download-300x150ਹੱਤਿਆ ਤਾਂ ਗੰਪੀਰ ਅਪਰਾਧ ਹੈ ਹੀ, ਉਸ ਤੋਂ ਵੀ ਗੰਭੀਰ ਅਤੇ ਕਰੂਰਤਾ ਦੀਆਂ ਹੱਦਾਂ ਪਾਰ ਕਰਨ ਵਾਲਾ ਅਪਰਾਧ ਹੈ, ਕਿਸੇ ਨੂੰ ਅੱਗ ਲਗਾ ਕੇ ਜਾਂ ਉਸ ਦੇ ਉਪਰ ਤੇਜਾਬ ਪਾ ਕੇ ਜਿੰਦਾ ਸਾੜ ਦੇਣਾ। ਇਸ ਕਿਸਮ ਦੀਆਂ ਘਟਨਾਵਾਂ ਵਿੱਚ ਜੇਕਰ ਪੀੜਤ ਜਿੰਦਾ ਬਚ ਜਾਂਦਾ ਹੈ ਤਾਂ ਉਸਨੂੰ ਹਰ ਰੋਜ਼ ਤਿਲ ਤਿਲ ਮਰਨਾ ਹੁੰਦਾ ਹੈ। ਇਸ ਕਿਸਮ ਦੇ ਅਪਰਾਧਾਂ ਵਿੱਚ ਬੇਰਹਿਮ ਅਪਰਾਧੀਆਂ ਨੂੰ ਉਹਨਾਂ ਦੇ ਘਿਨੌਣੇ ਅਪਰਾਧ ਦੇ ਲਈ ਜਿੰਨੀ ਵੀ ਸਜ਼ਾ ਦਿੱਤੀ ਜਾਵੇ, ਘੱਟ ਹੈ।
ਇਸੇ ਕਿਸਮ ਦਾ ਇੱਕ ਗੰਪੀਰ ਅਪਰਾਧ ਦਾ ਫ਼ੈਸਲਾ 25 ਅਕਤੂਬਰ 2016 ਨੂੰ ਪੰਜਾਬ ਦੇ ਜ਼ਿਲ੍ਹਾ ਮੋਗਾ ਦੀ ਸੈਸ਼ਨ ਅਦਾਲਤ ਵਿੱਚ ਸੁਣਾਇਆ ਗਿਆ। ਚਰਚਿਤ ਮਾਮਲਾ ਹੋਣ ਦੇ ਕਾਰਨ ਫ਼ੈਸਲੇ ਨੂੰ ਸੁਣਨ ਦੇ ਲਈ ਅਦਾਲਤ ਵਿੱਚ ਕਾਫ਼ੀ ਭੀੜ ਲੱਗੀ ਸੀ। ਭੀੜ ਵਿੱਚਕਾਰ ਚੱਲ ਰਹੀ ਚਰਚਾ ਉਦੋਂ ਇੱਕਦਮ ਸੰਨਾਟੇ ਵਿੱਚ ਬਦਲ ਗਈ, ਜਦੋਂ ਅਦਾਲਤ ਵਿੱਚ ਜੱਜ ਆ ਬੈਠਿਆ। ਉਹਨਾਂ ਨੇ ਸੀਟ ਤੇ ਬੈਠਦੇ ਹੀ ਤੇਜਾਬ ਕਾਂਡ ਦੀ ਫ਼ਾਈਲ ਖੋਲ੍ਹੀ। ਇਸ ਤੋਂ ਬਾਅਦ ਪੁਲਿਸ ਨੇ 8 ਲੋਕਾਂ ਨੂੰ ਲਿਆ ਕੇ ਕਟਹਿਰੇ ਦੇ ਕੋਲ ਖੜ੍ਹਾ ਕਰ ਦਿੱਤਾ, ਜਿਸ ਵਿੱਚ 2 ਅੱਧਖੜ੍ਹ ਉਮਰ ਦੀਆਂ ਔਰਤਾਂ ਵੀ ਸਨ। ਕਿਉਂਕਿ ਇਸ ਮਾਮਲੇ ਦੀ ਬਹਿਸ ਵਗੈਰਾ ਸਭ ਹੋ ਚੁੱਕੀ ਸੀ। ਇਸ ਕਰਕੇ ਸਾਰੇ ਉਤਸੁਕ ਸਨ ਕਿ ਕਿੰਨੀ ਜਲਦੀ ਫ਼ੈਸਲਾ ਸੁਣਾਇਆ ਜਾਵੇ।
ਇਸ ਮਾਮਲੇ ਵਿੱਚ ਅਦਾਲਤ ਨੇ ਕੀ ਫ਼ੈਸਲਾ ਸੁਦਾਣਿਆ, ਇਹ ਜਾਨਣ ਤੋਂ ਪਹਿਲਾਂ ਆਓ ਇਸ ਮਾਮਲੇ ਬਾਰੇ ਜਾਣ ਲਈਏ। ਜਿਸ ਤੋਂ ਪਤਾ ਲੱਗੇ ਕਿ ਜੱਜ ਨੇ ਦੋਸ਼ੀਆਂ ਨੂੰ ਜੋ ਸਜ਼ਾ ਦਿੱਤੀ, ਉਹ ਇਸੇ ਲਾਇੱਕ ਸਨ ਜਾਂ ਉਹ ਇਸ ਤੋਂ ਵੀ ਜ਼ਿਆਦਾ ਸਜ਼ਾ ਦੇ ਹੱਕਦਾਰ ਸਨ।
