2ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼੍ਰੀ ਅਨਿਲ ਬੈਜਲ ਦੇ ਉਪ ਰਾਜਪਾਲ ਬਣਨ ਦਾ ਸਵਾਗਤ ਕਰਦੇ ਹੋਏ ਆਸ ਜ਼ਾਹਰ ਕੀਤੀ ਹੈ ਕਿ ਆਉਣ ਵਾਲੇ ਸਮੇਂ ‘ਚ ਰਾਜਧਾਨੀ ਦੇ ਵਿਕਾਸ ਦੇ ਰੁਕੇ ਹੋਏ ਕੰਮਾਂ ‘ਚ ਤੇਜ਼ੀ ਆਏਗੀ। ਸ਼੍ਰੀ ਕੇਜਰੀਵਾਲ ਨੇ ਸ਼ਨੀਵਾਰ ਨੂੰ ਦਿੱਲੀ ਵਿਧਾਨ ਸਭਾ ‘ਚ ਸਰਕਾਰ ਦੇ 2017 ਦੇ ਕੈਲੰਡਰ ਅਤੇ ਡਾਇਰੀ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਨਵੇਂ ਉਪ ਰਾਜਪਾਲ ਨੇ ਅਹੁਦਾ ਸੰਭਾਲਿਆ ਹੈ। ਅਸੀਂ ਉਨ੍ਹਾਂ ਦਾ ਸਵਾਗਤ ਕਰਦੇ ਹਾਂ। ਸਾਨੂੰ ਆਸ ਅਤੇ ਪੂਰਾ ਵਿਸ਼ਵਾਸ ਹੈ ਕਿ ਉਨ੍ਹਾਂ ਨਾਲ ਮਿਲ ਕੇ ਦਿੱਲੀ ਦੇ ਵਿਕਾਸ ਲਈ ਕੰਮ ਕੀਤਾ ਜਾਵੇਗਾ। ਇਸ ਮੌਕੇ ਦਿੱਲੀ ਵਿਧਾਨ ਸਭਾ ਚੇਅਰਮੈਨ ਰਾਮਨਿਵਾਸ ਗੋਇਲ, ਉਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਅਤੇ ਇਤਿਹਾਸਕਾਰ ਸੋਹੇਲ ਹਾਸ਼ਮੀ ਸਮੇਤ ਵੱਡੀ ਗਿਣਤੀ ‘ਚ ਹੋਰ ਮਸ਼ਹੂਰ ਲੋਕ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਸਾਬਕਾ ਉਪ ਰਾਜਪਾਲ ਨਜੀਬ ਜੰਗ ਨਾਲ ਦਿੱਲੀ ਸਰਕਾਰ ਦੇ ਰਿਸ਼ਤੇ ਬਹੁਤ ਤਲੱਖ ਰਹੇ ਸਨ। ਉਪ ਰਾਜਪਾਲ ਅਤੇ ਮੁੱਖ ਮੰਤਰੀ ਦਰਮਿਆਨ ਅਧਿਕਾਰਾਂ ਨੂੰ ਲੈ ਕੇ ਲਗਾਤਾਰ ਖਿੱਚਾਈ ਹੁੰਦੀ ਰਹੀ ਅਤੇ ਮਾਮਲਾ ਅਦਾਲਤਾਂ ਤੱਕ ਗਿਆ। ਦਿੱਲੀ ਹਾਈ ਕੋਰਟ ਦੇ ਉਪ ਰਾਜਪਾਲ ਨੂੰ ਪ੍ਰਸ਼ਾਸਨਿਕ ਮਾਮਲਿਆਂ ‘ਚ ਸੁਪਰੀਮੋ ਦੇ ਆਦੇਸ਼ ਨੂੰ ਸਰਕਾਰ ਨੇ ਸੁਪਰੀਮ ਕੋਰਟ ‘ਚ ਚੁਣੌਤੀ ਦਿੱਤੀ ਹੋਈ ਹੈ। ਸ਼੍ਰੀ ਕੇਜਰੀਵਾਲ ਨੇ ਕਿਹਾ ਕਿ ਪਿਛਲੇ ਕਰੀਬ 2 ਸਾਲਾਂ ਤੋਂ ਦਿੱਲੀ ਦੇ ਵਿਕਾਸ ਅਤੇ ਹੋਰ ਕੰਮ ਰੁਕੇ ਹੋਏ ਸਨ। ਆਸ ਹੈ ਕਿ ਨਵੇਂ ਉਪ ਰਾਜਪਾਲ ਨਾਲ ਬਿਹਤਰ ਤਾਲਮੇਲ ਕਰ ਕੇ ਆਉਣ ਵਾਲੇ ਸਮੇਂ ‘ਚ ਵਿਕਾਸ ਕੰਮ ਤੇਜ਼ੀ ਨਾਲ ਕੀਤੇ ਜਾਣਗੇ ਅਤੇ ਅਧੂਰੇ ਕੰਮਾਂ ਨੂੰ ਪੂਰਾ ਕੀਤਾ ਜਾ ਸਕੇਗਾ।

LEAVE A REPLY