ ਕਿਵੇਂ ਰਹਿੰਦੇ ਹੋਵੋਗੇ?
ਅਨਿਲ ਪਹਿਲਾਂ ਤਾਂ ਹੱਸਿਆ, ਉਸ ਤੋਂ ਬਾਅਦ ਗੰਭੀਰ ਹੋ ਕੇ ਕਿਹਾ, ਦੋਸਤ ਮੇਰੀਆਂ ਰਾਤਾਂ ਤਾਂ ਕਿਸੇ ਤਰ੍ਹਾਂ ਕਟ ਜਾਂਦੀਆਂ ਹਨ ਪਰ ਲੱਗਦਾ ਹੈ ਤੂੰ ਮੀਨਾ ਤੋਂ ਬਿਨਾਂ ਬੇਚੈਨ ਹੈਂ। ਖੈਰ ਤੂੰ ਕਿਹਾ ਤਾਂ ਮੀਨਾ ਨੂੰ 2-4 ਦਿਨ ਵਿੱਚ ਲੈ ਆਉਂਦਾ ਹਾਂ। ਅਨਿਲ ਨੂੰ ਲੱਗਿਆ ਕਿ ਰਾਜਿੰਦਰ ਨੂੰ ਉਸ ਦੀ ਦੋਸਤੀ ‘ਤੇ ਪੂਰਾ ਭਰੋਸਾ ਹੋ ਗਿਆ ਹੈ। ਇਸ ਕਰਕੇ ਉਸ ਨੇ ਰਾਜਿੰਦਰ ਨੂੰ ਠਿਕਾਣੇ ਲਗਾਉਣ ਦੀ ਤਿਆਰੀ ਕਰ ਲਈ। ਉਸ ਨੇ ਰਾਜਿੰਦਰ ਨੂੰ ਕਿਹਾ ਕਿ ਉਹ ਵੀ ਉਸ ਦੇ ਨਾਲ ਮੀਨਾ ਨੂੰ ਲੈਣ ਚੱਲੇ। ਉਹ ਉਸਨੂੰ ਦੇਖ ਕੇ ਖੁਸ਼ ਹੋ ਜਾਵੇਗੀ। ਮੀਨਾ ਦੀ ਝਲਕ ਪਾਉਣ ਦੇ ਲਈ ਰਾਜਿੰਦਰ ਬੇਚੈਨ ਸੀ। ਇਸ ਕਰਕੇ ਉਹ ਵੀ ਉਸ ਦੇ ਨਾਲ ਚੱਲਣ ਲਈ ਤਿਆਰ ਹੋ ਗਿਆ।5 ਜੁਲਾਈ 2016 ਦੀ ਸ਼ਾਮ ਅਨਿਲ ਅਤੇ ਰਾਜਿੰਦਰ ਕੰਚੌਸੀ ਰੇਲਵੇ ਸਟੇਸ਼ਨ ਪਹੁੰਚੇ। ਉਥੋਂ ਪਤਾ ਲੱਗਿਆ ਕਿ ਇਟਾਵਾ ਜਾਣ ਵਾਲੀ ਇੰਟਰ ਸਿਟੀ ਟ੍ਰੇਨ 2 ਘੰਟੇ ਤੋਂ ਜ਼ਿਆਦਾ ਲੇਟ ਹੈ, ਇਸ ਕਰਕੇ ਦੋਵਾਂ ਨੇ ਦਿਬਿਆਪੁਰ (ਮੀਨਾ ਦੇ ਪੇਕੇ) ਜਾਣਦਾ ਵਿੱਚਾਰ ਤਿਆਗ ਦਿੱਤਾ। ਇਸ ਤੋਂ ਬਾਅਦ ਦੋਵੇਂ ਸ਼ਰਾਬ ਦੇ ਠੇਕੇ ਤੇ ਪਹੁੰਚੇ ਅਤੇ ਸ਼ਰਾਬ ਦੀ ਬੋਤਲ, ਪਾਣੀ ਦੇ ਪਾਊਚ ਅਤੇ ਗਿਲਾਸ ਲੈ ਕੇ ਕਸਬੇ ਤੋਂ ਬਾਹਰ ਪੱਕੇ ਤਲਾਬ ਦੇ ਕੋਲ ਜਾ ਪਹੁੰਚੇ।