ਸਰਦਾਰ ਸਮਸ਼ੇਰ ਸਿੰਘ ਜੱਟ ਇੱਕ ਵੱਡੇ ਕਿਸਾਨ ਸਨ। ਉਹ ਜ਼ਿਲ੍ਹਾ ਮੋਗਾ ਦੇ ਪਿੰਡ ਦਈਆ ਕਲਾਂ ਮੇਹਨਾ ਦੇ ਰਹਿਣ ਵਾਲੇ ਸਨ। ਉਹ ਸੁਖੀ ਅਤੇ ਅਮੀਰ ਤਾਂ ਹੈ ਹੀ ਸਨ, ਸੇਵਾ ਭਾਵਨਾ ਵਾਲੇ ਸੰਸਕਾਰੀ ਵੀ ਸਨ। ਆਪਣੀਆਂ ਸੰਤਾਨਾਂ ਨੂੰ ਵੀ ਉਹਨਾਂ ਨੇ ਚੰਗੇ ਸੰਸਕਾਰ ਦਿੱਤੇ ਸਨ। ਇਹੀ ਵਜ੍ਹਾ ਸੀ ਕਿ ਹਰ ਕਿਸਮ ਦੇ ਸੁੱਖੀ ਸੰਪੰਨ ਹੋਣ ਦੇ ਬਾਵਜੂਦ ਉਹਨਾਂ ਦੀ ਲੜਕੀ ਮਨਦੀਪ ਕੌਰ ਨੇ ਬੀ. ਐਸ. ਸੀ. ਕਰਨ ਤੋਂ ਬਾਅਦ ਨਰਸਿੰਗ ਦਾ ਡਿਪਲੋਮਾ ਕੀਤਾ ਅਤੇ ਹਸਪਤਾਲ ਵਿੱਚ ਨੌਕਰੀ ਕਰਕੇ ਮਰੀਜ਼ਾਂ ਦੀ ਸੇਵਾ ਕਰਨ ਲੱਗੀ ਸੀ।
ਲੜਕੀ ਦੀ ਇਸ ਨੌਕਰੀ ਨਾਲ ਘਰ ਦਾ ਕੋਈ ਵੀ ਮੈਂਬਰ ਖੁਸ਼ ਨਹੀਂ ਸੀ, ਕਿਉਂਕਿ ਉਹਨਾਂ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਸੀ। ਇਸ ਕਰਕੇ ਕੋਈ ਨਹੀਂ ਚਾਹੁੰਦਾ ਸੀ ਕਿ ਕੁਝ ਪੈਸਿਆਂ ਦੇ ਲਈ ਮਨਦੀਪ ਦਿਨ-ਰਾਤ ਧੱਕੇ ਖਾਵੇ, ਪਰ ਜਦੋਂ ਮਨਦੀਪ ਕੌਰ ਨੇ ਪਿਤਾ ਨੂੰ ਸੇਵਾ ਵਾਲੀ ਗੱਲ ਯਾਦ ਦਿਵਾ ਕੇ ਕਿਹਾ ਕਿ ਇਹ ਸਭ ਤਾਂ ਉਹਨਾ ਲੋਕਾਂ ਦੁਆਰਾ ਦਿੱਤੀ ਗਈ ਸਿੱਖਿਆ ਦਾ ਨਤੀਜਾ ਹੈ। ਤਾਂ ਪਿਤਾ ਹੀ ਨਹੀਂ, ਘਰ ਦੇ ਸਾਰੇ ਲੋਕ ਵੀ ਉਸ ਦੀ ਨੌਕਰੀ ਲਈ ਮੰਨ ਗਏ।
ਹਸਪਤਾਲ ਵਿੱਚ ਹੀ ਨੌਕਰੀ ਦੌਰਾਨ ਮਨਦੀਪ ਕੌਰ ਦੀ ਮੁਲਾਕਾਤ ਹਰਿੰਦਰ ਸਿੰਘ ਨਾਲ ਹੋਈ। ਉਹ ਆਪਣੇ ਕਿਸੇ ਬਿਮਾਰ ਰਿਸ਼ਤੇਦਾਰ  ਦਾ ਹਾਲ ਚਾਲ ਪੁੱਛਣ ਹਸਪਤਾਲ ਆਇਆ ਸੀ। ਉਹ ਸੁੰਦਰ ਅਤੇ ਗੱਭਰੂ ਜਵਾਨ ਸੀ। ਇਸ ਕਰਕੇ ਮਨਦੀਪ ਕੌਰ ਉਸ ਵੱਲ ਆਕਰਸ਼ਿਤ ਹੋ ਗਈ ਸੀ। ਮਨਦੀਪ ਕੌਰ ਵੀ ਘੱਟ ਸੁੰਦਰ ਨਹੀਂ ਸੀ, ਇਸ ਕਰਕੇ ਹਰਿੰਦਰ ਸਿੰਘ ਨੇ ਵੀ ਜਦੋਂ ਪਹਿਲੀ ਵਾਰ ਉਸਨੂੰ ਦੇਖਿਆ ਤਾਂ ਉਸ ਦਾ ਵੀ ਦਿਲ ਉਸ ‘ਤੇ ਆ ਗਿਆ ਸੀ।
ਫ਼ਿਲਹਾਲ ਇਸੇ ਪਹਿਲੀ ਮੁਲਾਕਾਤ ਵਿੱਚ ਦੋਵੇਂ ਇੱਕ ਦੂਜੇ ਵੱਲ ਆਕਰਸ਼ਿਤ ਹੋ ਗਏ। ਜਲਦੀ ਹੀ ਉਹਨਾਂ ਦਾ ਇਹ ਪਿਆਰ ਵਿਆਹ ਤੱਕ ਪਹੁੰਚ ਗਿਆ ਸੀ। ਦੋਵਾਂ ਦੇ ਵਿਆਹ ਤੇ ਕਿਸੇ ਨੁੰ ਇਤਰਾਜ਼ ਨਹੀਂ ਸੀ, ਕਿਉਂਕਿ ਕੱਦਕਾਠ, ਰੰਗ ਰੂਪ ਅਤੇ ਖੂਬਸੂਰਤੀ ਵਿੱਚ ਦੋਵਾਂ ਦੀ ਜੋੜੀ ਲੱਖਾਂ ਵਿੱਚੋਂ ਇੱਕ ਸੀ। ਇਸ ਤੋਂ ਇਲਾਵਾ ਦੋਵੇਂ ਇੱਕੋ ਜਾਤੀ ਦੇ ਵੀ ਸਨ।