6ਨਵੀਂ ਦਿੱਲੀ— 500 ਤੇ 1000 ਰੁਪਏ ਦੇ ਪੁਰਾਣੇ ਨੋਟ ਜਮ੍ਹਾ ਕਰਵਾਉਣ ਦੀ 50 ਦਿਨ ਦੀ ਮਿਆਦ ਸ਼ੁੱਕਰਵਾਰ ਨੂੰ ਖਤਮ ਹੋ ਗਈ। ਹਾਲਾਂਕਿ, ਸਰਕਾਰ ਵਲੋਂ ਬੈਕ ‘ਚੋਂ ਨਕਦੀ ਕਢਵਾਉਣ ‘ਤੇ ਲੱਗੀ ਹਫਤੇਵਾਰ 24,000 ਰੁਪਏ ਦੀ ਲਿਮਟ ਨੂੰ ਹਟਾਉਣ ਬਾਰੇ ਕੋਈ ਸੰਕੇਤ ਨਹੀਂ ਦਿੱਤਾ। ਨੋਟਬੰਦੀ ਦੇ 50ਵੇਂ ਦਿਨ ਵੀ ਏ. ਟੀ. ਐੱਮ. ਅਤੇ ਬੈਕਾਂ ਦੇ ਬਾਹਰ ਲੰਮੀਆਂ ਲਾਈਨਾਂ ਦੇਖਣ ਨੂੰ ਮਿਲੀਆਂ।
ਹਾਲਾਂਕਿ ਰਿਜ਼ਰਵ ਬੈਂਕ ਦੀਆਂ ਅਧਿਕਾਰਤ ਬਰਾਂਚਾਂ ‘ਤੇ ਕਾਰਨ ਦੱਸ ਕੇ ਪੁਰਾਣੇ ਨੋਟ ਜਮ੍ਹਾ ਕਰਵਾਏ ਜਾ ਸਕਦੇ ਹਨ। ਸਰਕਾਰ ਨੇ 500 ਤੇ 1000 ਰੁਪਏ ਦੇ ਨੋਟ, ਜਿਨ੍ਹਾਂ ਦੀ ਮਾਨਤਾ ਰੱਦ ਕਰ ਦਿੱਤੀ ਗਈ ਹੈ, ਰੱਖਣ ਨੂੰ ਨਜਾਇਜ਼ ਅਤੇ ਅਪਰਾਧਕ ਬਣਾਉਣ ਸੰਬੰਧ ਇਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਨਵੰਬਰ ਨੂੰ ਅਚਾਨਕ 500 ਤੇ 1000 ਰੁਪਏ ਦੇ ਨੋਟ ਬੰਦ ਕਰਨ ਦਾ ਐਲਾਨ ਕੀਤਾ ਸੀ। ਪੁਰਾਣੇ ਨੋਟਾਂ ਦੀ ਥਾਂ ‘ਤੇ 500 ਤੇ 2000 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ ਗਏ ਹਨ।

LEAVE A REPLY