ਉਥੇ ਹੀ ਦੋਵਾਂ ਨੇ ਰੱਜ ਕੇ ਸ਼ਰਾਬ ਪੀਤੀ।  ਅਨਿਲ ਨੇ ਜਾਣ ਬੁੱਝ ਕੇ ਰਾਜਿੰਦਰ ਨੂੰ ਕੁਝ ਜ਼ਿਆਦਾ ਸ਼ਰਾਬ ਪਿਆ ਦਿੱਤੀ, ਜਿਸ ਕਾਰਨ ਉਹ ਕਾਫ਼ੀ ਨਸ਼ੇ ਵਿੱਚ ਹੋ ਗਿਆ। ਉਹ ਉਥੇ ਹੀ ਤਲਾਬ ਦੇ ਕਿਨਾਰੇ ਲੁੜਕ ਗਿਆ ਤਾਂ ਅਨਿਲ ਨੇ ਇੱਟ ਨਾਲ ਉਸ ਦਾ ਸਿਰ ਕੁਚਲ ਕੇ ਉਸ ਦੀ ਹੱਤਿਆ ਕਰ ਦਿੱਤੀ। ਰਾਜਿੰਦਰ ਦੀ ਹੱਤਿਆ ਕਰਕੇ ਅਨਿਲ ਨੇ ਉਸ ਦੇ ਸਾਰੇ ਕੱਪੜੇ ਉਤਾਰ ਲਏ ਅਤੇ ਖੂਨ ਨਾਲ ਲਿੱਬੜੀ ਇੱਟ ਦੇ ਨਾਲ ਉਸਨੂੰ ਤਲਾਬ ਤੋਂ ਕੁਝ ਦੂਰ ਝਾੜੀਆਂ ਵਿੱਚ ਲੁਕੇ ਦਿੱਤਾ। ਇਸ ਤੋਂ ਬਾਅਦ ਉਹ ਟ੍ਰੇਨ ਪਕੜ ਕੇ ਸਹੁਰੇ ਦਿਬਿਆਪੁਰ ਚਲਿਆ ਗਿਆ।
ਕੁਝ ਲੋਕਾਂ ਨੇ ਸਵੇਰੇ ਤਲਾਬ ਦੇ ਕਿਨਾਰੇ ਲਾਸ਼ ਦੇਖੀ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਮੌਕੇ ਤੇ ਆ ਗਈ ਅਤੇ ਤਲਾਬ ਦੇ ਕਿਨਾਰੇ ਨਗਨ ਪਈ ਲਾਸ਼ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਕਿ ਹੱਤਿਆ ਨਜਾਇਜ਼ ਸਬੰਧਾਂ ਦੇ ਕਾਰਨ ਹੋਈ ਹੈ।
ਲਾਸ਼ ਦੀ ਸ਼ਨਾਖਤ ਵਿੱਚ ਪੁਲਿਸ ਨੂੰ ਕੋਈ ਪ੍ਰੇਸ਼ਾਨੀ ਨਾ ਹੋਈ। ਮ੍ਰਿਤਕ ਦਾ ਨਾਂ ਰਾਜਿੰਦਰ ਸੀ ਅਤੇ ਉਹ ਰਾਮਬਾਬੂ ਦੀ ਆੜ੍ਹਤ ਤੇ ਮੁਨੀਮ ਸੀ। ਆੜ੍ਹਤੀਆ ਰਾਮਬਾਬੂ ਨੂੰ ਬੁਲਾ ਕੇ ਰਾਜਿੰਦਰ ਦੀ ਲਾਸ਼ ਦੀ ਪਛਾਣ ਕਰਵਾਈ ਗਈ। ਉਸ ਦੇ ਕੋਲ ਰਾਜਿੰਦਰ ਦੇ ਪਿਤਾ ਰਾਮਕਿਸ਼ਨ ਦਾ ਮੋਬਾਇਲ ਨੰਬਰ ਸੀ। ਧਰਮਪਾਲ ਸਿੰਘ ਨੇ ਉਸੇ ਨੰਬਰ ਤੇ ਰਾਜਿੰਦਰ ਦੀ ਹੱਤਿਆ ਦੀ ਸੂਚਨਾ ਦੇ ਦਿੱਤੀ।