ਹਰਿੰਦਰ ਸਿੰਘ ਰਾਏਕੋਟ ਥਾਣੇ ਅਧੀਨ ਪਿੰਡ ਰਸੀਨ ਦੇ ਰਹਿਣ ਵਾਲੇ ਪਰਮਜੀਤ ਸਿੰਘ ਦਾ ਲੜਕਾ ਸੀ। ਉਹ ਵੀ ਜੱਟ ਸੀ ਅਤੇ ਪਿੰਡ ਦਾ ਚੰਗਾ ਕਿਸਾਨ ਸੀ। ਉਸ ਨੇ ਮਨਦੀਪ ਕੌਰ ਨੂੰ ਦੱਸਿਆ ਕਿ ਉਹ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਹੈ। ਇਸ ਕਰਕੇ ਜਦੋਂ ਵਿਆਹ ਦੀ ਗੱਲ ਚੱਲੀ ਤਾਂ ਇੱਕ ਤਾਂ ਲੜਕਾ ਖੂਬਸੂਰਤ ਸੀ, ਦੂਜਾ ਵਧੀਆ ਸਰਕਾਰੀ ਨੌਕਰੀ ਸੀ। ਇਸ ਤੋਂ ਇਲਾਵਾ ਕਾਫ਼ੀ ਜਮੀਨ-ਜਾੲਦਾਦ ਵੀ ਸੀ। ਇਸ ਕਰਕੇ ਮਨਦੀਪ ਕੌਰ ਦੇ ਘਰ ਵਾਲਿਆਂ ਨੂੰ ਇਸ ਵਿਆਹ ਤੇ ਕੋਈ ਇਤਰਾਜ਼ ਨਹੀਂ ਸੀ।
ਇਹਨਾਂ ਸਭ ਕਾਰਨਾਂ ਕਰਕੇ ਜਦੋਂ ਹਰਿੰਦਰ ਸਿੰਘ ਦੇ ਮਾਤਾ-ਪਿਤਾ ਮਨਦੀਪ ਕੌਰ ਦੇ ਰਿਸ਼ਤੇ ਲਈ ਆਏ ਤਾਂ ਘਰ ਵਾਲਿਆਂ ਨੇ ਖੁਸ਼ੀ-ਖੁਸ਼ੀ ਹਾਮੀ ਭਰ ਦਿੱਤੀ। ਇਸ ਤੋਂ ਬਾਅਦ 21 ਮਾਰਚ 2010 ਨੂੰ ਦੋਵੇਂ ਪਰਿਵਾਰਾਂ ਦੀ ਸਹਿਮਤੀ ਨਾਲ ਮਨਦੀਪ ਕੌਰ ਅਤੇ ਹਰਿੰਦਰ ਸਿੰਘ ਦਾ ਵਿਆਹ ਹੋ ਗਿਆ। ਇਸ ਵਿਆਹ ਤੋਂ ਦੋਵੇਂ ਬਹੁਤ ਖੁਸ਼ ਸਨ।
ਵਿਆਹ ਦੇ 3-4 ਮਹੀਨੇ ਬਾਅਦ ਹਰਿੰਦਰ ਦੀ ਖੁਸ਼ੀ ਬੇਸ਼ੱਕ ਹੀ ਕਾਇਮ ਰਹੀ ਹੋਵੇ ਪਰ ਮਨਦੀਪ ਕੌਰ ਦੀ ਖੁਸ਼ੀ ਕਾਇਮ ਨਾ ਰਹਿ ਸਕੀ। ਇਸ ਦਾ ਕਾਰਨ ਇਹ ਸੀ ਕਿ ਵਿਆਹ ਤੋਂ ਪਹਿਲਾਂ ਹਰਿੰਦਰ ਨੇ ਮਨਦੀਪ ਨੂੰ ਆਪਣੇ ਬਾਰੇ ਜੋ ਕੁਝ ਦੱਸਿਆ ਸੀ, ਉਹ ਸਭ ਝੂਠ ਸੀ। ਉਸ ਨੇ ਆਪਣੇ ਬਾਰੇ ਦੱਸਿਆ ਸੀ ਕਿ ਉਹ ਕੋਈ ਨਸ਼ਾ ਨਹੀਂ ਕਰਦਾ ਅਤੇ ਪੰਜਾਬ ਪੁਲਿਸ ਵਿੱਚ ਹੈ। ਜਦਕਿ ਅਸਲੀਅਤ ਇਹ ਸੀ ਕਿ ਹਰਿੰਦਰ ਸਿੰਘ ਬੇਕਾਰ ਅਤੇ ਅਵਾਰਾ ਕਿਸਮ ਦਾ ਲੜਕਾ ਸੀ। ਰਹੀ ਗੱਲ ਨਸ਼ੇ ਦੀ ਤਾਂ ਉਹ ਪੱਕਾ ਸ਼ਰਾਬੀ ਸੀ, ਉਹ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਤਾਂ ਕੀ ਸਿਪਾਹੀ ਦੇ ਵੀ ਯੋਗ ਨਹੀਂ ਸੀ।
ਵਿਆਹ ਤੋਂ ਕੁਝ ਦਿਨਾਂ ਤੱਕ ਮਨਦੀਪ ਕੌਰ ਨੂੰ ਇਹੀ ਲੱਗਦਾ ਰਿਹਾ ਕਿ ਵਿਆਹ ਦੇ ਕਾਰਨ ਹਰਿੰਦਰ ਨੇ ਛੁੱਟੀਆਂ ਲੈ ਰੱਖੀਆਂ ਹੋਣਗੀਆਂ ਪਰ ਜਦੋਂ ਕਾਫ਼ੀ ਦਿਨ ਲੰਘ ਗਏ ਅਤੇ ਉਸ ਨੇ ਡਿਊਟੀ ਜਾਣ ਦਾ ਨਾਂ ਨਹੀਂ ਲਿਆ ਤਾਂ ਇੱਕ ਦਿਨ ਉਸ ਨੇ ਪੁੱਛਿਆ, ਥਾਣੇਦਾਰ ਸਾਹਿਬ, ਕਿੰਨੇ ਦਿਨਾਂ ਦੀਆਂ ਛੁੱਟੀਆਂ ਹਨ, ਕਦੋਂ ਡਿਊਟੀ ਜਾਣਾ ਹੈ?
