ਰਿਟਾਇਰਡ ਹੋਏ ਜਨਰਲ ਦਲਬੀਰ ਸਿੰਘ ਸੁਹਾਗ, ਖੁਲ੍ਹੀ ਛੋਟ ਲਈ ਸਰਕਾਰ ਦਾ ਕੀਤਾ ਧੰਨਵਾਦ

4ਨਵੀਂ ਦਿੱਲੀ — ਫੌਜ ਪ੍ਰਮੁੱਖ ਜਨਰਲ ਦਲਬੀਰ ਸਿੰਘ ਸੁਹਾਗ ਸ਼ਨੀਵਾਰ ਨੂੰ 43 ਸਾਲ ਦੀ ਸਰਵਿਸ ਤੋਂ ਬਾਅਦ ਰਿਟਾਇਰਡ ਹੋ ਗਏ। ਬਤੌਰ ਫੌਜ ਪ੍ਰਮੁੱਖ ਆਖਰੀ ਦਿਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੁਹਾਗ ਨੇ ਕਿਹਾ ਕਿ ਭਾਰਤੀ ਫੌਜ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾ ਸਮਰਥ ਅਤੇ ਤਿਆਰ ਹੈ।
ਉਨ੍ਹਾਂ ਨੇ ਕਿਹਾ ਕਿ ਮੇਰੇ ਢਾਈ ਸਾਲ ਦੇ ਕਾਰਜਕਾਲ ‘ਚ ਫੌਜ ਨੇ ਅੱਤਵਾਦ ਨੂੰ ਮੁੰਹਤੋੜ ਜਵਾਬ ਦਿੱਤਾ ਹੈ। 2012 ‘ਚ ਅਸੀਂ 67 ਅੱਤਵਾਦੀ ਮਾਰੇ, 2013 ‘ਚ ਇਹ ਆਂਕੜੇ 65 ਰਹੇ ਅਤੇ ਇਸ ਸਾਲ ਸਿਰਫ ਜੰਮੂ ਕਸ਼ਮੀਰ ‘ਚ 141 ਅੱਤਵਾਦੀ ਮਾਰੇ ਗਏ।
ਸੁਹਾਗ ਨੇ ਕਿਹਾ, ”ਮੇਰਾ ਮਜ਼ਬੂਤ ਵਿਸ਼ਵਾਸ ਰਿਹਾ ਹੈ ਕਿ ਸ਼ਬਦਾਂ ਤੋਂ ਜ਼ਿਆਦਾ ਕਾਰਵਾਈ ‘ਚ ਦਮ ਹੋਣਾ ਚਾਹੀਦਾ ਹੈ। ਕਾਰਜਕਾਲ ਸੰਭਾਲਣ ਤੋਂ ਬਾਅਦ ਪਹਿਲੇ ਹੀ ਦਿਨ ਮੈਂ ਕਿਹਾ ਸੀ ਕਿ ਕਿਸੇ ਵੀ ਐਕਸ਼ਨ ਦੀ ਦਿਸ਼ਾ ‘ਚ ਜਵਾਬ ਕਾਫੀ, ਤੁਰੰਤ ਅਤੇ ਘਾਤਕ ਹੋਣਾ ਚਾਹੀਦਾ ਹੈ।’
ਫੌਜੀਆਂ ਲਈ ਵਨ ਰੈਂਕ ਵਨ ਪੈਨਸ਼ਨ ਲਾਗੂ ਕਰਨ ਲਈ ਦਲਬੀਰ ਸਿੰਘ ਸੁਹਾਗ ਨੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਨਾਲ ਹੀ ਅਪਰੇਸ਼ਨ ਨੂੰ ਅੰਜ਼ਾਮ ਦੇਣ ਲਈ ਮਿਲੀ ਛੋਟ ਲਈ ਪ੍ਰਧਾਨ ਮੰਤਰੀ ਅਤੇ ਸਰਕਾਰ ਦੀ ਸਪੋਰਟ ਲਈ ਵੀ ਧੰਨਵਾਦ ਕੀਤਾ।
ਉਨ੍ਹਾਂ ਨੇ ਕਿਹਾ ਕਿ, ”ਮੈਂ ਉਨ੍ਹਾਂ ਜਵਾਨਾਂ ਨੂੰ ਸਲਾਮ ਕਰਦਾ ਹਾਂ ਕਿ ਜਿਨ੍ਹਾਂ ਨੇ ਦੇਸ਼ ਦੀ ਰੱਖਿਆ ਲਈ ਆਪਣਾ ਬਲੀਦਾਨ ਦਿੱਤਾ। ਇਸ ਤੋਂ ਪਹਿਲਾ ਜਨਰਲ ਦਲਬੀਰ ਸਿੰਘ ਸੁਹਾਗ ਨੇ ਗਾਰਡ ਆਫ ਆਨਰ ਦਾ ਨਿਰੀਖਣ ਕੀਤਾ ਅਤੇ ਅਮਰ ਜਵਾਨ ਜਯੋਤੀ ਜਾ ਕੇ ਫੁੱਲ ਭੇਂਟ ਕੀਤੇ।

LEAVE A REPLY