ਘਟਨਾ ਸਥਾਨ ਤੇ ਬੇਟੇ ਦੀ ਲਾਸ਼ ਦੇਖ ਕੇ ਰਾਮਕਿਸ਼ਨ ਰੋ ਪਿਆ। ਲਾਸ਼ ਪੋਸਟ ਮਾਰਟਮ ਦੇ ਲਈ ਭੇਜ ਦਿੱਤੀ ਗਈ। ਧਰਮਪਾਲ ਸਿੰਘ ਨੇ ਜਾਂਚ ਆਰੰਭ ਕੀਤੀ ਤਾਂ ਪਤਾ ਲੱਗਿਆ ਕਿ ਮ੍ਰਿਤਕ ਰਾਜਿੰਦਰ ਕੰਚੌਸੀ ਕਸਬਾ ਦੇ ਕੰਚਨ ਨਗਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਉਸ ਦੀ ਦੋਸਤੀ ਸਾਹਮਣੇ ਰਹਿਣ ਵਾਲੇ ਅਨਿਲ ਨਾਲ ਸੀ, ਜੋ ਉਸੇ ਦੇ ਨਾਲ ਕੰਮ ਕਰਦਾ ਸੀ।
ਰਾਜਿੰਦਰ ਦਾ ਆਉਣਾ-ਜਾਣਾ ਅਨਿਲ ਦੇ ਘਰ ਵਿੱਚ ਵੀ ਸੀ। ਉਸ ਦੇ ਅਤੇ ਅਨਿਲ ਦੀ ਪਤਨੀ ਦੇ ਨਜਾਇਜ਼ ਸਬੰਧ ਵੀ ਸਨ। ਅਨਿਲ ਜਾਂਚ ਦੇ ਘੇਰੇ ਵਿੱਚ ਆ ਗਿਆ ਤਾਂ ਪੁਲਿਸ ਨੇ ਉਸ ਤੇ ਸ਼ਿਕੰਜਾ ਕਸ ਲਿਆ। ਪੁੱਛਗਿੱਛ ਹੋਈ ਤਾਂ ਉਹ ਸਾਫ਼ ਮੁੱਕਰ ਗਿਆ ਪਰ ਜਦੋਂ ਪੁਲਿਸ ਨੇ ਸਖਤੀ ਕੀਤੀ ਤਾਂ ਉਹ ਮੰਨ ਗਿਆ।
ਉਸ ਨੇ ਦੱਸਿਆ ਕਿ ਰਾਜਿੰਦਰ ਨੇ ਉਸ ਦੀ ਪਤਨੀ ਮੀਨਾ ਨਾਲ ਨਜਾਇਜ਼ ਸਬੰਧ ਬਣਾ ਲਏ ਸਨ, ਜਿਸ ਕਰਨ ਉਸ ਦੀ ਬਦਨਾਮੀ ਹੋ ਰਹੀ ਸੀ। ਇਸ ਕਰਕੇ ਉਸ ਨੇ ਇਸਨੂੰ ਇੱਟਾਂ ਨਾਲ ਕੁਚਲ ਦਿੱਤਾ। ਅਨਿਲ ਨੇ ਹੱਤਿਆ ਵਿੱਚ ਵਰਤੀ ਇੱਟ ਅਤੇ ਖੂਨ ਨਾਲ ਲਿੱਬੜੇ ਕੱਪੜੇ ਬਰਾਮਦ ਕਰਵਾ ਦਿੱਤੇ, ਜੋ ਉਸ ਨੇ ਤਲਾਬ ਦੇ ਕੋਲ ਝਾੜੀਆ ਵਿੱਚ ਲੁਕੋ ਕੇ ਰੱਖੋ ਸਨ।

LEAVE A REPLY