ਤੂੰ ਮੇਰੀਆਂ ਛੁੱਟੀਆਂ ਨੂੰ ਲੈ ਕੇ ਕਿਉਂ ਪ੍ਰੇਸ਼ਾਨ ਹੁੰਦੀ ਹੋ? ਨਵਾਂ ਨਵਾਂ ਵਿਆਹ ਹੈ, ਘੁੰਮੋ-ਫ਼ਿਰੋ ਅਤੇ ਮੌਜ ਕਰੋ। ਰਹੀ ਗੱਲ ਨੌਕਰੀ ਦੀ ਤਾਂ ਉਹ ਪੂਰੀ ਜ਼ਿੰਦਗੀ ਕਰਨੀ ਹੈ, ਹਰਿੰਦਰ ਸਿੰਘ ਨੇ ਕਿਹਾ।
ਮਨਦੀਪ ਆਪਣੀ ਡਿਊਟੀ ਤੇ ਜਾਣ ਲੱਗੀ ਸੀ। 3-4 ਮਹੀਨੇ ਬੀਤ ਜਾਣ ਦੇ ਬਾਅਦ ਵੀ ਜਦੋਂ ਹਰਿੰਦਰ ਸਿੰਘ ਆਪਣੀ ਡਿਊਟੀ ‘ਤੇ ਨਹੀਂ ਗਿਆ ਤਾਂ ਮਨਦੀਪ ਕੌਰ ਨੂੰ ਸ਼ੱਕ ਹੋਇਆ। ਉਸਨੂੰ ਲੱਗਿਆ ਕਿ ਉਸ ਦੇ ਨਾਲ ਕੋਈ ਧੋਖਾ ਤਾਂ ਨਹੀਂ ਹੋਇਆ? ਕਿਉਂਕਿ ਹਰਿੰਦਰ ਜਦੋਂ ਰੋਜ਼ਾਨਾ ਹੀ ਸ਼ਰਾਬ ਦੇ ਨਸ਼ੇ ਵਿੱਚ ਰੱਜ ਕੇ ਘਰ ਆਉਣ ਲੱਗਿਆ ਸੀ। ਸ਼ੁਰੂ ਸ਼ੁਰੂ ਵਿੱਚ ਉਸ ਨੇ ਕਿਹਾ ਾਸੀ ਕਿ ਵਿਆਹ ਦੀ ਖੁਸ਼ੀ ਵਿੱਚ ਯਾਰਾਂ-ਦੋਸਤਾਂ ਨੇ ਉਸਨੂੰ ਜਬਰਦਸਤੀ ਪਿਆ ਦਿੱਤੀ ਹੈ।
ਪਰ ਵਿਆਹ ਦੇ 6 ਮਹੀਨੇ ਹੋ ਜਾਣ ਤੋਂ ਬਾਅਦ ਅਜਿਹੇ ਕਿਹੜੇ ਦੋਸਤ ਸਨ, ਜੋ ਹੁਣ ਵੀ ਵਿਆਹ ਦੀਆਂ ਖੁਸ਼ੀਆਂ ਮਨਾ ਰਹੇ ਸਨ ਪਰ ਅਹਿਮ ਸਵਾਲ ਇਹ ਸੀ ਕਿ ਹਰਿੰਦਰ ਸਿੰਘ ਆਪਣੀ ਡਿਊਟੀ ‘ਤੇ ਕਿਉਂ ਨਹੀਂ ਜਾ ਰਿਹਾ ਸੀ? ਇਹਨਾਂ ਗੱਲਾਂ ਨੂੰ ਲੈ ਕੇ ਹੁਣ ਲੱਗਭੱਗ ਰੋਜ਼ਾਨਾ ਹੀ ਹਰਿੰਦਰ ਸਿੰਘ ਅਤੇ ਮਨਦੀਪ ਕੌਰ ਵਿੱਚਕਾਰ ਝਗੜਾ ਹੋਣ ਲੱਗਿਆ। ਹਿਸ ਦਾ ਇੱਕ ਕਾਰਨ ਇਹ ਵੀ ਸੀ ਕਿ ਸ਼ਰਾਬ ਪੀਣ ਦੇ ਲਈ ਹਰਿੰਦਰ ਮਨਦੀਪ ਕੌਰ ਤੋਂ ਪੈਸੇ ਮੰਗਣ ਲੱਗਿਆ ਸੀ।
ਆਖਿਰ ਇੱਕ ਦਿਨ ਮਨਦੀਪ ਕੌਰ ਦੇ ਸਾਹਮਣੇ ਸਾਫ਼ ਹੋ ਗਿਆ ਕਿ ਹਰਿੰਦਰ ਸਿੰਘ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਤਾਂ ਕੀ, ਸਿਪਾਹੀ ਵੀ ਨਹੀਂ ਹੈ। ਹੁਣ ਸਪਸ਼ਟ ਹੋ ਗਿਆ ਕਿ ਹਰਿੰਦਰ ਨੇ ਉਸ ਨਾਲ ਧੋਖਾ ਕੀਤਾ ਸੀ। ਉਸੇ ਵਿੱਚਕਾਰ ਇੱਕ ਦਿਨ ਜੋ ਹੋਇਆ, ਮਨਦੀਪ ਕੌਰ ਨੇ ਕਦੀ ਉਸ ਦੀ ਕਲਪਨਾ ਵੀ ਨਹੀਂ ਕੀਤੀ ਸੀ।
ਸ਼ਰਾਬ ਦੇ ਨਸ਼ੇ ਵਿੱਚ ਰੱਜੇ ਹਰਿੰਦਰ ਸਿੰਘ ਨੇ ਪੈਸਿਆਂ ਨੂੰ ਲੈ ਕੇ ਮਨਦੀਪ ਕੌਰ ਦੀ ਕੁੱਟਮਾਰ ਕਰਦੇ ਹੋਏ ਕਿਹਾ, ਸੁਣੋ, ਮੈਂ ਬੇਸ਼ੱਕ ਹੀ ਪੰਜਾਬ ਪੁਲਿਸ ਵਿੱਚ ਸਬ ਇੰਸਪਟਕਰ ਨਹੀਂ ਹਾਂ ਪਰ ਤੁਹਾਡਾ ਪਤੀ ਜ਼ਰੂਰ ਹਾਂ। ਇਸ ਕਰਕੇ ਮੈਂ ਜੋ ਵੀ ਕਹਾਂ, ਤੂੰ ਚੁੱਪਚਾਪ ਮੰਨ ਕਿਉਂਕਿ ਹੁਣ ਤੂੰ ਮੇਰਾ ਕੁਝ ਨਹੀਂ ਵਿਗਾੜ ਸਕਦੀ। ਤੂੰ ਖੂਬਸੂਰਤ ਸੀ, ਇਸ ਕਰਕੇ ਝੂਠ ਬੋਲ ਕੇ ਮੈਂ ਤੇਰੇ ਨਾਲ ਵਿਆਹ ਕੀਤਾ ਸੀ।ਇਹ ਸੁਣ ਕੇ ਮਨਦੀਪ ਕੌਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਹੁਣ ਉਸਨੂੰ ਆਪਣੇ ਵਿਆਹ ਦੇ ਫ਼ੈਸਲੇ ਤੇ ਪਛਤਾਵਾ ਹੋ ਰਿਹਾ ਸੀ। ਅਗਲੀ ਸਵੇਰ ਉਹ ਚੁੱਪਚਾਪ ਉਠੀ ਅਤੇ ਬਿਨਾ ਕਿਸੇ ਨੂੰ ਕੁਝ ਕਹੇ ਆਪਣਾ ਸਮਾਨ ਸਮੇਟਿਆ ਅਤੇ ਮੋਗਾ ਸਥਿਤ ਆਪਣੇ ਪਿਤਾ ਦੇ ਘਰ ਆ ਗਈ। ਉਸ ਰਾਤ ਚੰਗੀ ਤਰ੍ਹਾਂ ਸੋਚ ਸਮਝ ਕੇ ਉਸ ਨੇ ਇਹ ਕਦਮ ਚੁੱਕਿਆ ਸੀ।
ਮਨਦੀਪ ਕੌਰ ਦੇ ਇਸ ਤਰ੍ਹਾਂ ਘਰ ਛੱਡ ਕੇ ਜਾਣ ਕਾਰਨ ਹਰਿੰਦਰ ਅਤੇ ਉਸਦੇ ਘਰ ਵਾਲੇ ਬੁਖਲਾ ਗਏ। ਹਰਿੰਦਰ ਦੇ ਪਿਤਾ ਪਰਮਜੀਤ ਸਿੰਘ ਬਿਰਾਦਰੀ ਦੇ ਕੁਝ ਪੰਚਾਇਤੀ ਲੋਕਾਂ ਨੂੰ ਨਾਲ ਲੈ ਕੇ ਸ਼ਮਸ਼ੇਰ ਸਿੰਘ ਦੇ ਘਰ ਪਹੁੰਚੇ। ਇਹਨਾਂ ਲੋਕਾਂ ਨੇ ਕਿਹਾ ਕਿ ਹਰਿੰਦਰ ਨੇ ਝੂਠ ਬੋਲਿਆ ਜਾਂ ਕੁਝ ਵੀ ਕੀਤਾ, ਉਸ ਸਭ ਨੂੰ ਭੁੱਲ ਕੇ ਮਨਦੀਪ ਨੂੰ ਹਰਿੰਦਰ ਦੇ ਨਾਲ ਭੇਜੋ। ਗਲਤੀ ਉਸ ਦੀ ਹੈ, ਵੁਸ ਨੇ ਇੱਕ ਬਹੁ ਦੀ ਮਰਿਆਦਾ ਨੂੰ ਭੰਗ ਕੀਤਾ ਹੈ, ਬਿਨਾਂ ਦੱਸੇ ਘਰ ਛੱਡ ਕੇ ਪੇਕੇ ਚਲੀ ਆਈ ਹੈ। ਹਿਸ ਕਰਕੇ ਉਸਨੂੰ ਸਹੁਰੇ ਵਾਲਿਆਂ ਦੇ ਪੈਰ ਪਕੜ ਕੇ ਮੁਆਫ਼ੀ ਮੰਗਣੀ ਚਾਹੀਦੀ ਹੈ।ਇਹ ਚੋਰੀ ਅਤੇ ਸੀਨਾਜੋਰੀ ਵਾਲੀ ਗੱਲ ਸੀ। ਮਨਦੀਪ ਕੌਰ ਦੀ ਜਗ੍ਹਾ ਕੋਈ ਵੀ ਹੁੰਦਾ ਇਹ ਗੱਲ ਬਿਲਕੁਲ ਨਾ ਮੰਨਦਾ, ਜਕਿ ਉਸ ਦੇ ਨਾਲ ਜੋ ਜਬਰਦਸਤ ਧੋਖਾ ਹੋਇਆ ਸੀ। ਮਨਦੀਪ ਕੌਰ ਨੇ ਸਹੁਰੇ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤਾਂ ਹਰਿੰਦਰ ਸਿੰਘ ਅਤੇ ਉਸ ਦੇ ਘਰ ਵਾਲੇ ਖਾਲੀ ਹੱਥ ਵਾਪਸ ਪਰਤ ਗਏ।ਇਹੀ ਨਹੀਂ, ਅਗਲੇ ਦਿਨ ਮਨਦੀਪ ਕੌਰ ਨੇ ਅਦਾਲਤ ਵਿੱਚ ਹਰਿੰਦਰ ਸਿੰਘ ਅਤੇ ਉਸ ਦੇ ਘਰ ਵਾਲਿਆਂ ਦੇ ਖਿਲਾਫ਼ ਧੋਖਾਦੇਹੀ, ਘਰੇਲੂ ਹਿੰਸਾ, ਦਹੇਜ ਅਤੇ ਖਰਚੇ ਦਾ ਮੁਕੱਦਮਾ ਦਾਇਰ ਕਰ ਦਿੰਤਾ। ਇਹ ਮੁਕੱਦਮਾ ਹਾਲੇ ਵਿੱਚਾਰਅਧੀਨ ਹੈ। ਮੁਕੱਦਮਾ ਦਾਇਰ ਹੁੰਦੇ ਹੀ ਹਰਿੰਦਰ ਸਿੰਘ ਅਤੇ ਉਸ ਦੇ ਘਰ ਵਾਲਿਆਂ ਨੇ ਮਨਦੀਪ ਕੌਰ ‘ਤੇ ਦਬਾਅ ਪਾਉਣ ਲਈ ਲਗਾਤਾਰ ਧਮਕੀਆਂ ਦਿੱਤੀਆਂ ਕਿ ਉਹ ਮੁਕੱਦਮਾ ਵਾਪਸ ਲੈ ਕੇ ਸਮਝੌਤਾ ਕਰ ਲਵੇ, ਵਰਨਾ ਠੀਕ ਨਹੀਂ ਹੋਵੇਗਾ।
ਮਨਦੀਪ ਕੌਰ ਨੇ ਉਹਨਾਂ ਧਮਕੀਆਂ ਦੇ ਖਿਲਾਫ਼ ਪੁਲਿਸ ਕੋਲ ਸ਼ਿਕਾਇਤ ਕਰ ਦਿੱਤੀ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ। 11 ਜੁਲਾੲ. 2013 ਨੂੰ ਸਵੇਰੇ ਸਾਢੇ 9 ਵਜੇ ਮਨਦੀਪ ਕੌਰ ਆਪਣੇ ਪਿਤਾ ਸ਼ਮਸ਼ੇਰ ਸਿੰਘ ਦੇ ਨਾਲ ਸਕੂਟਰ ਤੇ ਕਚਹਿਰੀ ਜਾ ਰਹੀ ਸੀ। ਉਦੋਂ ਹੀ ਗੁਰੂਕੁਲ ਸਕੂਲ ਦੇ ਥੋੜ੍ਹਾ ਪਿੱਛੇ ਕੋਕਰੀ ਕਲਾਂ ਡ੍ਰੇਨ ਪੁਲ ਦੇ ਕੋਲ ਕੋਕਰੀ ਕਲਾਂ ਪਿੰਡ ਵੱਲੋਂ ਆ ਰਹੇ 2 ਮੋਅਰ ਸਾਈਕਲ ਸਵਾਰਾਂ ਨੇ ਉਹਨਾਂ ਨੂੰ ਰੋਕ ਲਿਆ। ਦੋਵੇਂ ਮੋਟਰ ਸਾਈਕਲਾਂ ਤੇ 4 ਲੋਕ ਸਵਾਰ ਸਨ। ਉਹਨਾਂ ਵਿੱਚ ਇੱਕ ਮਨਦੀਪ ਕੌਰ ਦਾ ਪਤੀ ਹਰਿੰਦਰ ਸਿੰਘ ਵੀ ਸੀ। ਮੋਟਰ ਸਾਈਕਲ ਖੜ੍ਹੀ ਕਰਕੇ ਚਾਰੇ ਉਤਰੇ। 2 ਲੋਕਾਂ ਦੇ ਹੱਕਾਂ ਵਿੱਚ ਜੱਗ ਸਨ, ਜਿਹਨਾਂ ਵਿੱਚ ਤੇਜਾਬ ਭਰਿਆ ਸੀ। ਹਰਿੰਦਰ ਆਪਣੇ ਇੱਕ ਦੋਸਤ ਦੇ ਨਾਲ ਸ਼ਮਸ਼ੇਰ ਸਿੰਘ ਦੇ ਸਕੂਟਰ ਕੋਲ ਪਹੁੰਚਿਆ ਅਤੇ ਮਨਦੀਪ ਕੌਰ ਵੱਲ ਦੇਖ ਕੇ ਉਸ ਨੇ ਗੁੱਸੇ ਵਿੱਚ ਕਿਹਾ, ਤੈਨੂੰ ਕਿਹਾ ਸੀ ਕਿ ਮੁਕੱਦਮਾ ਵਾਪਸ ਕਰਕੇ ਸਮਝੌਤਾ ਕਰ ਲੈ, ਨਹੀਂ ਮੰਨੀ ਤਾਂ ਹੁਣ ਭੁਗਤ।
ਇੰਨਾ ਕਹਿ ਕੇ ਉਸ ਨੇ ਜੱਗ ਵਿੱਚ ਭਰਿਆ ਤੇਜਾਬ ਮਨਦੀਪ ਕੌਰ ਤੇ ਉਲਟ ਦਿੱਤਾ। ਇਸ ਤੋਂ ਬਾਅਦ ਸਾਥੀ ਤੋਂ ਜੱਗ ਲੈ ਕੇ ਉਸ ਨੇ ਭਰਿਆ ਤੇਜਾਬ ਸ਼ਮਸ਼ੇਰ ਸਿੰਘ ਤੇ ਵੀ ਸੁੱਟ ਦਿੱਤਾ। ਪਿਓ-ਬੇਟੀ ਤੇਜਾਬ ਦੀ ਸੜਨ ਕਾਰਨ ਸਕੂਟਰ ਤੋਂ ਡਿੱਗ ਕੇ ਤੜਫ਼ਣ ਲੱਗੇ। ਕੁਝ ਲੋਕਾਂ ਨੇ ਸੜਕ ਤੇ ਤੜਫ਼ਦੇ ਦੇਖਿਆ ਤਾਂ ਉਹਨਾਂ ਨੂੰ ਚੁੱਕ ਕੇ ਨਜ਼ਦੀਕੀ ਹਸਪਤਾਲ ਪਹੁੰਚਾਇਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਥਾਣਾ ਕੋਤਵਾਲੀ ਫ਼ਰੀਦਕੋਟ ਤੋਂ ਪੁਲਿਸ ਨੇ ਆ ਕੇ ਦੋਵਾਂ ਦਾ ਬਿਆਨ ਲਿਆ। ਕਿਉਂਕਿ ਅਪਰਾਧ ਦੂਜੇ ਸ਼ਹਿਰ ਵਿੱਚ ਹੋਇਆ ਸੀ, ਇਯ ਕਰਕੇ ਤਾਜੀ ਸਥਿਤੀ ਅਤੇ ਬਿਆਨ ਦੀ ਕਾਪੀ ਥਾਣੇ ਕੋਤਵਾਲੀ ਫ਼ਰੀਦਕੋਟ ਪੁਲਿਸ ਨੇ ਥਾਣਾ ਅਜੀਤਵਾਲਾ, ਜ਼ਿਲ੍ਹਾ ਮੋਗਾ ਭੇਜ ਦਿੱਤੀ।
ਸ਼ਾਮ 4 ਵਜੇ ਥਾਣਾ ਅਜੀਤਵਾਲਾ ਪੁਲਿਸ ਅਤੇ ਡੀ. ਐਸ. ਪੀ. ਜਸਵਿੰਦਰ ਸਿੰਘ ਨੇ ਫ਼ਰੀਦਕੋਟ ਆ ਕੇ ਸ਼ਮਸ਼ੇਰ ਸਿੰਘ ਅਤੇ ਮਨਦੀਪ ਕੌਰ ਦਾ ਇੱਕ ਵਾਰ ਫ਼ਿਰ ਬਿਆਨ ਲਿਆ ਅਤੇ ਤੁਰੰਤ ਪਰਚਾ ਦਰਜ ਕਰ ਦਿੱਤਾ। ਅਗਲੇ ਦਿਨ ਪੁਲਿਸ ਨੇ ਇਸ ਤੇਜਾਬ ਕਾਂਡ ਦੇ 8 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਪੁੱਛਗਿੱਛ ਅਤੇ ਸਬੂਤ ਪ੍ਰਾਪਤ ਕਰਨ ਦੇ ਲਈ ਸਾਰੇ ਦੋਸ਼ੀਆਂ ਨੂੰ ਰਿਮਾਂਡ ਤੇ ਸੌਂਪ ਦਿੱਤਾ। ਥਾਣਾ ਅਜੀਤਵਾਲ ਪੁਲਿਸ ਨੇ ਜਿਹਨਾਂ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਉਹਨਾਂ ਵਿੱਚ ਮਨਦੀਪ ਕੌਰ ਦਾ ਪਤੀ ਹਰਿੰਦਰ ਸਿੰਘ, ਉਸ ਦੇ 3 ਦੋਸਤ ਪਰਵਾਨ ਸਿੰਘ, ਦਪਿੰਦਰ ਸਿੰਘ, ਜਗਜੀਤ ਸਿੰਘ ਉਰਫ਼ ਜੱਗਾ, ਹਰਿੰਦਰ ਦੇ ਪਿਤਾ ਪਰਮਜੀਤ ਸਿੰਘ, ਮਾਂ ਕਰਮਜੀਤ ਕੌਰ, ਮਾਮਾ ਸੁਰਜੀਤ ਸਿੰਘ ਅਤੇ ਮਾਮੀ ਸੁਖਮਿੰਦਰ ਕੌਰ ਸਨ। ਰਿਮਾਂਡ ਦੌਰਾਨ ਪੁਲਿਸ ਨੇ ਉਹ ਜੱਗ ਵੀ ਬਰਾਮਦ ਕਰ ਲਿਆ, ਜਿਸ ਤੋਂ ਦੋਵਾਂ ਤੇ ਤੇਜਾਬ ਸੁੱਟਿਆ ਗਿਆ ਸੀ। ਪੁਲਿਸ ਨੇ ਦੋਵੇਂ ਮੋਟਰ ਸਾਈਕਲ ਵੀ ਬਰਾਮਦ ਕਰ ਲਏ। ਰਿਮਾਂਡ ਖਤਮ ਹੋਣ ਤੋਂ ਬਾਅਦ ਸਾਰਿਆਂ ਨੂੰ ਜੇਲ੍ਹ ਭੇਜ ਦਿੱਤਾ। ਹਰਿੰਦਰ ਦੇ ਮਾਤਾ-ਪਿਤਾ ਅਤੇ ਮਾਮਾ-ਮਾਮੀ ਦੀਆਂ ਜਮਾਨਤਾਂ ਹੋ ਗਈਆਂ ਸਨ ਪਰ ਹਰਿੰਦਰ ਅਤੇ ਉਸ ਦੇ ਦੋਸਤ ਜੇਲ੍ਹ ਵਿੱਚ ਹੀ ਰਹੇ। ਇਸ ਕੇਸ ਦੀ ਪੂਰੇ 3 ਸਾਲ ਸੁਣਵਾਈ ਚੱਲੀ। ਸ਼ਮਸ਼ੇਰ ਸਿੰਘ ਅਤੇ ਮਨਦੀਪ ਕੌਰ ਨੂੰ ਇਲਾਜ ਲਈ ਡੇਢ ਸਾਲ ਤੋਂ ਵੀ ਜ਼ਿਆਦਾ ਵਕਤ ਤੱਕ ਹਸਪਤਾਲ ਵਿੱਚ ਰਹਿਣਾ ਪਿਆ। ਮਨਦੀਪ ਕੌਰ ਦੀ ਇੱਕ ਅੱਖ ਪੂਰੀ ਤਰ੍ਹਾਂ ਖਰਾਬ ਹੋ ਗਈ ਸੀ। ਪਿਓ-ਪੁੱਤਰੀ ਦੇ ਇਲਾਜ ‘ਤੇ ਡੇਢ ਸਾਲ ਵਿੱਚ ਕਰੀਬ 50 ਲੱਖ ਰੁਪਏ ਖਰਚ ਹੋਏ ਸਨ। ਇਸ ਖਰਚ ਵਿੱਚੋਂ ਸਰਕਾਰ ਵੱਲੋਂ ਇੱਕ ਪੈਸੇ ਦੀ ਵੀ ਮਦਦ ਨਹੀਂ ਮਿਲੀ ਸੀ।ਇਸ ਮੁਕੱਦਮੇ ਵਿੱਚ 29 ਗਵਾਹਾਂ ਦੀ ਗਵਾਹੀ ਹੋਈ। ਇਹਨਾਂ ਵਿੱਚੋਂ ਉਹ 3 ਲੋਕ ਵੀ ਸ਼ਾਮਲ ਸਨ, ਜਿਹਨਾਂ ਨੇ ਹਰਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਮਨਦੀਪ ਕੌਰ ਅਤੇ ਸ਼ਮਸ਼ੇਰ ਸਿੰਘ ਤੇ ਤੇਜਾਬ ਸੁੱਟਦੇ ਦੇਖਿਆ ਸੀ। ਉਹਨਾਂ ਨੇ ਹੀ ਪਿਓ-ਪੁੱਤਰੀ ਨੂੰ ਹਸਪਤਾਲ ਪਹੁੰਚਾਇਆ ਸੀ। ਗਵਾਹਾਂ ਵਿੱਚ ਡਾਕਟਰ, ਫ਼ੋਟੋਗ੍ਰਾਫ਼ਰ, ਪੁਲਿਸ ਵਾਲੇ ਅਤੇ ਡੀ. ਐਸ. ਪੀ. ਜਸਵਿੰਦਰ ਸਿੰਘ ਅਤੇ ਫ਼ਰੀਦਕੋਟ ਮੈਡੀਕਲ ਕਾਲਜ ਦੇ ਸੀ. ਐਮ. ਓ. ਵੀ ਸਨ।
25 ਅਕਤੂਬਰ 2016 ਨੂੰ ਸਹਾਇਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਇਸ ਮੁਕੱਦਮੇ ਵਿੱਚ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਸੀ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਆਪਣੀ ਜਾਂਚ ਪੂਰੀ ਤਰ੍ਹਾਂ ਅਤੇ ਸਹੀ ਢੰਗ ਨਾਲ ਕੀਤੀ ਹੈ। ਵੈਸੇ ਤਾਂ ਇਹ ਅਪਰਾਧ ਇੰਨਾ ਗੰਭੀਰ ਅਤੇ ਕਰੂਰਤਾ ਪੂਰਵਕ ਹੈ ਕਿ ਇਸ ਵਿੱਚ ਪੀੜਤਾ ਦੀ ਬੇਸ਼ੱਕ ਮੌਤ ਨਹੀਂ ਹੋਈ ਪਰ ਹਰ ਪਲ ਮੌਤ ਦਾ ਭਿਆਨਕ ਸਾਇਆ ਉਹਨਾਂ ਦੇ ਇਰਦ-ਗਿਰਦ ਮੰਡਰਾਉਂਦਾ ਰਿਹਾ।
ਪੀੜਤ ਇੰਨੇ ਭਿਆਨਕ ਅਤੇ ਡਰਾਉਣੇ ਹੋ ਗਏ ਹਨ ਕਿ ਹੁਣ ਉਹ ਸਮਾਜ ਅਤੇ ਸਮਾਜ ਦੀ ਧਾਰਾ ਨਾਲ ਸਾਰੀ ਉਮਰ ਨਹੀਂ ਜੁੜ ਸਕਦੇ। ਇਸ ਦੇ ਲਈ ਜੇਕਰ ਮੌਤ ਦੀ ਸਜ਼ਾ ਦੀ ਵਿਵਸਥਾ ਹੁੰਦੀ ਤਾਂ ਵੀ ਘੱਟ ਹੈ। ਫ਼ਿਰ ਵੀ ਕਾਨੂੰਨ ਦੇ ਮੱਦੇਨਜ਼ਰ ਇਹ ਅਦਾਲਤ ਹਰਿੰਦਰ ਸਿੰਘ, ਪਰਵਾਨ ਸਿੰਘ, ਦਪਿੰਦਰ ਸਿੰਘ ਅਤੇ ਜਗਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਇਸ ਅਪਰਾਧ ਦੇ ਲਈ ਉਮਰ ਕੈਦ ਦੀ ਸਜ਼ਾ ਦਿੰਦੀ ਹੈ।
ਇਸੇ ਦੇ ਨਾਲ ਹਰਿੰਦਰ ਸਿੰਘ ‘ਤੇ 10 ਲੱਖ ਦਾ ਆਰਥਿਕ ਦੰਡ ਲਗਾ ਕੇ ਉਸਨੂੰ ਪੀੜਤਾ ਮਨਦੀਪ ਕੌਰ ਅਤੇ ਸ਼ਮਸ਼ੇਰ ਸਿੰਘ ਨੂੰ ਮੁਆਵਜ਼ੇ ਦੇ ਰੂਪ ਵਿੱਚ ਦੇਣ ਦੇ ਆਦੇਸ਼ ਦਿੱਤੇ ਗਏ। ਇਸ ਦੇ ਨਾਲ 1 ਲੱਖ ਰੁਪਏ ਦਾ ਹੋਰ ਜੁਰਮਾਨਾ ਲਗਾਇਆ। ਬਾਕੀ 3 ਦੋਸ਼ੀਆਂ ਪਰਵਾਨ ਸਿੰਘ, ਦਪਿੰਦਰ ਸਿੰਘ ਅਤੇ ਜਗਜੀਤ ਸਿੰਘ ਤੇ ਵੀ 1-1 ਲੱਖ ਦਾ ਜੁਰਮਾਨਾ ਅਤੇ ਇੰਨਾ ਹੀ ਮੁਆਵਜ਼ਾ ਦੇਣ ਦੇ ਆਦੇਸ਼ ਦਿੱਤੇ।
ਜੁਰਮਾਨਾ ਰਾਸ਼ੀ ਨਾ ਅਦਾ ਕਰਨ ‘ਤੇ ਹਰਿੰਦਰ ਸਿੰਘ ਨੂੰ 4 ਸਾਲ ਹੋਰ ਸਜ਼ਾ ਅਤੇ ਬਾਕੀ ਤਿੰਨਾਂ ਨੂੰ 2-2 ਸਾਲ ਹੋਰ ਸਜ਼ਾ ਭੁਗਤਣ ਦਾ ਆਦੇਸ਼ ਦਿੱਤਾ ਗਿਆ। ਇਸ ਦੇ ਨਾਲ ਪੰਜਾਬ ਸਰਕਾਰ ਨੂੰ ਵੀ ਪੀੜਤਾ ਦੀ ਹਾਲਤ ਦੇਖਦੇ ਹੋਏ 15 ਦਿਨਾਂ ਦੇ ਅੰਦਰ 5 ਲੱਖ ਨਕਦ ਰਾਸ਼ੀ ਮੁਆਵਜ਼ੇ ਦੇ ਰੁਪ ਵਿੱਚ ਦੇਣ ਦਾ ਆਦੇਸ਼ ਦਿੱਤਾ ਗਿਆ। ਬਾਕੀ 4 ਦੋਸ਼ੀਆਂ ਹਰਿੰਦਰ ਦੇ ਪਿਤਾ ਪਰਮਜੀਤ ਸਿੰਘ, ਮਾਂ ਕਰਮਜੀਤ ਕੌਰ, ਮਾਮਾ ਸੁਰਜੀਤ ਸਿੰਘ ਅਤੇ ਮਾਮੀ ਸੁਖਮਿੰਦਰ ਕੌਰ ਨੂੰ ਸਬੂਤਾਂ ਦੀ ਕਮੀ ਕਾਰਨ ਬਰੀ ਕਰ ਦਿੱਤਾ ਗਿਆ। ਝੂਠ ਦੀ ਬੁਨਿਆਦ ਤੇ ਹਰਿੰਦਰ ਸਿੰਘ ਨੇ ਸੁਪਨਿਆਂ ਦਾ ਜੋ ਮਹਿਲ ਖੜ੍ਹਾ ਕੀਤਾ ਸੀ ਅਤੇ ਮਨਦੀਪ ਕੌਰ ਨੇ ਆਪਣੀ ਜੋ ਪ੍ਰੇਮ ਨਗਰੀ ਵਸਾਈ ਸੀ, ਉਸ ਦਾ ਇੱਕ ਮਾੜਾ ਦ੍ਰਿਸ਼ਟ ਸਾਹਮਣੇ ਆਵੇਗਾ, ਮਨਦੀਪ ਕੌਰ ਨੇ ਸੋਚਿਆ ਵੀ ਨਹੀਂ ਸੀ।

LEAVE A REPLY